Home >>Punjab

ਨਾਜਾਇਜ਼ ਸਬੰਧਾਂ ਕਾਰਨ ਪ੍ਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ

kotkapura Murder: ਕੋਟਕਪੂਰਾ ਵਿਖੇ ਇੱਕ ਘਰ ਵਿੱਚ ਰਖਵਾਲੀ ਲਈ ਰਹਿੰਦੇ ਪ੍ਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ।

Advertisement
 ਨਾਜਾਇਜ਼ ਸਬੰਧਾਂ ਕਾਰਨ ਪ੍ਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ
Ravinder Singh|Updated: May 07, 2025, 03:35 PM IST
Share

kotkapura Murder: ਕੋਟਕਪੂਰਾ ਵਿਖੇ ਇੱਕ ਘਰ ਵਿੱਚ ਰਖਵਾਲੀ ਲਈ ਰਹਿੰਦੇ ਪ੍ਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਝਾਰਖੰਡ ਦੇ ਰਹਿਣ ਵਾਲੇ ਮਹਿੰਦਰ ਗੋਸਾਈ ਵਜੋਂ ਹੋਈ ਅਤੇ ਇਸ ਮਾਮਲੇ ਵਿੱਚ ਸੂਚਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਵਾਰਦਾਤ ਨੂੰ ਝਾਰਖੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਅੰਜਾਮ ਦਿੱਤਾ ਗਿਆ ਜੋ ਕਿ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।

ਜਾਣਕਾਰੀ ਦੇ ਅਨੁਸਾਰ ਮਹਿੰਦਰ ਗੋਸਾਈ ਇਨੀ ਦਿਨੀ ਇੱਕ ਔਰਤ ਦੇ ਨਾਲ ਲਿਵਿੰਗ ਰਿਲੇਸ਼ਨ ਵਿੱਚ ਰਹਿ ਰਿਹਾ ਸੀ। ਇਸ ਔਰਤ ਦੇ ਰਿਸ਼ਤੇ ਵਿਚ ਦਿਓਰ ਗੋਂਦਾਰਾ ਉਰਫ ਕਮਲ ਨੂੰ ਇਸ ਗੱਲ ਦੀ ਰੰਜਸ ਸੀ ਜਿਸ ਦੇ ਚਲਦਿਆਂ ਉਸ ਨੇ ਰਾਤ ਦੇ ਘਰ ਵਿਚ ਦਾਖਲ ਮਹਿੰਦਰ ਗੋਸਾਈ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਇਸ ਮਾਮਲੇ ਵਿੱਚ ਸਾਬਕਾ ਸਰਪੰਚ ਰਵੀ ਮੌੜ ਨੇ ਦੱਸਿਆ ਕਿ ਉਕਤ ਮਹਿੰਦਰ ਨਾਮਕ ਵਿਅਕਤੀ ਪਿਛਲੇ ਇਕ ਸਾਲ ਤੋਂ ਉਸਦੀ ਭੈਣ ਦੇ ਘਰ ਬਤੌਰ ਰਖਵਾਲੀ ਰਹਿੰਦਾ ਸੀ। ਉਨ੍ਹਾ ਕਿਹਾ ਕਿ ਵਾਰਦਾਤ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਅਤੇ ਹੁਣ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।

ਇਸ ਮਾਮਲੇ ਵਿੱਚ ਡੀਐਸਪੀ ਕੋਟਕਪੂਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਕਤਲ ਹੋਇਆ ਵਿਅਕਤੀ ਇੱਕ ਔਰਤ ਦੇ ਨਾਲ ਲਿਵਿੰਗ ਰਿਲੇਸ਼ਨ ਵਿੱਚ ਰਹਿ ਰਿਹਾ ਸੀ ਅਤੇ ਔਰਤ ਦੇ ਦਿਉਰ ਨੂੰ ਇਸਦੀ ਰੰਜਿਸ਼ ਸੀ ਜਿਸ ਕਾਰਨ ਉਸ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਪੜਤਾਲ ਕਰ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ,ਉਸਦੇ ਅਧਾਰ ਤੇ ਕਾਰਵਾਈ ਕੀਤੀ ਜਾਵੇ।

Read More
{}{}