Home >>Punjab

Malout News: ਮਲੋਟ ਨਗਰ ਕੌਂਸਲ ਤੇ ਟ੍ਰੈਫਿਕ ਪੁਲਿਸ ਦੀ ਖੁੱਲ੍ਹੀ ਅੱਖ; ਬਾਜ਼ਾਰ 'ਚੋਂ ਨਾਜਾਇਜ਼ ਕਬਜ਼ੇ ਛੁਡਵਾਏ

Malout News: ਪਿਛਲੇਂ ਦਿਨੀ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਕੋਲ ਮਲੋਟ ਸ਼ਹਿਰ ਵਿੱਚ ਨਾਜਾਇਜ਼ ਕੀਤੇ ਕਬਜ਼ਿਆਂ ਕਾਰਨ ਟ੍ਰੈਫ਼ਿਕ ਦੀ ਕਾਫੀ ਸਮੱਸਿਆ ਆ ਰਹੀ ਸੀ।

Advertisement
Malout News: ਮਲੋਟ ਨਗਰ ਕੌਂਸਲ ਤੇ ਟ੍ਰੈਫਿਕ ਪੁਲਿਸ ਦੀ ਖੁੱਲ੍ਹੀ ਅੱਖ; ਬਾਜ਼ਾਰ 'ਚੋਂ ਨਾਜਾਇਜ਼ ਕਬਜ਼ੇ ਛੁਡਵਾਏ
Ravinder Singh|Updated: Dec 03, 2024, 07:10 PM IST
Share

Malout News: ਪਿਛਲੇਂ ਦਿਨੀ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਕੋਲ ਮਲੋਟ ਸ਼ਹਿਰ ਵਿੱਚ ਨਾਜਾਇਜ਼ ਕੀਤੇ ਕਬਜ਼ਿਆਂ ਕਾਰਨ ਟ੍ਰੈਫ਼ਿਕ ਦੀ ਕਾਫੀ ਸਮੱਸਿਆ ਆ ਰਹੀ ਸੀ। ਉਨ੍ਹਾਂ ਵੱਲੋਂ ਕੀਤੀਆਂ ਹਦਾਇਤਾਂ ਮੁਤਾਬਕ ਆਖਰ ਨਗਰ ਕੌਂਸਲ ਤੇ ਟ੍ਰੈਫ਼ਿਕ ਪੁਲਿਸ ਦੀ ਨੀਂਦ ਖੁੱਲ੍ਹੀ ਜਿਨ੍ਹਾਂ ਨੇ ਸਾਂਝੇ ਤੌਰ ਬਾਜ਼ਾਰ ਵਿੱਚ ਕੀਤੇ ਨਜਾਇਜ਼ ਕਬਜ਼ਿਆਂ ਨੂੰ ਚੁਕਵਾਇਆ ਅਤੇ ਗਲਤ ਖੜ੍ਹੇ ਵਾਹਨਾਂ ਦੇ ਚਾਲਾਨ ਕੱਟੇ।

ਇਸ ਮੌਕੇ ਨਗਰ ਕੌਂਸਲ ਦੇ ਇੰਸਪੈਕਟਰ ਰਾਜ ਕੁਮਾਰ ਤੇ ਮਲੋਟ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਮਲੋਟ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਨਾਜਾਇਜ਼ ਤੌਰ ਉਤੇ ਬਾਹਰ ਰੱਖੇ ਸਮਾਨ ਕਾਰਨ ਅਤੇ ਗਲਤ ਤਰੀਕੇ ਨਾਲ ਖੜ੍ਹੇ ਵਾਹਨਾਂ ਕਾਰਨ ਆਵਾਜਾਈ ਵਿੱਚ ਕਾਫੀ ਵਿਘਨ ਪੈਦਾ ਸੀ। ਇਸ ਨੂੰ ਰੋਕਣ ਲਈ ਅੱਜ ਅਸੀਂ ਸਾਂਝੇ ਤੌਰ ਉਤੇ ਦੋ ਦਿਨਾਂ ਤੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਬਾਜ਼ਾਰਾਂ ਵਿਚੋਂ ਨਾਜਾਇਜ਼ ਰੱਖਿਆ ਸਮਾਨ ਚੁਕਵਾਇਆ ਤੇ ਖੜ੍ਹੇ ਵਾਹਨਾਂ ਦੇ ਮੌਕੇ ਉਤੇ ਚਲਾਨ ਕੀਤੇ ਗਏ।

ਇਹ ਵੀ ਪੜ੍ਹੋ : Punjab Breaking Live Updates: CM ਭਗਵੰਤ ਮਾਨ ਪਟਿਆਲਾ 'ਚ 472 ਨਵ-ਨਿਯੁਕਤ ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

ਉਨ੍ਹਾਂ ਨੇ ਕਿਹਾ ਕਿ ਅਸੀਂ ਦੁਕਾਨਦਾਰਾਂ ਨੂੰ ਅਪੀਲ ਕਰਦੇ ਹਾਂ ਕਿ ਦੁਕਾਨਾਂ ਦੇ ਬਾਹਰ ਸਮਾਨ ਨਾ ਰੱਖਿਆ ਜਾਵੇ ਅਤੇ ਗਲਤ ਤਰੀਕੇ ਨਾਲ ਵਾਹਨ ਨਾ ਖੜ੍ਹੇ ਕੀਤੇ ਜਾਣ। ਗੌਰਤਲਬ ਹੈ ਕੇ ਜਦੋਂ ਕੋਈ ਟ੍ਰੈਫ਼ਿਕ ਦੀ ਸਮੱਸਿਆ ਦੀ ਅਵਾਜ਼ ਉੱਠਦੀ ਹੈ ਤਾਂ ਪ੍ਰਸ਼ਾਸਨ ਇਕ ਦੋ ਦਿਨ ਖਾਨਾਪੂਰਤੀ ਕਰਕੇ ਚੁੱਪ ਕਰ ਜਾਂਦਾ ਹੈ ਜਦ ਕਿ ਮਲੋਟ ਸ਼ਹਿਰ ਵਿਚੋਂ ਗੁਜ਼ਰਦੀ ਫੋਰ ਲਾਈਨ ਉਪਰ ਦੁਕਾਨਦਾਰਾਂ ਅਤੇ ਕਬਾੜੀਆ ਨੇ ਰੇਤਾ ਬਜਰੀ ਵਾਲਿਆਂ ਨੇ ਸਮਾਨ ਰੱਖ ਕੇ ਸੜਕਾਂ ਨੂੰ ਬਿਲਕੁਲ ਬੰਦ ਕੀਤਾ ਹੋਇਆ ਹੈ। ਪ੍ਰਸ਼ਾਸਨ ਦੀ ਇਸ ਪਾਸੇ ਵੀ ਨਜ਼ਰ ਪਾਵੇਗੀ ਜਾ ਨਹੀਂ ਇਸ ਤਾਂ ਆਉਣ ਵਾਲਾ ਸਮਾਂ ਦੱਸੇਗਾ।

 ਵੈਸੇ ਤਾਂ ਸ਼ਹਿਰ ਅੰਦਰ ਸਮੱਸਿਆਵਾਂ ਦੀ ਭਰਮਾਰ ਹੈ ਪਰ ਸ਼ਹਿਰ ਟ੍ਰੈਫਿਕ ਦੀ ਸਮੱਸਿਆ ਦਿਨ-ਬ-ਦਿਨ ਵਿਕਰਾਲ ਹੁੰਦੀ ਜਾ ਰਹੀ ਸੀ ਜਿਸਦਾ ਪ੍ਰਸ਼ਾਸਨ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸੀ। ਇਸ ਤੋਂ ਇਲਾਵਾ ਸੜਕ ਉਤੇ ਖੜ੍ਹੇ ਵਾਹਨ ਦਿੱਕਤ ਵਧਾਉਂਦੇ ਹਨ।

ਇਹ ਵੀ ਪੜ੍ਹੋ : PM Modi Chandigarh Visit: ਪੀਐਮ ਮੋਦੀ ਦਾ ਨਵੇਂ ਕਾਨੂੰਨਾਂ ਨੂੰ ਲੈ ਕੇ ਵੱਡਾ ਬਿਆਨ; ਕਿਹਾ ਅੱਤਵਾਦ ਵਿਰੁੱਧ ਲੜਾਈ ਨੂੰ ਮਿਲੇਗੀ ਮਜ਼ਬੂਤੀ

Read More
{}{}