Home >>Punjab

ਬਿਨਾਂ ਲਾਇਸੰਸ ਤੋਂ ਚੱਲਾ ਰਹੇ ਨਸ਼ਾ ਛੁੜਾਊ ਕੇਂਦਰ; 26 ਨੌਜਵਾਨਾਂ ਨੂੰ ਬਣਾਇਆ ਬੰਧਕ

Moga News: ਪੁਲਿਸ ਨੇ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਜਤਿੰਦਰ ਕੁਮਾਰ ਵਿਰੁੱਧ ਨਸ਼ਾ ਛੱਡਣ ਦਾ ਵਾਅਦਾ ਕਰਕੇ ਧੋਖਾਧੜੀ ਕਰਨ, ਨੌਜਵਾਨਾਂ ਨੂੰ ਬੰਧਕ ਬਣਾਉਣ ਅਤੇ ਬਿਨਾਂ ਲਾਇਸੈਂਸ ਦੇ ਇਸਨੂੰ ਚਲਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ।  

Advertisement
ਬਿਨਾਂ ਲਾਇਸੰਸ ਤੋਂ ਚੱਲਾ ਰਹੇ ਨਸ਼ਾ ਛੁੜਾਊ ਕੇਂਦਰ; 26 ਨੌਜਵਾਨਾਂ ਨੂੰ ਬਣਾਇਆ ਬੰਧਕ
Sadhna Thapa|Updated: Mar 14, 2025, 09:05 AM IST
Share

Moga News: ਪੁਲਿਸ ਨੇ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਜਤਿੰਦਰ ਕੁਮਾਰ ਵਿਰੁੱਧ ਨਸ਼ਾ ਛੱਡਣ ਦਾ ਵਾਅਦਾ ਕਰਕੇ ਧੋਖਾਧੜੀ ਕਰਨ, ਨੌਜਵਾਨਾਂ ਨੂੰ ਬੰਧਕ ਬਣਾਉਣ ਅਤੇ ਬਿਨਾਂ ਲਾਇਸੈਂਸ ਦੇ ਇਸਨੂੰ ਚਲਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਬਿਨਾਂ ਕਿਸੇ ਦੀ ਸ਼ਿਕਾਇਤ ਤੇ ਪੁਲਿਸ ਨੂੰ ਮੁੱਖਬਰ ਤੋਂ ਮਿਲੀ ਇਤਲਾਹ 'ਤੇ ਪੁਲਿਸ ਨੇ ਕਾਰਵਾਈ ਕੀਤੀ। ਮੋਗਾ ਦੀ ਥਾਣਾ ਸਦਰ ਪੁਲਿਸ ਦੇ ਸਹਾਇਕ ਥਾਣੇਦਾਰ ਸਮਰਾਜ ਸਿੰਘ (ਖੁਦ ਮੁਦਈ) ਵੱਲੋਂ ਪਰਚਾ ਦਿੱਤਾ ਗਿਆ।

ਜਾਂਚ ਤੋਂ ਬਾਅਦ 20 ਨੌਜਵਾਨਾਂ ਨੂੰ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ 5 ਨੌਜਵਾਨਾਂ ਨੂੰ ਇਲਾਜ ਲਈ ਮੈਡੀਕਲ ਨਸ਼ਾ ਛੁਡਾਊ ਕੇਂਦਰ, ਜਨੇਰ ਵਿੱਚ ਦਾਖਲ ਕਰਵਾਇਆ ਗਿਆ। 1 ਨੌਜਵਾਨ ਜਿਨ੍ਹਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ, ਨੂੰ ਬਿਰਧ ਆਸ਼ਰਮ, ਰਾਉਲੀ ਵਿੱਚ ਦਾਖਲ ਕਰਵਾਇਆ ਗਿਆ।

ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਦਰ ਥਾਣਾ ਮੋਗਾ ਦੇ ਐਸਐਚਓ ਸਮਰਾਜ ਸਿੰਘ 87/ਮੋਗਾ ਪੁਲਿਸ ਪਾਰਟੀ ਨੂੰ ਇੱਕ ਮੁਖਬਰ ਤੋਂ ਸੂਚਨਾ ਮਿਲੀ ਕਿ ਪਿੰਡ ਖੋਸਾ ਪਾਂਡੋ ਵਿੱਚ, ਪਾਰਸ ਫੈਕਟਰੀ ਦੇ ਨਾਲ ਲੱਗਦੀ ਮੁੱਖ ਸੜਕ ਤੋਂ ਲਗਭਗ 100/200 ਮੀਟਰ ਦੀ ਦੂਰੀ 'ਤੇ, ਸੱਜੇ ਪਾਸੇ ਅਤੇ ਗਲੀ ਦੇ ਅੰਦਰ ਜਿੱਥੇ ਖੇਤ ਸ਼ੁਰੂ ਹੁੰਦੇ ਹਨ, ਇੱਕ ਘਰ ਹੈ ਜਿਸਨੂੰ ਨਸ਼ਾ ਛੁਡਾਊ ਕੇਂਦਰ ਵਜੋਂ ਵਰਤਿਆ ਜਾ ਰਿਹਾ ਹੈ।

ਇਸ ਸੈਂਟਰ ਦਾ ਮਾਲਕ ਜਤਿੰਦਰ ਸਿੰਘ ਪੁੱਤਰ ਮਲੂਮ ਵਾਸੀ ਮੋਗਾ ਨਸ਼ਾ ਕਰਨ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਧੋਖਾ ਦੇ ਕੇ ਪੈਸੇ ਹੜੱਪ ਲੈਂਦਾ ਹੈ ਅਤੇ ਕੁਝ ਨੌਜਵਾਨਾਂ ਨੂੰ ਬੰਧਕ ਵੀ ਬਣਾ ਕੇ ਰੱਖਿਆ ਹੋਇਆ ਹੈ ਅਤੇ ਜਿਨ੍ਹਾਂ ਕੋਲ ਨਸ਼ਾ ਛੁਡਾਊ ਕੇਂਦਰ ਸ਼ੁਰੂ ਕਰਨ ਦਾ ਕੋਈ ਲਾਇਸੈਂਸ ਨਹੀਂ ਹੈ ਜੋ ਕਿ ਜਾਅਲੀ ਹੈ। ਜਿਸ 'ਤੇ ਅਫਸਰਾਨਾ ਬਾਲਾ ਦੀ ਅਗਵਾਈ ਹੇਠ ਘਰ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਖੋਸਾ ਪਾਂਡੋ 'ਤੇ ਛਾਪਾ ਮਾਰਿਆ ਗਿਆ ਜਿੱਥੇ ਕੁੱਲ 26 ਨੌਜਵਾਨ ਮਿਲੇ। ਜਿਨ੍ਹਾਂ ਵਿੱਚੋਂ 20 ਨੌਜਵਾਨਾਂ ਨੂੰ ਜਾਂਚ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ 5 ਨੌਜਵਾਨਾਂ ਨੂੰ ਮੈਡੀਕਲ ਨਸ਼ਾ ਛੁਡਾਊ ਕੇਂਦਰ ਜਨੇਰ ਵਿੱਚ ਦਾਖਲ ਕਰਵਾਇਆ ਗਿਆ। 1 ਨੌਜਵਾਨ ਜਿਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ, ਨੂੰ ਬਿਰਧ ਆਸ਼ਰਮ ਰੌਲੀ ਵਿੱਚ ਦਾਖਲ ਕਰਵਾਇਆ ਗਿਆ।

Read More
{}{}