Home >>Punjab

Moga News: ਭੇਤਭਰੇ ਹਾਲਤ ਵਿੱਚ ਮਿਲੀ ਸੀ ਮਾਸੂਮ ਬੱਚੇ ਦੀ ਲਾਸ਼, ਕਾਤਲ ਪਤੀ-ਪਤਨੀ ਨੂੰ 72 ਘੰਟੇ 'ਚ ਗ੍ਰਿਫ਼ਤਾਰ

Moga News: ਬੀਤੇ ਦਿਨੀ ਭੇਤਭਰੇ ਹਾਲਤ ਵਿੱਚ ਮਾਸੂਮ ਬੱਚੇ ਦੀ ਲਾਸ਼ ਮਿਲੀ ਸੀ ਪਰ ਹੁਣ ਕਾਤਲ ਪਤੀ-ਪਤਨੀ ਨੂੰ 72 ਘੰਟੇ 'ਚ ਗ੍ਰਿਫ਼ਤਾਰ   

Advertisement
Moga News: ਭੇਤਭਰੇ ਹਾਲਤ ਵਿੱਚ ਮਿਲੀ ਸੀ ਮਾਸੂਮ ਬੱਚੇ ਦੀ ਲਾਸ਼, ਕਾਤਲ ਪਤੀ-ਪਤਨੀ ਨੂੰ 72 ਘੰਟੇ 'ਚ ਗ੍ਰਿਫ਼ਤਾਰ
Zee News Desk|Updated: Jul 09, 2024, 07:28 AM IST
Share

Moga Child Dead Body: ਕੁਝ ਦਿਨ ਪਹਿਲਾਂ ਮੋਗਾ ਦੇ ਪਿੰਡ ਲੋਹਾਰਾ ਵਿਖੇ ਛੇ ਤੋਂ ਸੱਤ ਸਾਲਾ ਬੱਚੇ ਦੀ ਖੇਤਾਂ ਵਿੱਚੋਂ ਲੰਘਦੇ ਸੂਏ ਦੇ ਕੋਲ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ ਸੀ ਅਤੇ ਹੁਣ ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਥਾਣਾ ਨਿਹਾਲ ਸਿੰਘ ਵਾਲਾ ਦੇ ਬਾਹਰ ਧਰਨਾ ਲਗਾ ਦਿੱਤਾ।ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮੋਗਾ ਦੇ ਪਿੰਡ ਲੋਹਰਾ ਦੇ ਕੋਲ ਇਕ ਸੂਏ ਕੋਲੋਂ 7-8 ਸਾਲ ਦੇ ਬੱਚੇ ਸੁਖਮਨ ਦੀ ਲਾਸ਼ ਮਿਲੀ ਸੀ।

ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਮ੍ਰਿਤਕ ਲੜਕੇ ਦਾ ਪਿਤਾ ਦੋ ਸਾਲ ਪਹਿਲਾਂ ਮਰ ਗਿਆ ਸੀ ਅਤੇ ਹੁਣ ਦੋਸ਼ਨ ਵੀਰਪਾਲ ਕੌਰ ਵੱਲੋਂ ਇਸ ਬੱਚੇ ਦਾ ਕਤਲ ਕੀਤਾ ਗਿਆ ਹੈ ਉਸਨੇ ਮ੍ਰਿਤਕ ਲੜਕੇ ਦੀ ਮਾਤਾ ਨੂੰ 50,000 ਵਿੱਚ ਵਿਆਹ ਕਰਵਾ ਕੇ ਵੇਚ ਦਿੱਤਾ। ਉਹਨਾਂ ਨੇ ਕਿਹਾ ਕਿ 10 ਹਜ਼ਾਰ ਰੁਪਏ ਗੂਗਲ ਪੇ ਕਰਵਾ ਦਿੱਤਾ ਸੀ ਪਰ ਬਾਕੀ ਰਹਿੰਦੀ ਰਕਮ ਨਾ ਦੇਣ ਦੀ ਸੂਰਤ ਵਿੱਚ ਉਸਨੇ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 

 ਦੱਸ ਦਈਏ ਕਿ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਲੁਹਾਰਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਸੱਤ ਸਾਲਾ ਲੜਕੇ ਦੀ ਲਾਸ਼ ਪਿੰਡ ਵਿੱਚੋਂ ਭੇਦ ਭਰੀ ਹਾਲਤ ਵਿੱਚ ਮਿਲੀ। ਮ੍ਰਿਤਕ ਸੁਖਮਨ ਸਿੰਘ ਵਾਸੀ ਲੁਹਾਰਾ ਜੋ ਕਿ ਪਿਤਾ ਦੀ ਮੌਤ ਤੋਂ ਬਾਅਦ ਪਿੰਡ ਬਖਤਗੜ੍ਹ ਵਿਖੇ ਆਪਣੀ ਮਾਂ ਨਾਲ ਰਹਿੰਦਾ ਸੀ ਪਰ ਉਸ ਦੀ ਲਾਸ਼ ਪਿੰਡ ਲੁਹਾਰਾ ਤੋਂ ਮਿਲਣ ਨਾਲ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ।

ਇਹ ਵੀ ਪੜ੍ਹੋ: Punjab News: ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦਾ ਦੱਸ ਫਿਰੌਤੀ ਮੰਗਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ
 

Read More
{}{}