Home >>Punjab

Mohali Murder: ਮੋਹਾਲੀ ਕਤਲ ਮਾਮਲੇ 'ਚ ਅੱਜ ਹੋਵੇਗੀ ਮੁਲਜ਼ਮ ਦੀ ਪੇਸ਼ੀ, ਕਾਂਨਸਟੇਬਲ ਉੱਪਰ ਹਮਲਾ ਕਰਨ ਦੇ ਮਾਮਲੇ 'ਚ ਵੀ ਕੇਸ ਦਰਜ

Mohali Girl Murder case: ਮੋਹਾਲੀ ਵਿੱਚ ਬੀਤੇ ਦਿਨੀ ਲੜਕੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਅਤੇ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ ਸੀ।

Advertisement
Mohali Murder: ਮੋਹਾਲੀ ਕਤਲ ਮਾਮਲੇ 'ਚ ਅੱਜ ਹੋਵੇਗੀ ਮੁਲਜ਼ਮ ਦੀ ਪੇਸ਼ੀ, ਕਾਂਨਸਟੇਬਲ ਉੱਪਰ ਹਮਲਾ ਕਰਨ ਦੇ ਮਾਮਲੇ 'ਚ ਵੀ ਕੇਸ ਦਰਜ
Riya Bawa|Updated: Jun 10, 2024, 09:36 AM IST
Share

Mohali Murder case update/ਮਨੀਸ਼ ਸੰਕਰ: ਬੀਤੇ ਸ਼ਨੀਵਾਰ ਨੂੰ ਦਿਨ- ਦਿਹਾੜੇ ਹੋਏ ਕੁੜੀ ਬਲਜਿੰਦਰ ਕੌਰ ਦੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਆਰੋਪੀ ਸੁਖਚੈਨ ਸਿੰਘ ਉੱਤੇ ਕਾਂਸਟੇਬਲ ਸਰਬਜੀਤ ਸਿੰਘ ਉੱਪਰ ਤਲਵਾਰ ਨਾਲ ਹਮਲਾ ਕਰਨ ਨੂੰ ਲੈ ਕੇ ਵੀ ਧਾਰਾ 307 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ l ਜ਼ਿਕਰ ਯੋਗ ਹੈ ਕਿ ਕੱਲ੍ਹ ਬਲਜਿੰਦਰ ਕੌਰ ਦਾ ਪੋਸਟਮਾਰਟਮ ਹੋਣ ਤੋਂ ਉਪਰੰਤ ਲਾਸ਼ ਉਹਨਾਂ ਦੇ ਘਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਸੀ। 

ਕਤਲ ਤੋਂ ਬਾਅਦ ਸੁਖਚੈਨ ਸਿੰਘ ਮੌਕੇ ਤੋਂ ਫਰਾਰ ਹੋਇਆ ਤਾਂ ਕੁਝ ਨੌਜਵਾਨਾਂ ਵੱਲੋਂ ਉਸ ਦਾ ਪਿੱਛਾ ਕਰ ਕੇ ਉਸ ਨੂੰ ਮੋਹਾਲੀ ਦੇ ਇੱਕ ਪਾਰਕ ਵਿੱਚ ਘੇਰਿਆ ਗਿਆ ਅਤੇ ਭੀੜ ਵੱਲੋਂ ਉਸਦੀ ਜ਼ਬਰਦਸਤ ਪਟਾਈ ਕੀਤੀ ਗਈ ਜਿਸ ਤੋਂ ਬਾਅਦ ਗੰਭੀਰ ਹਾਲਤ ਵਿੱਚ ਪੁਲਿਸ ਵੱਲੋਂ ਉਸ ਨੂੰ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਜਿਸ ਨੂੰ ਅੱਜ ਹਸਪਤਾਲ ਵਿੱਚੋਂ ਡਿਸਚਾਰਜ ਕਰਨ ਉਪਰੰਤ ਮੋਹਾਲੀ ਦੀ ਥਾਣਾ ਫੇਸ ਇੱਕ ਪੁਲਿਸ ਵੱਲੋਂ ਉਪਚਾਰਿਕ ਤੌਰ ਤੇ ਗ੍ਰਿਫ਼ਤਾਰੀ ਪਾਈ ਜਾਵੇਗੀ ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਉਸ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਮੋਹਾਲੀ ਦੇ ਫੇਸ ਪੰਜ ਗੁਰਦੁਆਰੇ ਦੇ ਸਾਹਮਣੇ ਅਣਪਛਾਤੇ ਸਿਰਫਿਰਿਆਂ ਵੱਲੋਂ ਲੜਕੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਗੰਭੀਰ ਹਾਲਾਤ ਵਿੱਚ ਲੜਕੀ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆl ਜਦੋਂ ਲੜਕੀ ਨੂੰ ਸਿਵਲ ਹਸਪਤਾਲ ਮੋਹਾਲੀ ਪਹੁੰਚਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਭਾਲ ਸ਼ੁਰੂ ਕਰ ਦਿੱਤੀ ਸੀ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ। 

 ਇਹ ਵੀ ਪੜ੍ਹੋ:. Punjab Girl Murder Case: ਪੰਜਾਬ 'ਚ ਧੀਆਂ 'ਤੇ ਹੋ ਰਹੇ ਹਮਲੇ! ਜਿੰਮੇਵਾਰ ਕੌਣ?

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਲੜਕੀ ਆਪਣੇ ਦੋਸਤਾਂ ਨਾਲ ਕੰਮ 'ਤੇ ਜਾ ਰਹੀ ਸੀ। ਜਦੋਂ ਬੱਸ ਸਟੈਂਡ ਵੱਲ ਜਾਣ ਲੱਗੀ ਤਾਂ ਅਚਾਨਕ ਇਸ ਨੌਜਵਾਨ ਨੇ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਉਸ ਦੇ ਨਾਲ ਆਈਆਂ ਲੜਕੀਆਂ ਡਰ ਗਈਆਂ ਸਨ।

Read More
{}{}