Home >>Punjab

ਮੀਂਹ ਬਣਿਆ ਆਫ਼ਤ! ਮਾਨਸਾ ਵਿੱਚ ਗਰੀਬ ਪਰਿਵਾਰਾਂ ਦੇ ਤਿੰਨ ਘਰਾਂ ਦੀਆਂ ਛੱਤਾਂ ਡਿੱਗੀਆਂ

Mansa News: ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਕਲਾਂ ਵਿੱਚ ਤਿੰਨ ਘਰਾਂ ਦੀਆਂ ਛੱਤਾਂ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ। ਗਰੀਬ ਪਰਿਵਾਰਾਂ ਨੇ ਪੰਜਾਬ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।  

Advertisement
ਮੀਂਹ ਬਣਿਆ ਆਫ਼ਤ! ਮਾਨਸਾ ਵਿੱਚ ਗਰੀਬ ਪਰਿਵਾਰਾਂ ਦੇ ਤਿੰਨ ਘਰਾਂ ਦੀਆਂ ਛੱਤਾਂ ਡਿੱਗੀਆਂ
Dalveer Singh|Updated: Jun 27, 2025, 02:52 PM IST
Share

Mansa News (ਕੁਲਦੀਪ ਧਾਲੀਵਾਲ): ਜਿੱਥੇ ਕੱਲ੍ਹ ਮਾਨਸਾ ਜ਼ਿਲ੍ਹੇ ਵਿੱਚ ਮੀਂਹ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਕਲਾਂ ਵਿੱਚ ਤਿੰਨ ਘਰਾਂ ਦੀਆਂ ਛੱਤਾਂ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। 

ਜਾਣਕਾਰੀ ਦਿੰਦੇ ਹੋਏ ਪੀੜਤ ਰਾਜ ਸਿੰਘ ਨੇ ਦੱਸਿਆ ਕਿ ਕੱਲ੍ਹ ਦੁਪਹਿਰ 3 ਵਜੇ ਦੇ ਕਰੀਬ ਮੀਂਹ ਕਾਰਨ ਜਦੋਂ ਮੈਂ ਆਪਣੇ ਪਰਿਵਾਰ ਨਾਲ ਦਿਹਾੜੀ ਦੇ ਕੰਮ ਤੋਂ ਵਾਪਸ ਆਇਆ ਤਾਂ ਮੈਂ ਦੇਖਿਆ ਕਿ ਮੇਰੇ ਘਰ ਦੀ ਛੱਤ ਡਿੱਗ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਛੱਤ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਵਿੱਤੀ ਨੁਕਸਾਨ ਹੋਇਆ ਹੈ, ਜਿਸਦੀ ਭਰਪਾਈ ਮੈਂ ਕਦੇ ਨਹੀਂ ਕਰ ਸਕਦਾ। ਕਿਉਂਕਿ ਸਾਡਾ ਪਰਿਵਾਰ ਦਿਹਾੜੀ ਨਾਲ ਮੁਸ਼ਕਿਲ ਨਾਲ ਗੁਜ਼ਾਰਾ ਕਰ ਸਕਦਾ ਹੈ ਅਤੇ ਮੇਰੀਆਂ ਤਿੰਨ ਧੀਆਂ ਦਾ ਵੀ ਵਿਆਹ ਹੋ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇੱਕ ਘਰ ਬਣਾ ਕੇ ਉਨ੍ਹਾਂ ਨੂੰ ਦਿੱਤਾ ਜਾਵੇ।

ਦੂਜੇ ਪੀੜਤ ਪਰਿਵਾਰ ਦੀ ਗੁਲਾਬ ਕੌਰ ਨੇ ਕਿਹਾ ਕਿ ਕੱਲ੍ਹ ਦੁਪਹਿਰ 3 ਵਜੇ ਦੇ ਕਰੀਬ, ਖਰਾਬ ਮੌਸਮ ਨੂੰ ਦੇਖ ਕੇ, ਮੈਂ ਆਪਣੇ ਕਮਰੇ ਵਿੱਚੋਂ ਸਮਾਨ ਕੱਢਣ ਲੱਗੀ, ਫਿਰ ਅਚਾਨਕ ਤੇਜ਼ ਹਵਾਵਾਂ ਕਾਰਨ ਮੈਨੂੰ ਆਵਾਜ਼ ਸੁਣਾਈ ਦਿੱਤੀ, ਇਸ ਲਈ ਮੈਂ ਕਮਰੇ ਵਿੱਚੋਂ ਬਾਹਰ ਭੱਜ ਗਈ ਅਤੇ ਮੇਰੇ ਘਰ ਦੀ ਛੱਤ ਡਿੱਗ ਗਈ, ਜਿਸ ਵਿੱਚ ਮੇਰੀ ਜਾਨ ਤਾਂ ਬਚ ਗਈ, ਪਰ ਕਮਰੇ ਦੇ ਅੰਦਰਲਾ ਸਾਰਾ ਸਾਮਾਨ ਨੁਕਸਾਨਿਆ ਗਿਆ। ਉਨ੍ਹਾਂ ਦੱਸਿਆ ਕਿ ਮੈਂ ਘਰ ਵਿੱਚ ਇਕੱਲੀ ਰਹਿੰਦੀ ਹਾਂ। ਮੇਰੇ ਪਤੀ ਦੀ ਮੌਤ ਲਗਭਗ 10 ਸਾਲ ਪਹਿਲਾਂ ਹੋਈ ਸੀ ਅਤੇ ਮੈਂ ਨਰੇਗਾ ਵਿੱਚ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੀ ਹਾਂ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੇਰੇ ਘਰ ਉੱਤੇ ਜਲਦੀ ਤੋਂ ਜਲਦੀ ਛੱਤ ਪਾਈ ਜਾਵੇ, ਤਾਂ ਜੋ ਮੈਂ ਵੀ ਛੱਤ ਹੇਠ ਰਹਿ ਸਕਾਂ।

ਪਿੰਡ ਦੇ ਸਰਪੰਚ ਸਿਕੰਦਰ ਸਿੰਘ ਨੇ ਕਿਹਾ ਕਿ ਕੱਲ੍ਹ ਸ਼ਾਮ ਨੂੰ ਹੋਈ ਭਾਰੀ ਬਾਰਿਸ਼ ਕਾਰਨ ਮੇਰੇ ਪਿੰਡ ਖੋਖਰ ਕਲਾਂ ਦੇ ਤਿੰਨ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਵਿੱਤੀ ਨੁਕਸਾਨ ਬਹੁਤ ਜ਼ਿਆਦਾ ਹੈ। ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਨ੍ਹਾਂ ਗਰੀਬ ਪਰਿਵਾਰਾਂ ਦੀ ਜਲਦੀ ਤੋਂ ਜਲਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣਾ ਘਰ ਬਣਾ ਸਕਣ।

Read More
{}{}