Home >>Punjab

Manu Bhaker News: ਮਨੂ ਭਾਕਰ ਨੇ ਸ੍ਰੀ ਦੇਵੀ ਤਾਲਾਬ ਮੰਦਿਰ ਵਿੱਚ ਮੱਥਾ ਟੇਕਿਆ

Manu Bhaker News: ਓਲੰਪੀਅਨ ਖੇਡਾਂ ਵਿੱਚ ਸ਼ੂਟਿੰਗ ਵਿੱਚ ਦੋ ਕਾਂਸੀ ਦਾ ਮੈਡਲ ਜਿੱਤਣ ਮਨੂ ਭਾਕਰ ਸ਼ਨਿੱਚਰਵਾਰ ਸ਼ਾਮ ਜਲੰਧਰ ਦੇ ਸਿੱਧ ਸ਼ਕਤੀ ਪੀਠ ਸ੍ਰੀ ਦੇਵੀ ਤਾਲਾਬ ਮੰਦਿਰ ਵਿੱਚ ਪੁੱਜੀ।

Advertisement
Manu Bhaker News: ਮਨੂ ਭਾਕਰ ਨੇ ਸ੍ਰੀ ਦੇਵੀ ਤਾਲਾਬ ਮੰਦਿਰ ਵਿੱਚ ਮੱਥਾ ਟੇਕਿਆ
Ravinder Singh|Updated: Sep 15, 2024, 11:17 AM IST
Share

Manu Bhaker News: ਓਲੰਪੀਅਨ ਗੇਮਜ਼ ਵਿੱਚ ਸ਼ੂਟਿੰਗ ਵਿੱਚ ਦੋ ਕਾਂਸੀ ਦਾ ਮੈਡਲ ਜਿੱਤਣ ਮਨੂ ਭਾਕਰ ਸ਼ਨਿੱਚਰਵਾਰ ਸ਼ਾਮ ਜਲੰਧਰ ਦੇ ਸਿੱਧ ਸ਼ਕਤੀ ਪੀਠ ਸ੍ਰੀ ਦੇਵੀ ਤਾਲਾਬ ਮੰਦਿਰ ਵਿੱਚ ਪੁੱਜੀ। ਉਨ੍ਹਾਂ ਨੇ ਉਥੇ ਨਤਮਸਤਕ ਹੋ ਕੇ ਮਾਂ ਦਾ ਆਸ਼ੀਰਵਾਦ ਲਿਆ। ਮਾਂ ਦੇ ਦਰਬਾਰ ਵਿੱਚ ਮੱਥਾ ਟੇਕਣ ਤੋਂ ਬਾਅਦ ਮਨੂ ਨੇ ਫੋਟੋ ਖਿਚਵਾਈ ਅਤੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ। ਉਕਤ ਫੋਟੋ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤਾ ਹੈ।

ਉਨ੍ਹਾਂ ਨੇ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਪੈਰਿਸ ਓਲੰਪਿਕ ਵਿੱਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਝੱਜਰ ਵਾਸੀ ਮਨੂ ਭਾਕਰ ਨੇ ਦੱਸਿਆ ਕਿ ਪਹਿਲੀ ਵਾਰ ਉਸ ਨੂੰ ਪੰਜਾਬ ਦੇ ਅਜਿਹੇ ਪ੍ਰਸਿੱਧ ਮੰਦਰਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਦੱਸ ਦੇਈਏ ਕਿ ਜਲੰਧਰ ਤੋਂ ਬਾਅਦ ਮਨੂ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਸ਼ਾਂਤੀ ਮਿਲੀ ਹੈ। ਮਨੂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਇੱਕ ਟੀਚਾ ਤੈਅ ਕਰਨ ਅਤੇ ਫਿਰ ਇਸ ਲਈ ਸਖ਼ਤ ਮਿਹਨਤ ਕਰਨ। ਜਦੋਂ ਤੁਸੀਂ ਕੋਈ ਟੀਚਾ ਮਿੱਥਦੇ ਹੋ, ਤਾਂ ਉਸ ਨੂੰ ਪ੍ਰਾਪਤ ਕਰਨ ਵਿੱਚ ਰੱਬ ਵੀ ਤੁਹਾਡਾ ਸਾਥ ਦਿੰਦਾ ਹੈ।

ਜਲੰਧਰ ਆਉਣ ਤੋਂ ਪਹਿਲਾਂ ਮਨੂ ਨੇ ਬੀਤੀ ਸ਼ਾਮ ਅੰਮ੍ਰਿਤਸਰ ਦੇ ਅਟਾਰੀ ਸਥਿਤ ਵਾਹਗਾ ਬਾਰਡਰ 'ਤੇ ਰੀਟਰੀਟ ਸੈਰੇਮਨੀ ਦਾ ਵੀ ਆਨੰਦ ਮਾਣਿਆ ਸੀ। ਇਸ ਮੌਕੇ ਉਨ੍ਹਾਂ ਸਮਾਗਮ ਵਿੱਚ ਬੀਐਸਐਫ ਦੇ ਜਵਾਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ।

ਇਹ ਵੀ ਪੜ੍ਹੋ : Punjab Breaking Live Updates: CM ਕੇਜਰੀਵਾਲ ਅੱਜ 'ਆਪ' ਵਰਕਰਾਂ ਨੂੰ ਕਰਨਗੇ ਸੰਬੋਧਨ, ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਬੀਐਸਐਫ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉੱਥੇ ਰੀਟਰੀਟ ਸੈਰੇਮਨੀ ਤੋਂ ਬਾਅਦ ਮਨੂ ਭਾਕਰ ਨੇ ਕਿਹਾ ਕਿ ਮੈਂ ਪਹਿਲੀ ਵਾਰ ਪੰਜਾਬ ਆਇਆ ਹਾਂ ਅਤੇ ਬਹੁਤ ਸੁਣਿਆ ਹੈ ਕਿ ਅੰਮ੍ਰਿਤਸਰ ਵਿੱਚ ਵਾਹਗਾ ਬਾਰਡਰ ਹੈ, ਜਿੱਥੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਮਿਲਦੀਆਂ ਹਨ।

ਇਹ ਵੀ ਪੜ੍ਹੋ : National Lok Adalat: ਸੂਬੇ ਭਰ 'ਚ ਲਗਾਈ ਕੌਮੀ ਲੋਕ ਅਦਾਲਤ; 366 ਬੈਂਚਾਂ ਨੇ 3.76 ਲੱਖ ਤੋਂ ਵੱਧ ਕੇਸਾਂ ‘ਤੇ ਕੀਤੀ ਸੁਣਵਾਈ

Read More
{}{}