Home >>Punjab

Ropar News: ਮਨਾਲੀ 'ਚ ਪੰਜਾਬੀ ਡਰਾਈਵਰ 'ਤੇ ਹਮਲਾ ਕਰਨ ਵਾਲਿਆਂ 'ਤੇ ਪਰਚਾ ਦਰਜ, MLA ਦਿਨੇਸ਼ ਚੱਢਾ ਨੇ ਦਿੱਤੀ ਜਾਣਕਾਰੀ

Punjab News: ਮਨਾਲੀ 'ਚ ਪੰਜਾਬੀ ਡਰਾਈਵਰ 'ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਆਖ਼ਰ ਮਾਮਲਾ ਦਰਜ ਹੋ ਗਿਆ ਹੈ।   

Advertisement
Ropar News: ਮਨਾਲੀ 'ਚ ਪੰਜਾਬੀ ਡਰਾਈਵਰ 'ਤੇ ਹਮਲਾ ਕਰਨ ਵਾਲਿਆਂ 'ਤੇ ਪਰਚਾ ਦਰਜ, MLA ਦਿਨੇਸ਼ ਚੱਢਾ ਨੇ ਦਿੱਤੀ ਜਾਣਕਾਰੀ
Riya Bawa|Updated: Jun 20, 2024, 10:52 AM IST
Share

Ropar News/ਰੋਹਿਤ ਬਾਂਸਲ : ਰੋਪੜ ਦੇ ਡਰਾਈਵਰ ਉੱਤੇ ਹਿਮਾਚਲ ਵਿੱਚ ਹਮਲਾ ਕਰਨ ਵਾਲੇ ਦੋਸ਼ੀਆਂ ਉੱਤੇ ਆਖਰਕਾਰ ਮਨਾਲੀ ਪੁਲਿਸ ਥਾਣੇ ਵਿੱਚ ਹਿਮਾਚਲ ਪੁਲਿਸ ਨੂੰ ਪਰਚਾ ਦਰਜ ਕਰਨਾ ਪਿਆ। ਇਸ ਹਮਲੇ ਤੋਂ ਬਾਅਦ ਹਿਮਾਚਲ ਪੁਲਿਸ ਪਰਚਾ ਨਾਂ ਕਰਨ ਲਈ ਸਮਝੌਤਾ ਹੋਣ ਦਾ ਝੂਠਾ ਬਹਾਨਾ ਲਾ ਰਹੀ ਸੀ।ਆਪ MLA ਦਿਨੇਸ਼ ਚੱਢਾ ਨੇ  ਫੇਸਬੁੱਕ ਉੱਤੇ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਸਾਂਝਾ ਕੀਤੀ ਹੈ। ਦਿਨੇਸ਼ ਚੱਢਾ ਰੋਪੜ ਤੋਂ ਆਪ MLAਹਨ।  ਦਰਅਸਲ ਬੀਤੇ ਦਿਨੀ ਦਿਨੇਸ਼ ਚੱਢਾ ਨੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ।

ਦਿਨੇਸ਼ ਚੱਢਾ ਦੀ ਪੋਸਟ
ਇਸ ਦੌਰਾਨ ਲਿਖਿਆ ਹੈ ਕਿ ਰੋਪੜ ਦੇ ਡਰਾਈਵਰ ਵੀਰ ਉੱਤੇ  ਹਿਮਾਚਲ ਵਿੱਚ ਹਮਲਾ ਕਰਨ ਵਾਲੇ ਦੋਸ਼ੀਆਂ ਉੱਤੇ ਆਖਰਕਾਰ ਮਨਾਲੀ ਪੁਲਿਸ ਥਾਣੇ ਵਿੱਚ ਹਿਮਾਚਲ ਪੁਲਿਸ ਨੂੰ ਪਰਚਾ ਦਰਜ ਕਰਨਾ ਪਿਆ। ਹਮਲੇ ਤੋਂ ਬਾਅਦ ਪਰਚਾ ਨਾਂ ਕਰਨ ਲਈ ਹਿਮਾਚਲ ਪੁਲਿਸ ਸਮਝੌਤਾ ਹੋਣ ਦਾ ਝੂਠਾ ਬਹਾਨਾ ਲਾ ਰਹੀ ਸੀ।

ਰੋਪੜ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਦਿਨੇਸ਼ ਚੱਢਾ ਨੇ ਪਿਛਲੇ ਦਿਨੀ ਹਿਮਾਚਲ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਅਤੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਅੱਜ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ।

 ਇਹ ਵੀ ਪੜ੍ਹੋ: Punjab Police Raid: ਪੰਜਾਬ ਪੁਲਿਸ ਵੱਲੋਂ ਹਰੇਕ ਜ਼ਿਲ੍ਹੇ 'ਚ ਨਸ਼ਿਆਂ ਦੇ 10 ਹੌਟਸਪੌਟਸ ’ਤੇ ਛਾਪੇਮਾਰੀ, 43 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
 

Read More
{}{}