Home >>Punjab

Malerkotla News: ਮਲੇਰਕੋਟਲਾ ਦੇ ਭਰੇ ਬਾਜ਼ਾਰ ‘ਚ ਮੁਸਲਮਾਨ ਆਗੂ ਅਦਨਾਨ ਅਲੀ ਖਾਨ ‘ਤੇ ਜਾਨਲੇਵਾ ਹਮਲਾ !

Malerkotla News: ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਜ਼ੇਰੇ ਇਲਾਜ ਅਦਨਾਨ ਅਲੀ ਖਾਨ ਨੇ ਆਪਣੇ ਉੱਪਰ ਹੋਏ ਜਾਨਲੇਵਾ ਹਮਲੇ ਲਈ ਮਲੇਰਕੋਟਲਾ ਅਤੇ ਪਟਿਆਲਾ ਨਾਲ ਸੰਬੰਧਿਤ ਕੁਝ ਲੋਕਾਂ ਨੂੰ ਦੋਸ਼ੀ ਦੱਸਿਆ ਹੈ। 

Advertisement
Malerkotla News: ਮਲੇਰਕੋਟਲਾ ਦੇ ਭਰੇ ਬਾਜ਼ਾਰ ‘ਚ ਮੁਸਲਮਾਨ ਆਗੂ ਅਦਨਾਨ ਅਲੀ ਖਾਨ ‘ਤੇ ਜਾਨਲੇਵਾ ਹਮਲਾ !
Manpreet Singh|Updated: Jul 18, 2024, 07:30 AM IST
Share

Malerkotla News: ਮਲੇਰਕੋਟਲਾ ’ਚ ਭਰੇ ਬਾਜ਼ਾਰ ’ਚ ਮੁਸਲਿਮ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਅਦਨਾਨ ਅਲੀ ਖਾਨ ’ਤੇ ਕੁਝ ਲੋਕਾਂ ਵਲੋਂ ਜਾਨਲੇਵਾ ਹਮਲੇ ਕੀਤਾ ਗਿਆ ਹੈ। ਜਦੋਂ ਉਹ ਸਥਾਨਕ ਕਾਲਜ ਰੋਡ ਸਥਿਤ ਇੱਕ ਨਿੱਜੀ ਹਸਪਤਾਲ ਨੇੜੇ ਇਕ ਦੁਕਾਨ ’ਤੇ ਸਨ। 20-25 ਦੇ ਕਰੀਬ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਅਦਨਾਨ ਅਲੀ ਖਾਨ ’ਤੇ ਹਮਲਾ ਕਰ ਦਿੱਤਾ। ਇਸ ਘਟਨਾ ’ਚ ਅਦਨਾਨ ਅਲੀ ਗੰਭੀਰ ਜਖ਼ਮੀ ਹੋ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਉਨ੍ਹਾਂ ਨੇ ਕਿਹਾ ਕਿ ਮੈਂ ਪਿਛਲੀ ਡੇਢ ਮਹੀਨੇ ਤੋਂ ਮੁਸਲਿਮ ਭੂ ਮਾਫ਼ੀਆ ਦੇ ਖਿਲਾਫ ਮੁਹਿੰਮ ਛੇੜੀ ਹੋਈ ਹੈ। ਜਿਨ੍ਹਾਂ ਲੋਕਾਂ ਵੱਲੋਂ ਮਸਜਿਦ, ਕਬਰਿਸਤਾਨ  ਸਮੇਤ ਹੋਰ ਥਾਵਾਂ ਤੇ ਕਬਜਾ ਕੀਤਾ ਹੋਇਆ ਹੈ। ਜੋ ਗੱਲ ਇਨ੍ਹਾਂ ਲੋਕਾਂ ਨੂੰ ਪਸੰਦ ਨਹੀਂ ਆ ਰਹੀ। ਮੇਰਾ ਕਸੂਰ ਇਹ ਹੈ ਕਿ ਮੁੱਖ ਰਾਏਕੋਟ ਵਾਲੀ ਮਸਜਿਦ ਖਾਲੀ ਕਰਵਾਈ ਸੀ ਅਤੇ ਉੱਥੇ ਕਾਬਿਜ਼ ਲੋਕਾਂ 'ਤੇ ਪਰਚਾ ਕਰਵਾਇਆ ਸੀ। ਜੋ ਸਨਾਤਨੀ ਮੁਸਲਮਾਨ ਪਰਿਵਾਰ ਨੂੰ ਇਹ ਪਸੰਦ ਨਹੀਂ ਆਇਆ। ਇਨ੍ਹਾਂ ਲੋਕਾਂ ਵੱਲੋਂ ਮੈਂ ਪਹਿਲਾਂ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਜਿਸ ਤੋਂ ਬਾਅਦ ਮੇਰੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਕਿ ਮੈਨੂੰ ਸਿਕਿਉਰਟੀ ਦਿੱਤੀ ਜਾਵੇ ਪਰ ਕਿਸੇ ਨੇ ਵੀ ਮੇਰੀ ਗੱਲ ਨਹੀਂ ਸੁਣੀ। ਜਿਸ ਦਾ ਨਤੀਜਾ ਇਹ ਹੋਇਆ ਕਿ 25 ਬੰਦਿਆਂ ਨੇ ਮੇਰੇ ਉੱਪਰ ਹਮਲਾ ਕਰ ਦਿੱਤਾ। 

ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਜ਼ੇਰੇ ਇਲਾਜ ਅਦਨਾਨ ਅਲੀ ਖਾਨ ਨੇ ਆਪਣੇ ਉੱਪਰ ਹੋਏ ਜਾਨਲੇਵਾ ਹਮਲੇ ਲਈ ਮਲੇਰਕੋਟਲਾ ਅਤੇ ਪਟਿਆਲਾ ਨਾਲ ਸੰਬੰਧਿਤ ਕੁਝ ਲੋਕਾਂ ਨੂੰ ਦੋਸ਼ੀ ਦੱਸਿਆ ਹੈ। ਅਤੇ ਇਨ੍ਹਾਂ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਅਦਨਾਨ ਅਲੀ ਨੇ ਕਿਹਾ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀ ਰਹੀਆਂ ਹਨ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਜਲਦ ਤੋਂ ਜਲਦ ਸਿਕਿਉਰਟੀ ਦਿੱਤੀ ਜਾਵੇ। 

Read More
{}{}