Home >>Punjab

MORTH Meeting News: ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਬੁਲਾਈ NHAI ਦੇ ਪ੍ਰੋਜੈਕਟਾਂ ਨੂੰ ਲੈ ਕੇ ਮੀਟਿੰਗ

MORTH Meeting News: ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ-ਕਟੜਾ ਹਾਈਵੇਅ ਪ੍ਰੋਜੈਕਟ ਸਬੰਧੀ ਡਿਟੇਲ ਮੰਗੀ ਹੈ। ਪ੍ਰਧਾਨ ਮੰਤਰੀ ਵੱਲੋਂ NHAI ਨੂੰ ਇੱਕ ਈਮੇਲ ਕਰਕੇ ਇਸ ਪ੍ਰੋਜੈਕਟ ਨੂੰ ਲੈ ਕੇ ਪੁੱਛਿਆ ਗਿਆ ਹੈ ਕਿ ਪ੍ਰੋਜੈਕਟ ਦਾ ਕੰਮ ਕਿੰਨਾ ਪੂਰਾ ਹੋ ਚੁੱਕਿਆ ਹੈ। 

Advertisement
MORTH Meeting News: ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਬੁਲਾਈ NHAI ਦੇ ਪ੍ਰੋਜੈਕਟਾਂ ਨੂੰ ਲੈ ਕੇ ਮੀਟਿੰਗ
Manpreet Singh|Updated: Jul 07, 2024, 10:23 AM IST
Share

MORTH Meeting News: ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਪੰਜਾਬ ਸਮੇਤ 6 ਸੂਬਿਆਂ ਵਿੱਚ ਚੱਲ ਰਹੇ NHAI ਦੇ ਪ੍ਰੋਜੈਕਟਾਂ ਨੂੰ ਲੈ ਕੇ ਮੀਟਿੰਗ ਬੁਲਾਈ ਹੈ। ਇਹ ਮੀਟਿੰਗ 15 ਅਤੇ 16 ਜੁਲਾਈ ਨੂੰ ਹੋਵੇਗੀ। ਇਸ ਮੀਟਿੰਗ ਵਿੱਚ ਸਾਰੇ ਅਧਿਕਾਰੀਆਂ ਨੂੰ ਹਾਜ਼ਰ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਗਈ ਹੈ।

ਇਸ ਮੀਟਿੰਗ ਵਿੱਚ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੇ ਪ੍ਰੋਜੈਕਟਾਂ ਨੂੰ ਰਿਵਿਊ ਕੀਤਾ ਜਾਵੇਗਾ। NHAI ਦੇ ਪ੍ਰੋਜੈਕਟਾਂ ਨੂੰ ਲੈ ਕੇ ਪੰਜਾਬ ਅਤੇ ਹੁਣ ਤੱਕ ਕਿੰਨਾ ਕੰਮ ਹੋਇਆ ਅਤੇ ਕਿੰਨਾ ਬਾਕੀ ਰਹਿੰਦਾ ਹੈ। ਇਸ ਦੀ ਪੂਰੀ ਰਿਪੋਰਟ ਮੰਗੀ ਗਈ ਹੈ।

ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ-ਕਟੜਾ ਹਾਈਵੇਅ ਪ੍ਰੋਜੈਕਟ ਸਬੰਧੀ ਡਿਟੇਲ ਮੰਗੀ ਹੈ। ਪ੍ਰਧਾਨ ਮੰਤਰੀ ਵੱਲੋਂ NHAI ਨੂੰ ਇੱਕ ਈਮੇਲ ਕਰਕੇ ਇਸ ਪ੍ਰੋਜੈਕਟ ਨੂੰ ਲੈ ਕੇ ਪੁੱਛਿਆ ਗਿਆ ਹੈ ਕਿ ਪ੍ਰੋਜੈਕਟ ਦਾ ਕੰਮ ਕਿੰਨਾ ਪੂਰਾ ਹੋ ਚੁੱਕਿਆ ਹੈ। 

ਇਸ ਤੋਂ ਬਾਅਦ  NHAI ਦੇ ਚੇਅਰਮੈਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਹੈ। ਜਿਸ ਵਿੱਚ ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਦੇ ਕੰਮਾਂ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਨਰਾਜ਼ਗੀ ਜਾਹਿਰ ਕੀਤੀ ਸੀ। ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਵੱਲੋਂ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਚਿੱਠੀ ਲਿਖ ਕੇ ਪੁੱਛਿਆ ਗਿਆ ਹੈ ਕਿ ਕਿਹਾ, ਕੀ ਅਸੀਂ ਬੰਦ ਸਾਰੇ ਪ੍ਰਾਜੈਕਟ ਕਰ ਦੇਈਏ ?

ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐਨਐਚਏਆਈ) ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਵੱਲੋਂ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਲਿਖੀ ਗਈ ਆਪਣੀ ਚਿੱਠੀ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਲਈ ਪੰਜਾਬ ਵੱਲੋਂ ਹੁਣ ਤੱਕ ਨਾ ਜ਼ਮੀਨ ਐਕਵਾਇਰ ਅਤੇ ਨਾ ਜ਼ਮੀਨ ਮਾਲਕਾਂ ਨੂੰ ਪੈਸਾ ਦੀ ਵੰਡ ਗਏ ਹਨ।

ਪੰਜਾਬ ਵਿੱਚ ਸੱਤ ਪ੍ਰੋਜੈਕਟ ਵਿੱਚ 8245 ਕਰੋੜ ਰੁਪਏ ਦੀ ਲਾਗਤ ਨਾਲ 256 ਕਿਲੋਮੀਟਰ ਦਾ ਐਨਐਚਏਆਈ ਦੇ ਅਧੀਨ ਕੰਮ ਹੋਣਾ ਹੈ। ਇਨ੍ਹਾਂ 7 ਪ੍ਰਾਜੈਕਟਾਂ ਵਿੱਚੋਂ ਤਿੰਨ ਪ੍ਰਾਜੈਕਟ ਦਾ ਕੰਮ ਸਾਲ 2021 ਵਿੱਚ ਪੂਰਾ ਹੋ ਜਾਣਾ ਸੀ ਪਰ ਹਾਲੇ ਤੱਕ ਜ਼ਮੀਨ ਐਕਵਾਇਰ ਕਰਨ ਅਤੇ ਪੈਸੇ ਦੀ ਵੰਡ ਦਾ ਕੰਮ ਹੀ ਨਹੀਂ ਹੋਇਆ ਜਿਸ ਕਾਰਨ ਕੰਮ ਵਿੱਚ ਕਾਫੀ ਜ਼ਿਆਦਾ ਦੇਰ ਦਾ ਸਹਾਮਣਾ ਕਰਨਾ ਪੈ ਰਿਹਾ ਹੈ।

Read More
{}{}