Lalru Encounter News: ਡੇਰਾ ਬੱਸੀ ਦੇ ਲਾਲੜੂ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਣ ਦੀ ਖ਼ਬਰ ਆ ਰਹੀ ਹੈ। ਮੁਠਭੇੜ ਦੌਰਾਨ ਪੁਲਿਸ ਨੇ ਕਰਾਸ ਫਾਇਰਿੰਗ ਕਰਕੇ ਗੋਲਡੀ ਬਰਾੜ ਦੇ ਦੋ ਗੁਰਗਿਆਂ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਕਾਰਤਿਕ ਸਿੰਘ ਉਰਫ਼ ਰਵੀ, ਵਾਸੀ ਨਰਾਇਣਗੜ੍ਹ ਅਤੇ ਦੀਪਕ ਉਰਫ਼ ਦੀਪੂ ਵਾਸੀ ਜਗਾਧਰੀ ਜੋ ਕਿ ਮੌਜੂਦਾ ਸਮੇਂ ਡੇਰਾ ਬੱਸੀ ਵਿੱਚ ਰਹਿੰਦਾ ਹੈ।
ਇਨ੍ਹਾਂ ਨੇ ਇਮੀਗ੍ਰੇਸ਼ਨ ਦਫ਼ਤਰ ਨੂੰ ਪਹਿਲਾਂ ਵੀ ਸਤੰਬਰ 2024 ਵਿੱਚ ਇਸੇ ਗਿਰੋਹ ਨੇ ਨਿਸ਼ਾਨਾ ਬਣਾਇਆ ਸੀ/ਹਮਲਾ ਕੀਤਾ ਸੀ। ਹਾਲ ਹੀ ਵਿੱਚ, 8 ਅਪ੍ਰੈਲ ਨੂੰ, ਗੋਲਡੀ ਬਰਾੜ ਗਿਰੋਹ ਵੱਲੋਂ ਦਫ਼ਤਰ 'ਤੇ 50 ਲੱਖ ਰੁਪਏ ਦੀ ਮੰਗ ਕਰਨ ਵਾਲੀ ਇੱਕ ਫਿਰੌਤੀ ਪਰਚੀ ਸੁੱਟੀ ਗਈ ਸੀ।