Home >>Punjab

Nri couple Beat in Himachal:MP ਚਰਨਜੀਤ ਚੰਨੀ ਨੇ CM ਸੁੱਖੂ ਨਾਲ ਕੀਤੀ ਗੱਲਬਾਤ, NRI ਜੋੜੇ ਨਾਲ ਕੁੱਟਮਾਰ ਦੇ ਮਾਮਲੇ 'ਚ ਕਾਰਵਾਈ ਦੀ ਕੀਤੀ ਮੰਗ

Nri couple Beat in Himachal: ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਨਾਲ ਸੰਬੰਧਿਤ ਇੱਕ ਐਨਆਰਆਈ ਵਿਅਕਤੀ ਨਾਲ ਹੋਈ ਮਾਰਕੁੱਟ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਸਖ਼ਤ ਰੁੱਖ ਅਖਤਿਆਰ ਕੀਤਾ ਹੈ। ਇਸ ਸੰਬੰਧ ਦੇ ਵਿੱਚ ਅੰਮ੍ਰਿਤਸਰ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ।  

Advertisement
Nri couple Beat in Himachal:MP ਚਰਨਜੀਤ ਚੰਨੀ ਨੇ CM ਸੁੱਖੂ ਨਾਲ ਕੀਤੀ ਗੱਲਬਾਤ, NRI ਜੋੜੇ ਨਾਲ ਕੁੱਟਮਾਰ ਦੇ ਮਾਮਲੇ 'ਚ ਕਾਰਵਾਈ ਦੀ ਕੀਤੀ ਮੰਗ
Manpreet Singh|Updated: Jun 17, 2024, 10:24 AM IST
Share

Nri couple Beat in Himachal: ਜਲੰਧਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ 'ਚ NRI ਪਰਿਵਾਰ 'ਤੇ ਹੋਏ ਹਮਲੇ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ ਹੈ। ਇਸ ਸਬੰਧੀ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਫੋਨ 'ਤੇ ਗੱਲ ਕੀਤੀ ਅਤੇ ਮੁਲਜਮਾਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ।

ਮੁੱਖ ਮੰਤਰੀ ਸੁੱਖੂ ਨੇ ਚੰਨੀ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਸਾਰੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਰਹੇ ਹਨ। ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਚੰਨੀ ਨੇ ਕਿਹਾ- ਇਹ ਹਮਲੇ ਕੰਗਨਾ ਰਣੌਤ ਦੇ ਨਾਲ ਜੋ ਕੁੱਝ ਵੀ ਚੰਡੀਗੜ੍ਹ ਏਅਰਪੋਰਟ ਉੱਤੇ ਹੋਇਆ ਹੈ। ਉਸ ਤੋਂ ਬਾਅਦ ਹੀ ਇਹ ਹਮਲਾ ਹੋਇਆ ਹੈ। ਇਸ ਦੇ ਨਾਲ ਕਿਹਾ ਕਿ ਬੀਜੇਪੀ ਨਫ਼ਰਤ ਦੀ ਰਾਜਨੀਤੀ ਫੈਲਾ ਰਹੀ ਹੈ। ਜਿਸ ਕਰਕੇ ਸਿੱਖ ਕੌਮ ਵੀ ਕਾਫੀ ਜ਼ਿਆਦਾ ਪਰੇਸ਼ਾਨ ਹੈ। ਪੰਜਾਬ ਅਤੇ ਹਿਮਾਚਲ 'ਚ ਰਹਿੰਦੇ ਭਰਾਵਾਂ 'ਚ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਇੱਕ ਐਨਆਰਆਈ ਸਪੈਨਿਸ਼ ਜੋੜੇ ਜੋ ਹਿਮਾਚਲ ਦੇ ਡਲਹੌਜ਼ੀ ਵਿੱਚ ਘੁੰਮਣ ਗਏ ਸਨ ਪਾਰਕਿੰਗ ਨੂੰ ਲੈ ਕੇ 100 ਤੋਂ ਵੱਧ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਸਪੈਨਿਸ਼ ਪਤਨੀ, ਉਸ ਦਾ ਪੰਜਾਬ ਮੂਲ ਦਾ ਪਤੀ ਅਤੇ ਉਸ ਦਾ ਜੀਜਾ ਜ਼ਖ਼ਮੀ ਹੋ ਗਏ। ਜ਼ਖਮੀ NRI ਦੀ ਹਾਲਤ ਇੰਨੀ ਗੰਭੀਰ ਸੀ ਕਿ ਉਹ ਦੋ ਦਿਨ ਹਸਪਤਾਲ 'ਚ ਬੇਹੋਸ਼ ਪਿਆ ਰਿਹਾ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੂੰ ਸਾਰੀ ਘਟਨਾ ਬਾਰੇ ਪਤਾ ਲੱਗਾ।

ਐਨ.ਆਰ.ਆਈ ਕੰਵਲਜੀਤ ਸਿੰਘ ਦੀ ਸਪੈਨਿਸ਼ ਪਤਨੀ ਨੇ ਦੱਸਿਆ ਕਿ ਉਹ ਹਿਮਾਚਲ ਘੁੰਮਣ ਗਏ ਸਨ, ਜਿੱਥੇ ਇਹ ਸਾਰੀ ਘਟਨਾ ਵਾਪਰੀ। ਸਪੈਨਿਸ਼ ਔਰਤ ਨੇ ਕਿਹਾ ਕਿ ਸਾਡੀ ਇੱਥੇ ਕੋਈ ਸੁਰੱਖਿਆ ਨਹੀਂ ਹੈ। ਸਾਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਸਾਨੂੰ ਕਿਸੇ ਨੇ ਨਹੀਂ ਬਚਾਇਆ।

ਔਰਤ ਨੇ ਦੱਸਿਆ ਕਿ ਉਸ ਨੇ ਕੁੱਟਮਾਰ ਦੀ ਵੀਡੀਓ ਵੀ ਬਣਾਈ ਸੀ, ਜਿਸ ਨੂੰ ਹਿਮਾਚਲ ਪੁਲਿਸ ਨੇ ਉਸ ਦੇ ਮੋਬਾਈਲ ਫ਼ੋਨ ਤੋਂ ਡਿਲੀਟ ਕਰ ਦਿੱਤਾ ਸੀ। ਔਰਤ ਨੇ ਦੱਸਿਆ ਕਿ ਪੁਲਿਸ ਦੇ ਦਖਲ ਕਾਰਨ ਉਸ ਦਾ ਬਚਾਅ ਹੋ ਗਿਆ, ਪਰ ਉਸ ਦੀ ਆਵਾਜ਼ ਨਹੀਂ ਸੁਣੀ ਗਈ।

 

Read More
{}{}