Jalandhar Attack: ਪੰਜਾਬ ਪੁਲਿਸ ਦੀ ਵੱਡੀ ਸਫਲਤਾ ਹਾਸਲ ਕੀਤੀ ਹੈ। ਮਨੋਰੰਜਨ ਕਾਲੀਆ ਦੇ ਘਰ ਉਤੇ ਗ੍ਰੇਨੇਡ ਹਮਲੇ ਦੀ ਵਾਰਦਾਤ ਦੇ 12 ਘੰਟਿਆਂ ਦੇ ਅੰਦਰ-ਅੰਦਰ ਮਾਮਲੇ ਹੱਲ ਕਰ ਲਿਆ ਹੈ। ਪੁਲਿਸ ਨੇ ਹਮਲੇ ਦੇ ਮਾਸਟਰਮਾਈਂਡ ਜੀਸ਼ਾਨ ਅਖਤਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਮਲੇ ਵਿੱਚ ਇਸਤੇਮਾਲ ਕੀਤਾ ਗਿਆ ਈ-ਰਿਕਸ਼ਾ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਸੂਤਰਾਂ ਮੁਤਾਬਕ ਪੂਰਾ ਮਾਮਲੇ ਦਾ ਮਾਸਟਰਮਾਈਂਡ ਜੀਸ਼ਾਨ ਅਖਤਰ ਜੋ ਕਿ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ। ਪੁਲਿਸ ਸੂਤਰਾਂ ਮੁਤਾਬਕ ਆਈਐਸਆਈ ਦੀ ਪੰਜਾਬ ਵਿੱਚ ਧਾਰਮਿਕ ਸਭਾਵਨਾ ਵਿਗਾੜਨ ਦੀ ਸਾਜ਼ਿਸ਼ ਹੈ। ਪੁਲਿਸ ਸੂਤਰਾਂ ਮੁਤਾਬਕਾ ਜੀਸ਼ਾਨ ਅਖਤਰ ਬਾਬਾ ਸਿਦੀਕੀ ਕਤਲ ਮਾਮਲੇ ਵਿੱਚ ਲੋੜੀਂਦਾ ਹੈ। ਪੁਲਿਸ ਪਾਕਿਸਾਨ ਆਧਾਰਿਤ ਖਾਲਿਸਤਾਨ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਤੇ ਗੈਂਗਸਟਰ ਹੈਪੀ ਪਾਸ਼ੀਆ ਦੇ ਲਿੰਕ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਇੱਕ ਕਰਾਸ ਬਰਾਡਰ ਪਲੈਨਡ ਅਟੈਕ ਹੈ।
ਜਲੰਧਰ ਪੁਲਿਸ ਨਾਲ ਜੁੜੇ ਸੂਤਰਾਂ ਅਨੁਸਾਰ, ਸਾਲ 2022 ਵਿੱਚ, ਜ਼ੀਸ਼ਾਨ ਨੂੰ ਸਵਪਨ ਸ਼ਰਮਾ ਜਲੰਧਰ ਦਿਹਾਤੀ ਦੇ ਐਸਐਸਪੀ ਟੀਮ ਨੇ ਫੜ੍ਹਿਆ ਸੀ। ਸੁਰਿੰਦਰ ਸਿੰਘ ਕੰਬੋਜ, ਜੋ ਉਸ ਸਮੇਂ ਸੀਆਈਏ ਰੂਰਲ ਦੇ ਇੰਚਾਰਜ ਸਨ, ਨੇ ਅਖਤਰ ਨੂੰ ਉਸਦੇ ਸਾਥੀਆਂ ਸਮੇਤ ਨਕੋਦਰ ਦੇ ਪਿੰਡ ਸ਼ੰਕਰ ਤੋਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਸੰਗਠਿਤ ਅਪਰਾਧ, ਕਤਲ ਅਤੇ ਹੋਰ ਕਈ ਘਿਨਾਉਣੇ ਅਪਰਾਧਾਂ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ। ਜ਼ੀਸ਼ਾਨ 7 ਮਹੀਨਿਆਂ ਵਿੱਚ ਜੇਲ੍ਹ ਤੋਂ ਰਿਹਾਅ ਹੋ ਗਿਆ ਅਤੇ ਕੈਥਲ ਅਤੇ ਫਿਰ ਮੁੰਬਈ ਪਹੁੰਚ ਗਿਆ ਸੀ।
ਪੰਜਾਬ ਪੁਲਿਸ ਦੇ ਸੂਤਰਾਂ ਅਨੁਸਾਰ, ਅਖਤਰ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਉਹ ਇਸ ਸਾਲ 7 ਜੂਨ ਨੂੰ ਜੇਲ੍ਹ ਤੋਂ ਬਾਹਰ ਆਇਆ ਸੀ। ਅਖਤਰ ਪਟਿਆਲਾ ਜੇਲ੍ਹ ਵਿੱਚ ਹੀ ਲਾਰੈਂਸ ਗੈਂਗ ਦੇ ਸੰਪਰਕ ਵਿੱਚ ਆਇਆ ਸੀ, ਜਿਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਗੈਂਗ ਵਿੱਚ ਸ਼ਾਮਲ ਹੋ ਗਿਆ। ਜ਼ੀਸ਼ਾਨ ਸਿਰਫ਼ 21 ਸਾਲ ਦਾ ਹੈ ਪਰ ਇੰਨਾ ਚਲਾਕ ਸੀ ਕਿ 2022 ਵਿੱਚ ਉਸਦਾ ਵਟਸਐਪ ਇੱਕ ਵਿਦੇਸ਼ੀ ਨੰਬਰ 'ਤੇ ਚੱਲਦਾ ਫੜਿਆ ਗਿਆ ਸੀ। ਜ਼ੀਸ਼ਾਨ ਨੇ ਨਕੋਦਰ ਦੇ ਪਿੰਡ ਸ਼ੰਕਰ ਵਿੱਚ ਸਥਿਤ ਸਰਕਾਰੀ ਸਕੂਲ ਤੋਂ ਸਿਰਫ਼ 10ਵੀਂ ਤੱਕ ਪੜ੍ਹਾਈ ਕੀਤੀ ਹੈ। ਦੋਸ਼ੀ ਦਾ ਪਿਤਾ ਮੁਹੰਮਦ ਜਮੀਲ ਟਾਈਲ ਠੇਕੇਦਾਰ ਵਜੋਂ ਕੰਮ ਕਰਦਾ ਹੈ। ਦੋਸ਼ੀ ਦਾ ਇੱਕ ਭਰਾ ਆਪਣੇ ਪਿਤਾ ਨਾਲ ਕੰਮ ਕਰਦਾ ਹੈ। ਜਦੋਂ ਕਿ ਭੈਣ ਦੀ ਮੌਤ ਹੋ ਗਈ ਸੀ।