Khanauri Border News: ਖਨੌਰੀ ਸਰਹੱਦ ਉਤੇ ਕਿਸਾਨਾਂ ਦਾ ਚੱਲ ਰਹੇ ਧਰਨੇ ਦੌਰਾਨ ਇੱਕ ਕਿਸਾਨ ਨੇ ਟਰਾਲੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਖਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਕਿਸਾਨ ਦੀ ਪਛਾਣ ਗੁਰਮੀਤ ਪੁੱਤਰ ਬਲਵੀਰ ਸਿੰਘ ਪਿੰਡ ਠੂਠੀਆਂ ਵਾਲਾ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ।
ਗੁਰਮੀਤ ਸਿੰਘ 13 ਫਰਵਰੀ ਤੋਂ ਲਗਾਤਾਰ ਖਨੌਰੀ ਬਾਰਡਰ ਉਤੇ ਕਿਸਾਨ ਅੰਦੋਲਨ ਦਾ ਹਿੱਸਾ ਬਣਿਆ ਹੋਇਆ ਸੀ। ਧਰਨੇ ਦੌਰਾਨ ਗੁਰਮੀਤ ਸਿੰਘ ਬਿਜਲੀ ਦੀ ਸਪਲਾਈ ਨੂੰ ਲੈ ਕੇ ਸੇਵਾ ਨਿਭਾ ਰਿਹਾ ਸੀ।
ਇਹ ਵੀ ਪੜ੍ਹੋ: Ajnala News: ਵਿਆਹੁਤਾ ਔਰਤ ਦੀ ਭੇਦ ਭਰੇ ਹਾਲਾਤਾਂ 'ਚ ਮੌਤ, ਪਰਿਵਾਰ ਨੇ ਪ੍ਰੇਮੀ 'ਤੇ ਲਗਾਏ ਕਤਲ ਦੇ ਦੋਸ਼
ਮ੍ਰਿਤਕ ਕਿਸਾਨ ਦੋ ਭਰਾ ਸਨ ਜਿਨ੍ਹਾਂ ਕੋਲ ਜ਼ਮੀਨ ਨਾ ਹੋਣ ਕਾਰਨ ਰੋਜ਼ੀ-ਰੋਟੀ ਤੋਂ ਕਾਫੀ ਪਰੇਸ਼ਾਨ ਸੀ। ਬਿਜਲੀ ਦਾ ਕੰਮ ਕਰਕੇ ਹੀ ਘਰ ਦਾ ਗੁਜ਼ਾਰਾ ਕਰਦੇ ਸਨ। ਕਿਸਾਨ ਗੁਰਮੀਤ ਸਿੰਘ ਦੇ ਸਿਰ ਉਤੇ 2 ਲੱਖ ਦਾ ਕਰਜ਼ਾ ਹੋਣ ਕਾਰਨ ਕਾਫੀ ਪਰੇਸ਼ਾਨ ਸੀ।
ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸਬੰਧਤ ਸੀ। ਜਦੋਂ ਹੋਰ ਕਿਸਾਨ ਉੱਥੇ ਨਹੀਂ ਸਨ ਤਾਂ ਉਸ ਨੇ ਖ਼ੁਦਕੁਸ਼ੀ ਕਰ ਲਈ। ਉਸ ਨੇ ਅੱਜ ਸਵੇਰੇ ਕਰੀਬ 10.45 ਵਜੇ ਪਿੰਡ ਮੱਲਣ ਬਲਾਕ ਦੋਦਾ ਸ੍ਰੀ ਮੁਕਤਸਰ ਸਾਹਿਬ ਦੇ ਟੈਂਟ ਵਿੱਚ ਜਾ ਕੇ ਖੁਦਕੁਸ਼ੀ ਕਰ ਲਈ।
ਜਦੋਂ ਕਿਸਾਨ ਵਾਪਸ ਆਏ ਤਾਂ ਉਨ੍ਹਾਂ ਨੇ ਗੁਰਮੀਤ ਨੂੰ ਲਟਕਦਾ ਦੇਖਿਆ। ਉਸ ਨੇ ਟਰਾਲੀ ਨਾਲ ਰੱਸੀ ਬੰਨ੍ਹੀ ਹੋਈ ਸੀ ਅਤੇ ਅਤੇ ਉਹ ਫਾਹੇ ਨਾਲ ਲਟਕ ਰਿਹਾ ਸੀ।
ਅੰਦੋਲਨ ਨਾਲ ਜੁੜੇ ਕਿਸਾਨਾਂ ਨੇ ਦੱਸਿਆ ਕਿ ਕਿਸਾਨ ਗੁਰਮੀਤ ਇਸ ਅੰਦੋਲਨ ਨੂੰ ਲੈ ਕੇ ਕਾਫੀ ਗੰਭੀਰ ਸੀ। ਉਹ ਘੱਟ ਹੀ ਘਰ ਜਾਂਦਾ ਸੀ। ਉਸ ਦੇ ਸਿਰ 'ਤੇ ਕਰਜ਼ਾ ਵੀ ਸੀ। ਇਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਕੁਝ ਸਮਾਂ ਪਹਿਲਾਂ ਉਸ ਦੇ ਲੜਕੇ ਦਾ ਵਿਆਹ ਸੀ। ਉਹ ਇਸ ਵਿੱਚ ਹਿੱਸਾ ਲੈਣ ਵੀ ਨਹੀਂ ਗਿਆ। ਉਹ ਸਾਹਮਣੇ ਰੋਸ਼ਨੀ ਦਾ ਪ੍ਰਬੰਧ ਦੇਖਦਾ ਸੀ।
ਇਸ ਸਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਨੂੰ ਸੂਚਨਾ ਮਿਲੀ ਹੈ ਕਿ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਮੈਂ ਚੰਡੀਗੜ੍ਹ ਆਇਆ ਹੋਇਆ ਸੀ। ਹੁਣ ਮੌਕੇ 'ਤੇ ਜਾ ਰਹੇ ਹਾਂ। ਇਹ ਕਿਸਾਨ ਸੰਘਰਸ਼ ਨੂੰ ਬਹੁਤ ਸਮਰਪਿਤ ਸੀ। ਉਹ ਪੂਰੇ ਧਰਨੇ ਵਾਲੀ ਥਾਂ 'ਤੇ ਬਿਜਲੀ ਦਾ ਸਾਰਾ ਕੰਮ ਦੇਖ ਰਿਹਾ ਸੀ।
ਇਹ ਵੀ ਪੜ੍ਹੋ: Kangana Ranaut News: ਕੰਗਨਾ ਰਣੌਤ ਦੇ ਤਿੰਨ ਖੇਤੀ ਕਾਨੂੰਨ ਵਾਲੇ ਬਿਆਨ ਤੋਂ ਭਾਜਪਾ ਨੇ ਕੀਤਾ ਕਿਨਾਰਾ