Mansa News(ਕੁਲਦੀਪ ਧਾਲੀਵਾਲ): ਬੁਢਲਾਡਾ 'ਚ ਬਦਮਾਸ਼ਾਂ ਵੱਲੋਂ ਪੁਲਿਸ 'ਤੇ ਫਾਇਰਿੰਗ ਕਰਕੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਭੱਜਣ ਦਾ ਸਮਾਚਾਰ ਹੈ। ਸੂਤਰਾਂ ਅਨੁਸਾਰ ਅੱਜ ਕੁਝ ਸ਼ਰਾਰਤੀ ਅਨਸਰ ਟਰੱਕ ਯੂਨੀਅਨ ਪ੍ਰਧਾਨ ਦੇ ਸਮਰਥਨ ਵਿੱਚ ਬੁਢਲਾਡਾ ਪੁੱਜੇ ਸਨ। ਸੀ.ਆਈ.ਏ ਸਟਾਫ਼ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਪਰ ਜਦੋਂ ਗੁਰੂ ਨਾਨਕ ਕਾਲਜ ਬੁਢਲਾਡਾ ਨੇੜੇ ਪੁਲਿਸ ਅਤੇ ਬਦਮਾਸ਼ ਆਹਮੋ-ਸਾਹਮਣੇ ਹੋ ਗਏ ਤਾਂ ਬਦਮਾਸ਼ ਪੁਲਿਸ 'ਤੇ ਫਾਇਰਿੰਗ ਕਰਦੇ ਹੋਏ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਭੱਜ ਗਏ।
ਇਸੇ ਚੌਕ ਵਿੱਚ ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਕਾਰ ਵਿੱਚ ਕੁਝ ਵਿਅਕਤੀ ਤੇਜ਼ ਰਫ਼ਤਾਰ ਨਾਲ ਭੱਜੇ ਸਨ, ਜਿਨ੍ਹਾਂ ਨੂੰ ਪੁਲੀਸ ਨੇ ਘੇਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪੁਲੀਸ ਦੀ ਕਾਰ ਨੂੰ ਟੱਕਰ ਮਾਰ ਕੇ ਉਨ੍ਹਾਂ ’ਤੇ ਗੋਲੀਆਂ ਚਲਾ ਕੇ ਭੱਜ ਗਏ। ਜਾਣਕਾਰੀ ਅਨੁਸਾਰ ਅੱਜ ਬੁਢਲਾਡਾ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਸੀ ਜਿਸ ਦੇ ਸਮਰਥਨ ਵਿੱਚ ਸ਼ਰਾਰਤੀ ਅਨਸਰ ਆਏ ਹੋਏ ਸਨ ਪਰ ਏਜੀਟੀਐਫ ਚੰਡੀਗੜ੍ਹ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਜਿਸ ਕਾਰਨ ਉਨ੍ਹਾਂ ਪੁਲੀਸ ’ਤੇ ਗੋਲੀ ਚਲਾ ਦਿੱਤੀ ਅਤੇ ਫਰਾਰ ਹੋ ਗਏ। ਪਰ ਹੁਣ ਤੱਕ ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ 'ਚ ਬੋਲਣ ਲਈ ਕੈਮਰੇ ਦੇ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਕੋਈ ਅਧਿਕਾਰੀ ਫ਼ੋਨ 'ਤੇ ਜਾਣਕਾਰੀ ਦੇ ਰਿਹਾ ਹੈ |
ਬੁਢਲਾਡਾ ਦੇ ਡੀਐਸਪੀ ਗਮਦੂਰ ਸਿੰਘ ਨੇ ਦੱਸਿਆ ਕਿ ਅੱਜ ਬੁਢਲਾਡਾ ਦੇ ਗੁਰੂ ਨਾਨਕ ਕਾਲਜ ਨੇੜੇ ਸੀਆਈਏ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਅਤੇ ਨਾਕਾਬੰਦੀ ਦੌਰਾਨ ਜਦੋਂ ਉਨ੍ਹਾਂ ਨੇ ਆ ਰਹੀ ਵੋਕਸਵੈਗਨ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲੀਸ ’ਤੇ ਫਾਇਰਿੰਗ ਕਰ ਦਿੱਤੀ ਜਦਕਿ ਗੱਡੀ ਮੌਕੇ ’ਤੇ ਹੀ ਫਰਾਰ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਜਸਪਾਲ ਸਿੰਘ ਬੱਬੂ ਧਲੇਮਾ ਆਦਿ ਨਾਨਕਸਰੀਆਂ, ਗੋਲੂ ਤਖਤਮੱਲ, ਸੁੱਖੀ ਅਤਲਾ ਆਦਿ ਮੌਜੂਦ ਸਨ, ਜਿਨ੍ਹਾਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।