Home >>Punjab

Moga Crime News: ਮੋਗਾ ਵਿੱਚ ਘਰੇਲੂ ਕਲੇਸ਼ ਦੇ ਚਲਦਿਆਂ ਪਿਓ ਨੇ ਪੁੱਤ ਨੂੰ ਦਿੱਤੀ ਜ਼ਹਿਰ, ਫਿਰ ਆਪਣੀ ਜੀਵਨ ਲੀਲਾ ਕੀਤੀ ਸਮਾਪਤ

Moga Crime News: ਪਿਤਾ ਨੇ ਪੁੱਤ ਨੂੰ ਜ਼ਹਿਰ ਦੇ ਕੇ ਮਾਰਿਆ, ਫਿਰ ਆਪ ਵੀ ਖਾਦੀ ਸਲਫਾਸ ਪਿਤਾ ਦੀ ਵੀ ਹੋਈ ਮੌਤ ।  

Advertisement
Moga Crime News: ਮੋਗਾ ਵਿੱਚ ਘਰੇਲੂ ਕਲੇਸ਼ ਦੇ ਚਲਦਿਆਂ ਪਿਓ ਨੇ ਪੁੱਤ ਨੂੰ ਦਿੱਤੀ ਜ਼ਹਿਰ, ਫਿਰ ਆਪਣੀ ਜੀਵਨ ਲੀਲਾ ਕੀਤੀ ਸਮਾਪਤ
Riya Bawa|Updated: Oct 04, 2024, 12:29 PM IST
Share

Moga Crime News/ਨਵਦੀਪ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਰਾਊਕੇ ਕਲਾ ਵਿਖੇ ਆਪਣੇ ਸੁਹਰੇ ਪਿੰਡ ਅਏ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰਾਣੀ ਵਾਲ ਨਿਵਾਸੀ ਗੁਰਬਾਜ ਸਿੰਘ(37)ਨੇ ਪਹਿਲਾ ਆਪਣੇ 6 ਸਾਲ਼ਾ ਪੁੱਤ ਮਨਕੀਰਤ ਸਿੰਘ ਨੂੰ ਸਲਫਾਸ ਖਵਾ ਦਿੱਤੀ ਤੇ ਫਿਰ ਆਪ ਸਲਫਾਸ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪਤਾ ਲੱਗਾ ਹੈ ਕਿ ਪਤੀ ਪਤਨੀ ਦਾ ਆਪਸੀ ਕਲੇਸ਼ ਚਲਦਾ ਸੀ। ਪੁੱਤ ਦੀ ਮੌਕੇ ਉੱਤੇ ਮੌਤ ਹੋ ਗਈ ਜਦੋਂ ਕਿ ਪਿਤਾ ਨੇ ਹਸਪਤਾਲ ਜਾਂਦੇ ਦਮ ਤੋੜ ਦਿੱਤਾ। ਪੁਲਿਸ ਮਾਮਲੇ ਦੇ ਜਾਂਚ ਕਰ ਰਹੀ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦੇ ਪਿੰਡ ਰਾਣੀਵਾਲ ਵਾਸੀ ਗੁਰਬਾਜ਼ ਸਿੰਘ (37) ਅਤੇ ਉਸ ਦੀ ਪਤਨੀ ਵਿਚਕਾਰ ਘਰੇਲੂ ਝਗੜਾ ਚੱਲ ਰਿਹਾ ਸੀ। ਇਸ ਤੋਂ ਨਾਰਾਜ਼ ਹੋ ਕੇ ਉਸ ਦੀ ਪਤਨੀ ਆਪਣੇ ਜੱਦੀ ਪਿੰਡ ਰਾਊਕੇ ਕਲਾਂ ਆ ਗਈ। ਗੁਰਬਾਜ਼ ਸਿੰਘ ਆਪਣੇ 6 ਸਾਲਾ ਪੁੱਤਰ ਮਨਕੀਰਤ ਸਿੰਘ ਨਾਲ ਉਸ ਨੂੰ ਮਨਾਉਣ ਆਇਆ ਹੋਇਆ ਸੀ।

ਇਹ ਵੀ ਪੜ੍ਹੋ: Delhi Police: 5 ਹਜ਼ਾਰ ਕਰੋੜ ਦੇ ਡਰੱਗ ਮਾਮਲੇ 'ਚ ਅੰਮ੍ਰਿਤਸਰ ਏਅਰਪੋਰਟ ਤੋਂ ਜੱਸੀ ਗ੍ਰਿਫਤਾਰ, ਯੂਕੇ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼ 

ਪਿੰਡ ਦੇ ਬਾਹਰੀ ਇਲਾਕੇ ਵਿੱਚ ਉਸ ਨੇ ਪਹਿਲਾਂ ਆਪਣੇ ਪੁੱਤਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਫਿਰ ਖ਼ੁਦ ਵੀ ਜ਼ਹਿਰ ਖਾ ਲਿਆ। ਇਸ ਕਾਰਨ ਦੋਵਾਂ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Read More
{}{}