Home >>Punjab

Tarn Taran News: ਐਸਡੀਐਮ ਦੀ ਗੱਡੀ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਮਾਂ-ਪੁੱਤ ਦੀ ਮੌਤ; ਪ੍ਰਸ਼ਾਸਨਿਕ ਅਧਿਕਾਰੀ ਸਮੇਤ ਦੋ ਜ਼ਖ਼ਮੀ

Tarn Taran News: ਤਰਨਤਾਰਨ ਵਿੱਚ ਪੱਟੀ ਦੇ ਐਸਡੀਐਮ ਦੀ ਸਰਕਾਰੀ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ। 

Advertisement
Tarn Taran News: ਐਸਡੀਐਮ ਦੀ ਗੱਡੀ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਮਾਂ-ਪੁੱਤ ਦੀ ਮੌਤ; ਪ੍ਰਸ਼ਾਸਨਿਕ ਅਧਿਕਾਰੀ ਸਮੇਤ ਦੋ ਜ਼ਖ਼ਮੀ
Ravinder Singh|Updated: Feb 18, 2025, 03:26 PM IST
Share

Tarn Taran News: ਤਰਨਤਾਰਨ ਵਿੱਚ ਪੱਟੀ ਦੇ ਐਸਡੀਐਮ ਦੀ ਸਰਕਾਰੀ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ। ਗੱਡੀ ਪਲਟਣ ਕਾਰਨ ਐਸਡੀਐਮ ਸਮੇਤ ਦੋ ਜਣੇ ਜ਼ਖ਼ਮੀ ਹੋ ਗਏ ਹਨ। ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਸੂਚਨਾ ਮਿਲਣ ਉਤੇ ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।

ਜਾਣਕਾਰੀ ਮੁਤਾਬਕ ਪ੍ਰੀਤਇੰਦਰ ਸਿੰਘ ਬੈਂਸ  ਐਸਡੀਐਮ ਪੱਟੀ  ਆਪਣੀ ਸਰਕਾਰੀ ਗੱਡੀ ਬਲੈਰੋ ਪੀਬੀ 46 ਡਬਲਿਊ 2188 ਉਤੇ ਸਵਾਰ ਤਰਨਤਾਰਨ ਤੋਂ ਪੱਟੀ ਆਪਣੇ ਦਫ਼ਤਰ ਆ ਰਹੇ ਸਨ ਕਿ ਪਿੰਡ ਲੋਹਕਾ ਸਥਿਤ ਪੈਟਰੋਲ ਪੰਪ ਨਜ਼ਦੀਕ ਸਾਹਮਣੇ ਤੋਂ ਇੱਕ ਮੋਟਰਸਾਈਕਲ ਪੱਟੀ ਸਾਈਡ ਤੋਂ ਆ ਰਿਹਾ ਸੀ ਜਿਸਦੀ ਸਰਕਾਰੀ ਗੱਡੀ ਨਾਲ ਸਾਹਮਣੇ ਤੋਂ ਜ਼ਬਰਦਸਤ ਟੱਕਰ ਹੋਣ ਮਗਰੋਂ ਗੱਡੀ ਖੱਡ ਵਿੱਚ ਜਾ ਡਿੱਗੀ।

ਮੋਟਰਸਾਈਕਲ ਸਵਾਰ ਤਿੰਨ ਲੋਕਾਂ ਵਿਚੋਂ ਰਾਜਬੀਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਆਸਲ ਅਤੇ ਉਸਦਾ ਲੜਕਾ ਸੰਗਰਾਮ ਸਿੰਘ ਦੀ ਮੌਤ ਹੋ ਗਈ ਅਤੇ ਜਸ਼ਨਦੀਪ ਸਿੰਘ ਪੁੱਤਰ ਪ੍ਰਕਾਸ਼ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਦੂਜੇ ਪਾਸੇ ਸਰਕਾਰੀ ਗੱਡੀ ਵਿਚ ਸਵਾਰ ਐਸਡੀਐਮ ਪ੍ਰੀਤਇੰਦਰ ਸਿੰਘ ਬੈਂਸ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸਦਾ ਡਰਾਈਵਰ ਵਰਿੰਦਰ ਸਿੰਘ ਵੀ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ : Kirpal Singh Badungar: ਕਿਰਪਾਲ ਸਿੰਘ ਬਡੂੰਗਰ ਨੇ ਜਥੇਦਾਰ ਨੂੰ ਲਿਖੀ ਚਿੱਠੀ; 7 ਮੈਂਬਰੀ ਕਮੇਟੀ ਤੋਂ ਫਾਰਗ ਕਰਨ ਦੀ ਕੀਤੀ ਮੰਗ

ਗੱਡੀ ਵਿਚ ਸਵਾਰ ਇੱਕ ਗੰਨਮੈਨ ਵੀ ਦੱਸਿਆ ਜਾ ਰਿਹਾ ਜਿਸਦਾ ਬਚਾਅ ਹੋ ਗਿਆ ਹੈ। ਸਥਾਨਕ ਲੋਕਾਂ ਅਨੁਸਾਰ ਹਾਦਸਾ ਬਹੁਤ ਭਿਆਨਕ ਸੀ ਅਤੇ ਗੱਡੀ ਤੇਜ਼ ਰਫਤਾਰ ਹੋਣ ਕਰਕੇ ਮੋਟਰਸਾਈਕਲ ਦੂਰ ਤੱਕ ਘਸੀਟਦੀ ਹੋਈ ਡੂੰਘੀ ਖੱਡ ਵਿਚ ਜਾ ਡਿੱਗੀ। ਐਸਡੀਐਮ ਦੇ ਡਰਾਈਵਰ ਮੁਤਾਬਕ ਚਲਦੀ ਗੱਡੀ ਦਾ ਟਾਇਰ ਫ਼ਟਣ ਕਾਰਨ ਹਾਦਸਾ ਵਾਪਰਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਸਬ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਕਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : Shiromani Akali Dal: ਅਕਾਲੀ ਦਲ ਵਿੱਚ ਭਰਤੀ ਲਈ 7 ਮੈਂਬਰੀ ਕਮੇਟੀ ਦੀ ਮੀਟਿੰਗ ਅੱਜ; ਧਾਮੀ ਦੇ ਸ਼ਾਮਿਲ ਹੋਣ ਉਤੇ ਸਸ਼ੋਪੰਜ

Read More
{}{}