Home >>Punjab

Jalandhar News: ਚਾਇਨਾ ਡੋਰ ਨਾਲ ਜ਼ਖ਼ਮੀ ਨੇ ਤੋੜਿਆ ਦਮ; ਜਾਨਲੇਵਾ ਧਾਗੇ ਕਾਰਨ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Jalandhar News: ਦੋ ਦਿਨ ਪਹਿਲਾਂ ਜਲੰਧਰ ਦੇ ਆਦਮਪੁਰ ਨੇੜੇ ਮੋਟਰਸਾਈਕਲ 'ਤੇ ਰਿਹਾ ਵਿਅਕਤੀ ਚਾਇਨਾ ਡੋਰ ਦੀ ਲਪੇਟ ਵਿੱਚ ਆ ਗਿਆ ਸੀ।

Advertisement
Jalandhar News: ਚਾਇਨਾ ਡੋਰ ਨਾਲ ਜ਼ਖ਼ਮੀ ਨੇ ਤੋੜਿਆ ਦਮ;  ਜਾਨਲੇਵਾ ਧਾਗੇ ਕਾਰਨ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Ravinder Singh|Updated: Jan 13, 2025, 07:29 PM IST
Share

Jalandhar News: ਦੋ ਦਿਨ ਪਹਿਲਾਂ ਜਲੰਧਰ ਦੇ ਆਦਮਪੁਰ ਨੇੜੇ ਮੋਟਰਸਾਈਕਲ 'ਤੇ ਰਿਹਾ ਵਿਅਕਤੀ ਚਾਇਨਾ ਡੋਰ ਦੀ ਲਪੇਟ ਵਿੱਚ ਆ ਗਿਆ ਸੀ। ਹਾਲਤ ਨਾਜ਼ੁਕ ਹੋਣ ਕਾਰਨ ਚੰਡੀਗੜ੍ਹ ਰੈਫਰ ਕੀਤੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

ਬਸੰਤ ਦਾ ਤਿਉਹਾਰ ਨੇੜੇ ਆਉਂਦਾ ਹੈ ਹੀ ਚਾਈਨਾ ਡੋਰ ਦੀ ਵਿਕਰੀ ਦੀ ਖੇਡ ਸ਼ੁਰੂ ਹੋ ਜਾਂਦੀ। ਭਾਵੇਂ ਹਰ ਤਿਉਹਾਰ ਦੀ ਤਰ੍ਹਾਂ ਇਸ ਵਾਰ ਵੀ ਪੁਲਿਸ ਚਾਈਨਾ ਡੋਰ ਖ਼ਿਲਾਫ਼ ਕਾਰਵਾਈ ਕਰ ਰਹੀ ਹੈ ਪਰ ਪੰਜਾਬ ਸਰਕਾਰ ਵੱਲੋਂ ਜਾਨਲੇਵਾ ਡੋਰ ਉਤੇ ਪਾਬੰਦੀ ਲਾਏ ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਖ਼ਤਰਨਾਕ ਡੋਰ ਦੀ ਵਿਕਰੀ ਬੰਦ ਨਹੀਂ ਹੋਈ। ਇਹੀ ਕਾਰਨ ਹੈ ਕਿ ਹਰ ਸਾਲ ਚਾਇਨਾ ਡੋਰ ਕਾਰਨ ਕਈ ਲੋਕ ਅਤੇ ਜਾਨਵਰ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।

ਦੋ ਦਿਨ ਪਹਿਲਾਂ ਆਦਮਪੁਰ ਦੇ ਇੱਕ ਵਿਅਕਤੀ ਨੂੰ ਚਾਇਨਾ ਡੋਰ ਕਾਰਨ ਉਸ ਦੇ ਗਲੇ ਦੀ ਨਾੜ ਕੱਟ ਦਿੱਤੀ ਗਈ ਸੀ। ਉਕਤ ਵਿਅਕਤੀ ਦੀ ਚੰਡੀਗੜ੍ਹ ਪੀਜੀਆਈ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 45 ਸਾਲਾ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਦੱਸ ਦਈਏ ਕਿ 2 ਦਿਨ ਪਹਿਲਾਂ ਜਦੋਂ ਹਰਪ੍ਰੀਤ ਆਪਣੇ ਮੋਟਰਸਾਈਕਲ 'ਤੇ ਆਦਮਪੁਰ ਤੋਂ ਵਾਪਸ ਆਪਣੇ ਪਿੰਡ ਸਰੋਬਾਦ ਜਾ ਰਿਹਾ ਸੀ ਤਾਂ ਅਚਾਨਕ ਸੜਕ 'ਤੇ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਗਰਦਨ 'ਤੇ ਡੂੰਘਾ ਜ਼ਖ਼ਮ ਹੋ ਗਿਆ ਸੀ।

ਇਹ ਵੀ ਪੜ੍ਹੋ : Amritsar News: ਕਿਸਾਨਾਂ ਨੇ ਕੌਮੀ ਖੇਤੀ ਮੰਡੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ

ਉਕਤ ਵਿਅਕਤੀ ਨੂੰ ਆਦਮਪੁਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ 'ਤੇ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ, ਜਿੱਥੇ ਨੌਜਵਾਨ ਜ਼ਿੰਦਗੀ ਦੀ ਲੜਾਈ ਹਾਰ ਗਿਆ।

ਕਾਬਿਲੇਗੌਰ ਹੈ ਕਿ ਪਾਬੰਦੀ ਬਾਵਜੂਦ ਚਾਇਨਾ ਡੋਰ ਦੀ ਧੜਾਧੜ ਵਿਕਰੀ ਹੋ ਰਹੀ ਹੈ। ਸ਼ਰੇਆਮ ਦੁਕਾਨਾਂ ਵਾਲੇ ਜਾਨਲੇਵਾ ਡੋਰ ਦੀ ਵਿਕਰੀ ਕਰਦੇ ਹਨ। ਖੂਨੀ ਡੋਰ ਕਾਰਨ ਅਸੀਂ ਆਮ ਹੀ ਹਾਦਸੇ ਹੋਣ ਦੀਆਂ ਸੁਣਦੇ ਹਨ। ਇਸ ਦੇ ਬਾਵਜੂਦ ਵੀ ਕੋਈ ਸਖ਼ਤ ਕਾਰਵਾਈ ਨਹੀਂ ਹੁੰਦੀ।

ਇਹ ਵੀ ਪੜ੍ਹੋ : Ludhiana News: ਛੱਤ ਉਤੇ ਪਤੰਗਬਾਜ਼ੀ ਦੇਖ ਰਹੀ ਬੱਚੀ ਦੇ ਸਿਰ 'ਚ ਫਸੀ ਗੋਲ਼ੀ; ਅਚਾਨਕ ਵਹਿਣ ਲੱਗਾ ਖ਼ੂਨ

Read More
{}{}