Home >>Punjab

Ludhiana News: ਲੁਧਿਆਣਾ ਵਿੱਚ ਭਾਜਪਾ ਕੌਂਸਲਰਾਂ ਵੱਲੋਂ ਹੰਗਾਮੇ ਮਗਰੋਂ ਮੇਅਰ ਨੇ ਕਾਰਵਾਈ ਦੇ ਦਿੱਤੇ ਸੰਕੇਤ

Ludhiana News: ਲੁਧਿਆਣਾ ਦੇ ਨਗਰ ਨਿਗਮ ਜ਼ੋਨ ਡੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਦੇ ਇਲਾਕੇ ਵਿੱਚ ਕੰਮ ਨਾ ਹੋਣ ਕਾਰਨ ਕਮਿਸ਼ਨਰ ਅਤੇ ਮੇਅਰ ਨੂੰ ਮਿਲਣ ਲਈ ਇਕੱਠੇ ਹੋਏ ਸਨ। 

Advertisement
Ludhiana News: ਲੁਧਿਆਣਾ ਵਿੱਚ ਭਾਜਪਾ ਕੌਂਸਲਰਾਂ ਵੱਲੋਂ ਹੰਗਾਮੇ ਮਗਰੋਂ ਮੇਅਰ ਨੇ ਕਾਰਵਾਈ ਦੇ ਦਿੱਤੇ ਸੰਕੇਤ
Ravinder Singh|Updated: Aug 02, 2025, 11:34 AM IST
Share

Ludhiana News: ਲੁਧਿਆਣਾ ਦੇ ਨਗਰ ਨਿਗਮ ਜ਼ੋਨ ਡੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਦੇ ਇਲਾਕੇ ਵਿੱਚ ਕੰਮ ਨਾ ਹੋਣ ਕਾਰਨ ਕਮਿਸ਼ਨਰ ਅਤੇ ਮੇਅਰ ਨੂੰ ਮਿਲਣ ਲਈ ਇਕੱਠੇ ਹੋਏ ਸਨ। ਇਸ ਦਰਮਿਆਨ ਭਾਜਪਾ ਕੌਂਸਲਰਾਂ ਤੇ ਆਮ ਆਦਮੀ ਪਾਰਟੀ ਦੇ ਮੇਅਰ ਵਿਚਕਾਰ ਤਿੱਖੀ ਤਕਰਾਰ ਤੋਂ ਬਾਅਦ ਜਿੱਥੇ ਭਾਜਪਾ ਕੌਂਸਲਰ ਮੇਅਰ ਉਪਰ ਧੱਕਾ ਕਰਨ ਅਤੇ ਸੁਰੱਖਿਆ ਕਰਮਚਾਰੀ ਬੁਲਾ ਕੇ ਦਫਤਰ ਵਿੱਚੋ ਬਾਹਰ ਕੱਢਣ ਦੀ ਦੋਸ਼ ਲਗਾਉਣ ਤੋਂ ਬਾਅਦ ਉਨ੍ਹਾਂ ਵੱਲੋਂ ਧਰਨਾ ਲਗਾ ਕੇ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਇਸ ਵਿੱਚ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਸ਼ਾਮਿਲ ਹੋਈ ਅਤੇ ਕਿਹਾ ਮੇਅਰ ਨੂੰ ਮੁਆਫੀ ਮੰਗਣ ਲਈ ਕਿਹਾ ਗਿਆ ਹੈ। 

ਦੂਜੇ ਪਾਸੇ ਦੇਰ ਸ਼ਾਮ ਮੇਅਰ ਵੱਲੋਂ ਮੇਅਰ ਹਾਊਸ ਵਿੱਚ ਪੱਤਰਕਾਰ ਵਾਰਤਾ ਸੱਦੀ ਗਈ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰ ਤੇ ਹਲਕਾ ਨਾਰਥ ਦੇ ਵਿਧਾਇਕ ਹਲਕਾ ਕੇਂਦਰੀ ਅਤੇ ਹਲਕਾ ਈਸਟ ਦੇ ਵਿਧਾਇਕ ਪਹੁੰਚੇ। ਪੱਤਰਕਾਰ ਵਾਰਤਾ ਕਰਦੇ ਹੋਏ ਮੇਅਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਵੱਲੋਂ ਜਾਣਬੁੱਝ ਕੇ ਹੰਗਾਮਾ ਕੀਤਾ ਗਿਆ ਜਦਕਿ ਬੜੇ ਪਿਆਰ ਨਾਲ ਮੀਟਿੰਗ ਚੱਲ ਰਹੀ ਸੀ ਹਰ ਸਮੱਸਿਆ ਦੇ ਹੱਲ ਕਰਨ ਲਈ ਮੌਕੇ ਉਤੇ ਅਧਿਕਾਰੀ ਬੁਲਾਏ ਗਏ ਸਨ ਪਰ ਕੁਝ ਕੌਂਸਲਰ ਉਥੇ ਉੱਚੀ ਬੋਲਣ ਲੱਗੇ ਅਤੇ ਉਨ੍ਹਾਂ ਨਾਲ ਬਦਤਮੀਜੀ ਕੀਤੀ ਗਈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਕਿਹਾ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ।

ਮੇਅਰ ਨੇ ਕਿਹਾ ਕਿ ਉਨ੍ਹਾਂ ਦੇ ਸਾਰੇ ਵਿਧਾਇਕ ਤੇ ਕੌਂਸਲਰ ਇਥੇ ਆਏ ਹਨ। ਇਨ੍ਹਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਸ਼ਹਿਰ ਵਿੱਚ ਸਾਰੇ ਵਿਕਾਸ ਦੇ ਕੰਮ ਹੋ ਚੁੱਕੇ ਹਨ ਤੇ ਕੁਝ ਚੱਲ ਰਹੇ ਹਨ ਪਰ ਹੁਣ ਬੀਜੇਪੀ ਕੋਲ ਕੋਈ ਮੁੱਦਾ ਨਹੀਂ ਹੈ ਜਿਸ ਨੂੰ ਲੈ ਕੇ ਉਹ ਇਸ ਤਰਾਂ ਹੰਗਾਮਾ ਕਰ ਰਹੀ ਹੈ।

ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਨੇ ਕਿਹਾ ਕਿਸੇ ਵੀ ਪਾਰਟੀ ਦੇ ਕੌਂਸਲਰ ਦਾ ਕੋਈ ਕੰਮ ਨਹੀਂ ਰੋਕਿਆ ਜਾ ਰਿਹਾ ਤੇ ਸਭ ਦੇ ਕੰਮ ਬਰਾਬਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਫ਼ਸਰਾਂ ਨੂੰ ਸਾਫ ਤੌਰ ਉਤੇ ਹਦਾਇਤਾਂ ਹਨ ਕਿ ਹਰ ਚੁਣੇ ਹੋਏ ਨੁਮਾਇੰਦੇ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਬੁਖਲਾਟ ਵਿੱਚ ਹੈ ਅਤੇ ਇਸ ਤਰ੍ਹਾਂ ਦੇ ਕਦਮ ਚੁੱਕ ਰਹੀ।

Read More
{}{}