Home >>Punjab

Moga Incident: ਘਰ ਦੇ ਵੇਹੜੇ 'ਚ ਸੁੱਤੇ ਪਰਿਵਾਰ ਨਾਲ ਹਾਦਸਾ, ਖੜਾ ਟਰੈਕਟਰ ਹੋਇਆ ਸਟਾਰਟ, ਮਹਿਲਾ ਦੀ ਹੋਈ ਮੌਤ

Moga Incident: ਘਰ ਦੇ ਵੇਹੜੇ 'ਚ ਸੁੱਤੇ ਪਰਿਵਾਰ ਨਾਲ ਹਾਦਸਾ, ਖੜਾ ਟਰੈਕਟਰ ਹੋਇਆ ਸਟਾਰਟ, ਮਹਿਲਾ ਦੀ ਹੋਈ ਮੌਤ, ਲੜਕੀ ਜ਼ਖ਼ਮੀ  ਹੋਈ  

Advertisement
 Moga Incident: ਘਰ ਦੇ ਵੇਹੜੇ 'ਚ ਸੁੱਤੇ ਪਰਿਵਾਰ ਨਾਲ ਹਾਦਸਾ, ਖੜਾ ਟਰੈਕਟਰ ਹੋਇਆ ਸਟਾਰਟ, ਮਹਿਲਾ ਦੀ ਹੋਈ ਮੌਤ
Riya Bawa|Updated: Jun 08, 2024, 08:16 AM IST
Share

Moga Incident/ ਨਵਦੀਪ ਸਿੰਘ​: ਪੰਜਾਬ ਦੇ ਮੋਗਾ ਵਿੱਚ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮੋਗਾ ਵਿੱਚ ਘਰ ਦੇ ਵੇਹੜੇ ਵਿੱਚ ਸੁੱਤੇ ਹੋਏ ਪਰਿਵਾਰ ਦੇ ਨਾਲ ਦਰਦਨਾਕ  ਹਾਦਸਾ ਵਾਪਿਰਆ ਹੈ। ਦੱਸ ਦਈਏ ਕਿ ਘਰ ਦੇ ਵੇਹੜੇ 'ਚ ਪਰਿਵਾਰ ਸੁੱਤਾ ਹੋਇਆ ਸੀ ਪਰ ਅਚਾਨਕ ਟਰੈਕਟਰ ਸਟਾਰਟ ਹੋ ਗਿਆ ਹੈ ਅਤੇ ਇਸ ਦੌਰਾਨ  ਮਹਿਲਾ ਮੌਤ ਹੋ ਗਈ ਅਤੇ ਲੜਕੀ ਜ਼ਖ਼ਮੀ ਹੋ ਗਈ।

ਇਹ ਘਟਨਾ ਮੋਗਾ ਦੇ ਪਿੰਡ ਲੁਹਾਰਾ ਦੀ ਹੈ ਜਿੱਥੇ ਇਕ ਗਰੀਬ ਮਜਦੂਰ ਪਰਿਵਾਰ ਜੋ ਕਿ ਇਕ ਇਟਾਂ ਵਾਲੇ ਭੱਠੇ ਉੱਤੇ ਕੰਮ ਕਰਦਾ ਹੈ। ਬੀਤੀ ਰਾਤ ਜਦੋਂ ਭੱਠੇ ਤੋਂ ਮਜ਼ਦੂਰੀ ਕਰਕੇ ਆਪਣੇ ਘਰ ਆਇਆ ਤਾਂ ਰਾਤ ਨੂੰ ਸੌਣ ਲਗਿਆ ਟਰੈਕਟਰ ਆਪਣੇ ਘਰ ਦੇ ਵਹੇੜੇ ਵਿੱਚ ਖੜਾ ਕਰਕੇ ਉਸਦੇ ਦੇ ਅੱਗੇ ਸਾਰਾ ਪਰਿਵਾਰ ਸੋ ਗਿਆ ਅਤੇ ਰਾਤ ਕਰੀਬ ਇਕ ਵਜੇ ਟਰੈਕਟਰ ਆਪਣੇ ਆਪ ਸਟਾਰਟ ਹੋ ਗਿਆ ਅਤੇ ਸੁੱਤੇ ਹੋਏ ਪਰਿਵਾਰ ਉੱਤੇ ਚੜ ਗਿਆ ਜਿਸ ਵਿੱਚ ਮਹਿਲਾ ਮਨਜੀਤ ਕੌਰ ਦੀ ਮੌਤ ਹੋ ਗਈ ਅਤੇ ਲੜਕੀ ਨੂੰ ਮਾਮੂਲੀ ਸਟਾ ਲੱਗਿਆ।

ਇਹ ਵੀ ਪੜ੍ਹੋ: Ludhiana Fraud case: ਲੁਧਿਆਣਾ 'ਚ ਬਿਜਲੀ ਦੇ ਬਿੱਲ ਖਾਤੇ ਨੂੰ ਅਕਾਊਂਟ ਨਾਲ ਅਟੈਚ ਕਰਨ ਦੇ ਨਾਮ 'ਤੇ 5 ਲੱਖ 74 ਹਜ਼ਾਰ ਦੀ ਠੱਗੀ
 

ਜਾਣਕਾਰੀ ਦਿੰਦਿਆਂ ਹੋਇਆ ਗੁਲਾਬ ਸਿੰਘ ਨੇ ਦੱਸਿਆ ਕਿ ਉਹ ਆਪਣੀ ਘਰ ਵਾਲੀ ਨਾਲ ਇੱਟਾਂ ਵਾਲੇ ਭੱਠੇ ਤੇ ਕੰਮ ਕਰਦਾ ਹੈ ਅਤੇ ਰਾਤ ਨੂੰ ਟਰੈਕਰ ਘਰ ਵਿੱਚ ਖੜਾ ਸੀ ਅਤੇ ਘਰ ਦੇ ਸਾਰੇ ਮੈਂਬਰ ਟਰੈਕਟਰ ਦੇ ਅੱਗੇ ਮੰਜੇ ਵਿਛਾ ਕੇ ਸੁਤੇ ਹੋਏ ਸੀ ਤਾਂ ਰਾਤ ਨੂੰ ਕਰੀਬ 1 ਵਜੇ ਟਰੈਕਟਰ ਆਪਣੇ ਆਪ ਹੀ ਸਟਾਰਟ ਹੋ ਗਿਆ ਅਤੇ ਮੰਜੇਆ ਦੇ ਉਪਰ ਦੀ ਹੁੰਦਾ ਹੋਇਆ ਕੰਦ ਵਿਚ ਜਾ ਵਜਿਆ ਜਿਸ ਵਿੱਚ ਮੇਰੀ ਪਤਨੀ ਅਤੇ ਲੜਕੀ ਨੂੰ ਸੱਟਾ ਲੱਗੀਆਂ ਜਦੋ ਅਸੀਂ ਰੌਲਾ ਪਾਇਆ ਤਾਂ ਪਿੰਡ ਅਤੇ ਨਾਲ ਦੇ ਘਰਾਂ ਵਾਲੇ ਲੋਕ ਆਏ ਅਤੇ ਮੇਰੀ ਘਰਵਾਲੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ: Kangana Ranaut Slapped: ਕੰਗਣ ਰਨੌਤ ਕੋਲੋਂ ਮਾਫੀ ਮੰਗਵਾਉਣ ਵਾਲੀਆਂ ਕਿਸਾਨ ਔਰਤਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ

Read More
{}{}