Faridkot News(ਨਰੇਸ਼ ਸੇਠੀ): ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਲਈ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਿਸ ਦੇ ਚਲਦਿਆਂ ਜਿੱਥੇ ਪੂਰੇ ਪੰਜਾਬ ਭਰ ਦੇ ਵਿੱਚ ਵੱਡੇ ਨਸ਼ਾ ਤਸਕਰ ਫੜੇ ਜਾ ਰਹੇ ਹਨ।ਆਏ ਦਿਨ ਨਸ਼ੇ ਦੀ ਬਰਾਮਦਗੀ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਇੱਕ ਹੋਰ ਫਰੀਦਕੋਟ ਤੋਂ ਸਹਾਮਣੇ ਆਈਆਂ ਹਨ। ਜਿੱਥੇ ਟੋਫੀਆਂ ਦੇ ਰੂਪ ਵਿੱਚ ਭੋਲਾ ਵੇਚਿਆ ਜਾ ਰਿਹਾ ਹੈ। ਜਿਸ ਵਿੱਚ ਭੰਗ ਦੇ ਰੂਪ ਵਿੱਚ ਪਦਾਰਥ ਮਿਲਿਆ ਹੁੰਦਾ ਹੈ। ਇਸ ਦੀ ਸੂਚਨਾ ਮਿਲਣ ਉੱਤੇ ਪੁਲਿਸ ਵੱਲੋਂ ਫਰੀਦਕੋਟ ਦੇ ਬਰਜਿਦਰਾ ਕਾਲਜ ਰੋਡ ਦੇ ਇੱਕ ਦੁਕਾਨ ਦੇ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਚੈਕਿੰਗ ਕੀਤੀ ਤਾਂ ਉਥੇ ਕੁੱਝ ਇਤਰਾਜਯੋਗ ਗੋਲੀਆਂ ਪੈਕਿੰਗ ਵਿੱਚ ਭੋਲੇ ਦੀਆਂ ਮਿਲੀਆਂ, ਜਿਹਨਾਂ ਨੂੰ ਸੀਲ ਕੀਤਾ ਗਿਆ ਹੈ ਅਤੇ ਸੈਪਲਿੰਗ ਕਰਕੇ ਟੈਸਟਿੰਗ ਲਈ ਪਟਿਆਲਾ ਲੈਬ ਭੇਜਿਆ ਜਾ ਰਿਹਾ ਹੈ। ਜਿਸ ਦੀ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।
ਇਸ ਸਬੰਧ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਐਸਪੀ ਸੰਦੀਪ ਵੰਡੇਰਾ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਿਸ ਦੇ ਚਲਦਿਆਂ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਫਰੀਦਕੋਟ ਦੀ ਦੁਕਾਨ ਦੇ ਵਿੱਚ ਟੋਫੀਆਂ ਜਾਨੀ ਕਿ ਭੋਲਾ ਵੇਚਿਆ ਜਾ ਰਿਹਾ ਹੈ। ਜਿਸ ਦੇ ਵਿੱਚ ਭੰਗ ਹੁੰਦੀ ਹੈ ਉਹ ਵੇਚਿਆ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਦੁਕਾਨ ਦੇ ਉੱਪਰ ਰੇਡ ਕਰਕੇ 13 ਤੋਂ 14 ਦੇ ਕਰੀਬ ਪੈਕਟ ਬਰਾਮਦ ਕੀਤੇ ਗਏ ਨੇ ਅਤੇ ਅੱਗੇ ਲੈਬ ਦੇ ਵਿੱਚ ਟੈਸਟ ਕਰਨ ਲਈ ਭੇਜ ਦਿੱਤੇ ਗਏ ਨੇ ਉਸ ਤੋਂ ਬਾਅਦ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਡਾ. ਅਮਿਤਾ ਗੁਪਤਾ ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫ਼ਸਰ ਕਮ ਡਰੱਗ ਇੰਸਪੈਕਟਰ ਨੇ ਦੱਸਿਆ ਕਿ 13 ਤੋਂ 14 ਦੇ ਕਰੀਬ ਟੌਫੀ ( ਭੋਲਾ ) ਬਰਾਮਦ ਕੀਤੇ ਗਏ ਨੇ ਅਤੇ ਇਕ ਵਿੱਚ 400 ਮਿਲੀਗ੍ਰਾਮ ਭੰਗ ਦੱਸੀ ਗਈ ਹੈ ਫਿਲਹਾਲ ਇਹਨਾਂ ਨੂੰ ਸੀਲ ਕਰਕੇ ਅੱਗੇ ਲੈਬ ਵਿੱਚ ਭੇਜ ਦਿੱਤਾ ਗਿਆ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਸਹੀ ਖੁਲਾਸਾ ਹੋ ਸਕੇਗਾ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ।