Sidhu Moosewala Documentary: ਸਿੱਧੂ ਮੂਸੇ ਵਾਲਾ ਤੇ ਬਣੀ ਬੀਬੀਸੀ ਡਾਕੂਮੈਂਟਰੀ ਉੱਤੇ ਰੋਕ ਲਗਾਉਣ ਦੇ ਲਈ ਮੂਸੇ ਵਲਾ ਦੇ ਪਿਤਾ ਵੱਲੋਂ ਦਾਇਰ ਕੀਤੇ ਗਏ ਕੇਸ ਵਿੱਚ ਬੀਬੀਸੀ ਚੈਨਲ ਵੱਲੋਂ ਜਵਾਬ ਦਿੰਦਿਆਂ ਮਾਨਯੋਗ ਮਾਨਯੋਗ ਅਦਾਲਤ ਨੂੰ ਕੇਸ ਰੱਦ ਕਰਨ ਅਤੇ ਵਿਚਾਰਨਯੋਗ ਨਾ ਹੋਣ ਲਈ ਕਿਹਾ ਹੈ ਤੇ ਉਧਰ ਸਿੱਧੂ ਮੂਸੇ ਵਲਾ ਕੇਸ ਦੇ ਵਕੀਲ ਨੂੰ ਇਸ ਤੇ 23 ਜੂਨ 2025 ਨੂੰ ਰਿਪਲਾਈ ਦੇਣ ਦੇ ਲਈ ਕਿਹਾ ਗਿਆ ਹੈ।
ਸਿੱਧੂ ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਪਿਛਲੀ ਦਿਨੀ ਬੀਬੀਸੀ ਨੂੰ ਇਹਦੇ ਕੋਲ ਡਾਕੂਮੈਂਟਰੀ ਰਿਲੀਜ਼ ਕਰਨ ਦੇ ਮਾਮਲੇ ਵਿੱਚ ਜਵਾਬ ਦੇਣ ਦੇ ਲਈ ਅੱਜ ਦੀ ਤਰੀਕ ਨਿਰਧਾਰਿਤ ਕੀਤੀ ਗਈ ਸੀ ਪਰ ਬੀਬੀਸੀ ਦੇ ਵਕੀਲਾਂ ਵੱਲੋਂ ਅੱਜ ਅਦਾਲਤ ਦੇ ਵਿੱਚ ਇੱਕ ਅਰਜੀ ਲਗਾ ਕੇ ਇਸ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਹੈ।
ਜਿਸ ਵਿੱਚ ਉਹਨਾਂ ਦੀ ਕੇਸ ਅਦਾਲਤ ਵਿੱਚ ਵਿਚਾਰਨਯੋਗ ਨਹੀਂ ਹੈ ਜਿਸ ਦੇ ਚਲਦਿਆਂ ਮਾਨਯੋਗ ਅਦਾਲਤ ਵੱਲੋਂ ਹੁਣ ਇਸ ਦਾ ਰਿਪਲਾਈ ਦੇਣ ਦੇ ਲਈ 23 ਜੂਨ 2025 ਰੱਖੀ ਗਈ ਹੈ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਬੀਬੀਸੀ ਦੇ ਵਕੀਲਾਂ ਵੱਲੋਂ ਲਗਾਈ ਗਈ ਅਰਜੀ ਦਾ ਉਹ ਜਵਾਬ ਜਰੂਰ ਦੇਣਗੇ ਅਤੇ ਅੱਗੇ ਮਾਨਯੋਗ ਅਦਾਲਤ ਇਸ ਤੇ ਕੀ ਫੈਸਲਾ ਲੈਂਦੀ ਹੈ ਅਗਲੀ ਤਾਰੀਖ ਤੇ ਤੈਅ ਹੋਵੇਗਾ।
ਦੱਸਦਈਏ ਕਿ ਬੀਬੀਸੀ ਵੱਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜੀਵਨ ਅਤੇ ਕਤਲ ਆਧਾਰਿਤ ਵਿਵਾਦਿਤ ਦਸਤਾਵੇਜ਼ੀ ਫਿਲਮ 'ਦਿ ਕਿਲਿੰਗ ਕਾਲ' ਨੂੰ ਅਪਣੇ ਸੋਸ਼ਲ ਪਲੇਟਫ਼ਾਰਮ ਉਪਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸੇ ਮਾਮਲੇ ਵਿੱਚ ਅਪਣਾ ਪੱਖ ਜਾਰੀ ਕਰਦਿਆਂ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਉਕਤ ਦਸਤਾਵੇਜ਼ੀ ਫਿਲਮ ਦਾ ਪ੍ਰਸਾਰਣ ਜਿੱਥੇ ਸਮਾਜ ਵਿੱਚ ਅਸ਼ਾਂਤੀ ਫੈਲਾ ਸਕਦਾ ਹੈ, ਉੱਥੇ ਇਸ ਨਾਲ ਉਨ੍ਹਾਂ ਦੁਆਰਾ ਅਪਣੇ ਪੁੱਤਰ ਦੀ ਮੌਤ ਲਈ ਇਨਸਾਫ਼ ਦੀ ਮੰਗ ਲਈ ਮਾਨਯੋਗ ਅਦਾਲਤ ਵਿੱਚ ਸੁਣਵਾਈ ਅਧੀਨ ਮਾਮਲਾ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ।