Home >>Punjab

Punjab Truck Drivers Strike: ਮੁਹਾਲੀ 'ਚ ਬੇਕਾਬੂ ਹੁੰਦੇ ਹਾਲਾਤ ਦੇਖ ਪ੍ਰਸ਼ਾਸਨ ਨੇ ਪੈਟਰੋਲ ਪੰਪਾਂ 'ਤੇ ਲਗਾਈ ਪੁਲਿਸ ਫੋਰਸ

Punjab Truck Drivers Strike: ਮੁਹਾਲੀ ਵਿੱਚ ਪੈਟਰੋਲ ਪੰਪਾਂ ਉਤੇ ਲੋਕਾਂ ਦੀ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਦਿਸ ਰਹੀਆਂ ਹਨ।

Advertisement
Punjab Truck Drivers Strike: ਮੁਹਾਲੀ 'ਚ ਬੇਕਾਬੂ ਹੁੰਦੇ ਹਾਲਾਤ ਦੇਖ ਪ੍ਰਸ਼ਾਸਨ ਨੇ ਪੈਟਰੋਲ ਪੰਪਾਂ 'ਤੇ ਲਗਾਈ ਪੁਲਿਸ ਫੋਰਸ
Ravinder Singh|Updated: Jan 02, 2024, 03:51 PM IST
Share

Punjab Truck Drivers Strike: ਟਰੱਕ ਅਤੇ ਟੈਂਕਰ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ ਉਤੇ ਤੇਲ ਖ਼ਤਮ ਹੋਣ ਕਾਰਨ ਹਾਲਾਤ ਕਾਫੀ ਖ਼ਰਾਬ ਹੋ ਰਹੇ ਹਨ। ਮੁਹਾਲੀ ਵਿੱਚ ਪੈਟਰੋਲ ਪੰਪਾਂ ਉਤੇ ਲੋਕਾਂ ਦੀ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਦਿਸ ਰਹੀਆਂ ਹਨ।

ਕਈ ਥਾਈਂ ਪੈਟਰੋਲ ਖ਼ਤਮ ਹੋਣ ਦੇ ਬੋਰਡ ਲੱਗਣ ਕਾਰਨ ਲੋਕ ਡਾਹਢੇ ਪਰੇਸ਼ਾਨ ਹੋ ਰਹੇ ਹਨ। ਬੇਕਾਬੂ ਹੁੰਦੇ ਹਾਲਾਤ ਦੇਖ ਕੇ ਮੁਹਾਲੀ ਪ੍ਰਸ਼ਾਸਨ ਨੇ ਪੈਟਰੋਲ ਪੰਪਾਂ ਦੇ ਬਾਹਰ ਪੁਲਿਸ ਫੋਰਸ ਲਗਾ ਦਿੱਤੀ ਹੈ।

ਪੈਟਰੋਲ ਪਵਾਉਣ ਲਈ ਪੁੱਜੇ ਲੋਕਾਂ ਦੇ ਵਾਹਨਾਂ ਵਿਚਾਲੇ ਪੁਲਿਸ ਦੀਆਂ ਗੱਡੀਆਂ ਲੱਗੀਆਂ ਹੋਈਆਂ ਹਨ। ਇਸ ਵਿਚਕਾਰ ਦੇਖਣ ਨੂੰ ਮਿਲਿਆ ਕਿ ਲੋਕ ਡਰੰਮ ਤੇ ਹੋਰ ਸਾਮਾਨ ਲੈ ਕੇ ਤੇਲ ਪਵਾਉਣ ਲਈ ਪੁੱਜ ਰਹੇ ਹਨ। ਪੁਲਿਸ ਤਣਾਅਪੂਰਨ ਬਣ ਰਹੇ ਹਾਲਾਤ ਉਤੇ ਬਾਜ਼ ਅੱਖ ਰਹੀ ਹੈ ਅਤੇ ਲੋਕਾਂ ਨੂੰ ਸਮਝਾ ਰਹੀ ਹੈ।

ਪੰਜਾਬ ਪੈਟਰੋਲੀਅਮ ਆਨਰਸ ਐਸੋਸੀਏਸ਼ਨ ਦੇ ਐਗਜੂਕੇਟਿਵ ਮੈਂਬਰ ਅਤੇ ਮੁਹਾਲੀ ਪੈਟਰੋਲੀਅਮ ਆਨਰਸ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਿੰਦਰ ਸਿੰਘ ਮੋਂਗੀਆ ਨੇ ਕਿਹਾ ਕਿ 20 ਦਸੰਬਰ ਰਾਤ ਤੋਂ ਟਰੱਕ ਆਪ੍ਰੇਟਰ ਹੜਤਾਲ ਉਤੇ ਹਨ, ਜਿਸ ਕਾਰਨ ਪੈਟਰੋਲ ਪੰਪ ਟੈਂਕਰ ਨਹੀਂ ਆ ਰਹੇ ਹਨ।

ਪੈਟਰੋਲ ਪੰਪ ਮਾਲਕਾਂ ਦੇ ਆਪਣੇ ਟੈਂਕਰ ਹਨ, ਉਨ੍ਹਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਭੰਨਤੋੜ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਅੱਜ ਸ਼ਾਮ ਤੱਕ ਦਾ ਸਟਾਕ ਹੈ ਕਿ ਸ਼ਾਮ ਤੱਕ 70 ਫ਼ੀਸਦੀ ਪੰਜਾਬ ਦੇ ਪੈਟਰੋਲ ਪੰਪਾਂ ਉਤੇ ਪੈਟਰੋਲ ਅਤੇ ਡੀਜਲ ਖਤਮ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਦੀ ਇਸ ਜ਼ਰੂਰਤਾਂ ਲਈ ਪੈਟਰੋਲ ਪੰਪ ਮਾਲਕ ਦੀ ਮਦਦ ਕਰਨੀ ਚਾਹੀਦੀ ਹੈ।

ਤੇਲ ਕੰਪਨੀਆਂ ਦੇ ਵਾਹਨ ਵੀ ਠੱਪ
ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਕਰੀਬ 3600 ਪੈਟਰੋਲ ਪੰਪ ਹਨ। ਜਿੱਥੇ ਤੇਲ ਦੀ ਸਪਲਾਈ ਮੁੱਖ ਤੌਰ 'ਤੇ ਬਠਿੰਡਾ, ਜਲੰਧਰ ਤੇ ਸੰਗਰੂਰ ਤੋਂ ਟੈਂਕਰਾਂ ਵਿੱਚ ਹੁੰਦੀ ਹੈ। ਇਸ ਕੰਮ ਵਿੱਚ ਟਰੱਕ, ਟੈਂਕਰ ਪਿਕਅੱਪ ਅਤੇ ਹੋਰ ਕਈ ਤਰ੍ਹਾਂ ਦੇ ਵਾਹਨ ਵਰਤੇ ਜਾਂਦੇ ਹਨ। ਜਦੋਂ ਕਿ ਤੇਲ ਕੰਪਨੀਆਂ ਦੇ ਵੀ ਆਪਣੇ ਵਾਹਨ ਹਨ। ਹੜਤਾਲ ਕਾਰਨ ਤੇਲ ਕੰਪਨੀਆਂ ਦੀਆਂ ਗੱਡੀਆਂ ਵੀ ਤੇਲ ਦੀ ਢੋਆ-ਢੁਆਈ ਕਰਨ ਤੋਂ ਅਸਮਰਥ ਹਨ। ਹੜਤਾਲੀ ਡਿਪੂਆਂ ਤੋਂ ਤੇਲ ਨਹੀਂ ਭਰਨ ਦੇ ਰਹੇ ਹਨ।

ਹਿੱਟ ਐਂਡ ਰਨ ਕਾਨੂੰਨ ਕੀ ਹੈ?
ਹਿੱਟ ਐਂਡ ਰਨ ਕੇਸਾਂ ਵਿੱਚ ਦੋਸ਼ੀ ਡਰਾਈਵਰ ਨੂੰ 7 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਵਿਰੋਧ ਵਿੱਚ ਡਰਾਈਵਰ ਅਤੇ ਟਰਾਂਸਪੋਰਟਰ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਹਾਦਸੇ ਜਾਣਬੁੱਝ ਕੇ ਨਹੀਂ ਹੁੰਦੇ ਹਨ ਤੇ ਡਰਾਈਵਰਾਂ ਨੂੰ ਅਕਸਰ ਡਰ ਹੁੰਦਾ ਹੈ ਕਿ ਜੇ ਉਹ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਭੀੜ ਦੀ ਹਿੰਸਾ ਦਾ ਸ਼ਿਕਾਰ ਹੋ ਜਾਣਗੇ। ਇਸ ਲਈ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : Truck Driver Protest News: ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ 'ਤੇ ਮੁੱਕ ਗਿਆ ਤੇਲ! ਹੋਰ ਵਿਗੜ ਜਾਵੇਗੀ ਸਥਿਤੀ

Read More
{}{}