Home >>Punjab

Mohali News: ਮਹਿਲਾ ਕਾਂਸਟੇਬਲ ਨੇ ਥਾਣੇਦਾਰ 'ਤੇ ਲਾਏ ਬਲਾਤਕਾਰ ਦੇ ਦੋਸ਼, ਮਾਮਲਾ ਦਰਜ

Mohali News: ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਲੜਕੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਥਾਣੇਦਾਰ ਕੁਲਵਿੰਦਰ ਸਿੰਘ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤੀ ਹੈ।

Advertisement
Mohali News: ਮਹਿਲਾ ਕਾਂਸਟੇਬਲ ਨੇ ਥਾਣੇਦਾਰ 'ਤੇ ਲਾਏ ਬਲਾਤਕਾਰ ਦੇ ਦੋਸ਼, ਮਾਮਲਾ ਦਰਜ
Manpreet Singh|Updated: Sep 30, 2024, 07:36 PM IST
Share

Mohali News(ਮਨੀਸ਼ ਸ਼ੰਕਰ ): ਪੰਜਾਬ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਐਸ.ਏ.ਐਸ ਨਗਰ ਮੋਹਾਲੀ ਵੱਲੋਂ ਪੰਜਾਬ ਪੁਲਿਸ ਦੇ ਇੰਸਪੈਕਟਰ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ। ਇੰਸਪੈਕਟਰ 'ਤੇ ਮਹਿਲਾ ਕਾਂਸਟੇਬਲ ਨੇ ਕਈ ਵਾਰ ਬਲਾਤਕਾਰ ਕਰਨ ਦੇ ਦੋਸ਼ ਲਗਾਏ ਹਨ।

ਜਾਣਕਾਰੀ ਮੁਤਾਬਿਕ ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਲੜਕੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸਨੇ 2014 ਵਿੱਚ 12ਵੀਂ ਪਾਸ ਕਰਨ ਤੋਂ ਬਾਅਦ 23 ਨਵੰਬਰ 2016 ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਸ਼ੁਰੂ ਕੀਤੀ ਸੀ। ਉਸ ਦੀ ਪਹਿਲੀ ਪੋਸਟਿੰਗ ਮੋਗਾ ਜ਼ਿਲ੍ਹੇ ਵਿੱਚ ਹੀ ਮਿਲੀ। ਸਾਲ 2019 'ਚ ਆਪਣੀ ਪੋਸਟਿੰਗ ਦੌਰਾਨ ਉਸ ਸਮੇਂ ਦੇ ਪੁਲਿਸ ਇੰਸਪੈਕਟਰ ਵੱਲੋਂ ਮਹਿਲਾ ਕਾਂਸਟੇਬਲ ਨੂੰ ਆਪਣੀ ਬੇਟੀ ਬਣਾਇਆ ਸੀ। 

ਇੱਕ ਦੀ ਪੁਲਿਸ ਮੁਲਜ਼ਾਮ ਨੇ ਲੜਕੀ ਨੂੰ ਆਪਣੀ ਪਤਨੀ ਅਤੇ ਬੇਟੀ ਨਾਲ ਮਿਲਾਉਣ ਦੀ ਗੱਲ ਕੀਤੀ। 15 ਫਰਵਰੀ 2022 ਨੂੰ ਥਾਣੇਦਾਰ ਨੇ ਕਾਂਸਟੇਬਲ ਲੜਕੀ ਨੂੰ ਵਟਸਐਪ 'ਤੇ ਕਾਲ ਕਰ ਨੂੰ ਬਾਘਾ ਪੁਰਾਣਾ ਕਸਬਾ ਭਗਤ ਸਿੰਘ ਚੌਕ ਵਿਖੇ ਬੁਲਾਇਆ ਗਿਆ ਅਤੇ ਕਿਹਾ ਕਿ ਉਸ ਦੀ ਪਤਨੀ ਅਤੇ ਬੇਟੀ ਵੀ ਬਾਘਾ ਪੁਰਾਣਾ ਆਈਆਂ ਹਨ ਅਤੇ ਉਹ ਉਸਨੂੰ ਮਿਲਣਾ ਚਾਹੁੰਦੀਆਂ ਹਨ।

ਲੜਕੀ ਉਸ ਥਾਂ 'ਤੇ ਪਹੁੰਚ ਗਈ ਅਤੇ ਥਾਣੇਦਾਰ ਕੁਲਵਿੰਦਰ ਸਿੰਘ ਪਹਿਲਾਂ ਹੀ ਆਪਣੀ ਇਨੋਵਾ ਕਾਰ ਲੈ ਕੇ ਉਥੇ ਖੜ੍ਹਾ ਸੀ। ਉਹ ਉਸ ਨੂੰ ਕਾਰ ਵਿਚ ਬਿਠਾ ਕੇ ਆਪਣੇ ਘਰ ਲੈ ਗਿਆ। ਜਦੋਂ ਉਹ ਦੋਵੇਂ ਘਰ ਪਹੁੰਚੇ ਤਾਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ। ਜਦੋਂ ਉਸ ਨੇ ਅਧਿਕਾਰੀ ਨੂੰ ਪੁੱਛਿਆ ਕਿ ਪਰਿਵਾਰ ਕਿੱਥੇ ਹੈ ਤਾਂ ਉਸ ਨੇ ਕਿਹਾ ਕਿ ਉਹ ਕਮਰੇ ਦੇ ਅੰਦਰ ਹੈ ਅਤੇ ਉਹ ਉਸ ਨੂੰ ਕਮਰੇ ਵਿੱਚ ਲੈ ਗਿਆ ਪਰ ਉੱਥੇ ਕੋਈ ਨਹੀਂ ਸੀ ਅਤੇ ਉਸ ਦੇ ਵਿਰੋਧ ਕਰਨ ਦੇ ਬਾਵਜੂਦ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਬਰਦਸਤੀ ਵੀ ਕੀਤੀ। ਬਾਅਦ 'ਚ ਪੁਲਿਸ ਅਧਿਕਾਰੀ ਨੇ ਉਸ ਨੂੰ ਆਪਣੇ ਮੋਬਾਇਲ 'ਤੇ ਬਣੀ ਰੇਪ ਦੀ ਪੂਰੀ ਵੀਡੀਓ ਦਿਖਾਈ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਗੱਲ ਦਾ ਕਿਸੇ ਨਾਲ ਵੀ ਜ਼ਿਕਰ ਕੀਤਾ ਹੈ। ਉਹ ਇਸ ਵੀਡੀਓ ਨੂੰ ਇੰਟਰਨੈੱਟ 'ਤੇ ਵਾਇਰਲ ਕਰੇਗਾ। 

ਲੜਕੀ ਦੇ ਦੱਸਿਆ ਕਿ ਆਪਣੀ ਇੱਜ਼ਤ ਦੀ ਖ਼ਾਤਰ ਪਹਿਲਾਂ ਉਹ ਚੁੱਪ ਰਹੀ ਅਤੇ ਕਿਸੇ ਨਾਲ ਇਸ ਬਾਰੇ ਗੱਲ ਨਹੀਂ ਕੀਤੀ। ਇਸ ਘਟਨਾ ਤੋਂ ਬਾਅਦ ਥਾਣੇਦਾਰ ਨੇ ਉਸ ਦੀ ਬਣਾਈ ਵੀਡੀਓ ਨੂੰ ਲੈ ਕੇ ਬਲੈਕਮੇਲ ਕਰਦੇ ਹੋਏ ਆਪਣੇ ਨਿੱਜੀ ਘਰ ਵਿਚ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਉਸ ਨੂੰ ਮੋਗਾ, ਰਾਏਕੋਟ, ਮੁੱਲਾਪੁਰ ਵਿੱਚ ਬੁਲਾ ਕੇ ਉਸ ਨਾਲ ਬਲਾਤਕਾਰ ਕਰਦਾ ਰਿਹਾ। ਥਾਣੇਦਾਰ ਨੇ ਆਪਣੇ ਗੰਨਮੈਨ ਨੂੰ ਕਾਰ ਦੇ ਕੇ ਲੜਕੀ ਨੂੰ ਕਈ ਵਾਰ ਮੁੱਲਾਪੁਰ ਵੀ ਬੁਲਾਇਆ।

ਸਤੰਬਰ 2024 ਨੂੰ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਰੋਪੜ ਰੇਂਜ ਨੂੰ ਇੱਕ ਪੱਤਰ ਰਾਹੀ ਪੀੜਤਾ ਦੀ ਸ਼ਿਕਾਇਤ ਅਤੇ ਰਿਕਾਰਡ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਪਹੁੰਚਿਆ। ਜਿਸ ਦੇ ਆਧਾਰ 'ਤੇ ਇੰਸਪੈਕਟਰ ਕੁਲਵਿੰਦਰ ਸਿੰਘ ਖਿਲਾਫ ਧਾਰਾ 376, 506 ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

 

Read More
{}{}