Home >>Punjab

Bathinda News: ਪਿੰਡ ਬੁਰਜ ਸੇਮਾ 'ਚ ਮਾਮੂਲੀ ਲੜਾਈ ਨੇ ਲਈ ਪੰਚਾਇਤ ਮੈਂਬਰ ਦੀ ਲਈ ਜਾਨ

Bathinda News: ਪਿੰਡ ਬੁਰਜ ਸੇਮਾ ਵਿੱਚ ਮਾਮੂਲੀ ਲੜਾਈ ਕਾਰਨ ਪਿੰਡ ਦੇ ਸਰਬਸੰਮਤੀ ਨਾਲ ਚੁਣੇ ਗਏ ਪੰਚਾਇਤ ਮੈਂਬਰ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। 

Advertisement
Bathinda News: ਪਿੰਡ ਬੁਰਜ ਸੇਮਾ 'ਚ ਮਾਮੂਲੀ ਲੜਾਈ ਨੇ ਲਈ ਪੰਚਾਇਤ ਮੈਂਬਰ ਦੀ ਲਈ ਜਾਨ
Ravinder Singh|Updated: Oct 29, 2024, 06:09 PM IST
Share

Bathinda News:  ਜ਼ਿਲ੍ਹਾ ਬਠਿੰਡਾ ਦੇ ਪਿੰਡ ਬੁਰਜ ਸੇਮਾ ਵਿੱਚ ਮਾਮੂਲੀ ਲੜਾਈ ਕਾਰਨ ਪਿੰਡ ਦੇ ਸਰਬਸੰਮਤੀ ਨਾਲ ਚੁਣੇ ਗਏ ਪੰਚਾਇਤ ਮੈਂਬਰ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਪੰਚਾਇਤ ਮੈਂਬਰ ਦੀ ਲਾਸ਼ ਦਾ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਕੋਟਫੱਤਾ ਪੁਲਿਸ ਨੇ ਪੀੜਤਾਂ ਦੇ ਬਿਆਨ ਉਤੇ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਦੋ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਤੀਜੇ ਦੀ ਭਾਲ ਕੀਤੀ ਜਾ ਰਹੀ। ਸਬ ਡਿਵੀਜ਼ਨ ਮੋੜ ਦੇ ਪਿੰਡ ਬੁਰਜ ਸੇਮਾ ਦੇ ਸਰਬਸੰਮਤੀ ਨਾਲ ਚੁਣੇ ਗਏ ਪੰਚਾਇਤ ਮੈਂਬਰ ਜਗਤਾਰ ਸਿੰਘ ਦੇ ਪਰਿਵਾਰ ਦਾ ਪਿੰਡ ਦੇ ਹੀ ਕੁਝ ਲੋਕਾਂ ਨਾਲ ਮਮੂਲੀ ਗੱਲ ਤੋਂ ਝਗੜਾ ਹੋ ਗਿਆ। ਝਗੜਾ ਉਸ ਸਮੇਂ ਖੂਨੀ ਰੂਪ ਧਾਰਨ ਕਰ ਗਿਆ ਜਦੋਂ ਕਥਿਤ ਮੁਲਜ਼ਮਾਂ ਨੇ ਮ੍ਰਿਤਕ ਜਗਤਾਰ ਸਿੰਘ ਦੇ ਸਿਰ ਵਿੱਚ ਮੋਟਰਸਾਈਕਲ ਦੀ ਤੇਜ ਹਥਿਆਰ ਗਰਾਰੀ ਸਿਰ ਵਿੱਚ ਮਾਰ ਦਿੱਤੀ। ਇਸ ਮਗਰੋਂ ਪਿੰਡ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਹੈ।

ਇਸ ਕਰਕੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਉੱਥੇ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : Kerala Fireworks Accident: ਦੀਵਾਲੀ ਤੋਂ ਪਹਿਲਾਂ ਕੇਰਲ ਮੰਦਰ 'ਚ ਆਤਿਸ਼ਬਾਜ਼ੀ ਦੌਰਾਨ ਵਾਪਰਿਆ ਵੱਡਾ ਭਿਆਨਕ ਹਾਦਸਾ, 150 ਤੋਂ ਵੱਧ ਲੋਕ ਜ਼ਖਮੀ, 8 ਦੀ ਹਾਲਤ ਗੰਭੀਰ

ਉਧਰੋਂ ਪੁਲਿਸ ਨੇ ਮ੍ਰਿਤਕ ਦੀ ਲਾਸ਼ ਦਾ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਜਗਤਾਰ ਸਿੰਘ ਦੇ ਪੁੱਤਰ ਦੇ ਬਿਆਨ ਤੇ ਪਿੰਡ ਦੇ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਦੋ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Diljit Dosanjh Concert in JLN Stadium: ਦਿਲਜੀਤ ਦੇ ਪ੍ਰਸ਼ੰਸਕਾਂ ਨੇ ਕੀ ਕੀਤਾ? JLN ਸਟੇਡੀਅਮ ਬਣ ਗਿਆ ਕੂੜਾ ਘਰ, ਐਥਲੀਟਾਂ ਨੂੰ ਖੁਦ ਕਰਨੀ ਪਈ ਸਫਾਈ

 

Read More
{}{}