MP Sarabjit Singh Khalsa: ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਫਿਲਮ ਐਮਰਜੈਂਸੀ ਉਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਲੇ ਤੱਕ ਟ੍ਰੇਲਰ ਹੀ ਦੇਖਿਆ। ਟ੍ਰੇਲਰ ਵਿੱਚ ਦਿਖਾਇਆ ਹੈ ਕੰਗਣਾ ਨੇ ਇੰਦਰਾ ਗਾਂਧੀ ਦਾ ਰੋਲ ਕੀਤਾ ਅਤੇ ਉਹਦੇ ਅੱਗੇ ਸੰਤਾਂ ਦਾ ਕਿਰਦਾਰ ਦਿਖਾਇਆ। ਇੱਕ ਸਿੰਘ ਜੋ ਸੰਤਾਂ ਦਾ ਕਿਰਦਾਰ ਨਿਭਾ ਰਿਹਾ ਹੈ ਉਹ ਇੰਦਰਾ ਗਾਂਧੀ ਨੂੰ ਕਹਿ ਰਿਹਾ ਹੈ ਕਿ ਤੈਨੂੰ ਵੋਟਾਂ ਚਾਹੀਦੀਆਂ ਸਾਨੂੰ ਖਾਲਿਸਤਾਨ ਚਾਹੀਦਾ ਹੈ।
ਜਦੋਂ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸਦਾ ਹੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਸੀ। ਬਾਕੀ ਉਨ੍ਹਾਂ ਨੇ ਇਹ ਗੱਲ ਕਹੀ ਸੀ ਜਦੋਂ ਦਰਬਾਰ ਸਾਹਿਬ ਉਤੇ ਅਕਾਲ ਤਖਤ ਸਾਹਿਬ ਤੇ ਹਮਲਾ ਹੋਵੇਗਾ ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਉਨ੍ਹਾਂ ਨੇ ਕਦੇ ਵੀ ਖਾਲਿਸਤਾਨ ਦੀ ਇਸ ਤਰ੍ਹਾਂ ਮੰਗ ਨਹੀਂ ਕੀਤੀ ਜਿਵੇਂ ਦਿਖਾਇਆ ਗਿਆ।
ਇਹ ਵੀ ਪੜ੍ਹੋ : Punjab Assembly Monsoon Session Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਉਨ੍ਹਾਂ ਕਿਹਾ ਕਿ ਇਹੀ ਤਾਂ ਗੱਲ ਹੈ ਫਿਰ ਸਿੱਖ ਆਪਣੇ ਘਰ ਦੀ ਤਾਂ ਹੀ ਤਾਂ ਮੰਗ ਕਰਦੇ ਹਨ। ਹਰ ਗੱਲ ਉਤੇ ਹੀ ਸਿੱਖਾਂ ਨੂੰ ਦਬਾਇਆ ਜਾਂਦਾ ਹੈ। ਉਹਦੇ ਵਿੱਚ ਵੀ ਸਿੱਖਾਂ ਨੂੰ ਦਬਾ ਕੇ ਮਾੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਕਿ ਇਹੋ ਜਿਹਾ ਬਿਲਕੁਲ ਵੀ ਨਹੀਂ ਹੈ। ਸਿੱਖਾਂ ਨੇ ਹਮੇਸ਼ਾ ਲੋੜਵੰਦ ਦੀ ਸਾਰੀ ਦੁਨੀਆਂ ਵਿੱਚ ਮਦਦ ਕੀਤੀ ਹੈ।
ਫਿਲਮ 'ਐਮਰਜੈਂਸੀ' 6 ਸਤੰਬਰ ਦੀ ਨਿਰਧਾਰਤ ਤਰੀਕ ਨੂੰ ਰਿਲੀਜ਼ ਨਹੀਂ ਹੋਵੇਗੀ। ਕੰਗਨਾ ਰਣੌਤ ਨੂੰ ਬੰਬੇ ਹਾਈ ਕੋਰਟ ਤੋਂ ਇਸ ਮਾਮਲੇ 'ਤੇ ਕੋਈ ਰਾਹਤ ਨਹੀਂ ਮਿਲੀ ਹੈ। ਅਦਾਲਤ ਨੇ ਕਿਹਾ ਹੈ ਕਿ ਉਹ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐਫਸੀ) ਨੂੰ ਫਿਲਮ ਦੇ ਨਿਰਮਾਤਾਵਾਂ ਨੂੰ ਸਰਟੀਫਿਕੇਟ ਜਾਰੀ ਕਰਨ ਲਈ ਨਹੀਂ ਕਹਿ ਸਕਦਾ, ਕਿਉਂਕਿ ਇਹ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਦੇ ਉਲਟ ਹੋਵੇਗਾ।
ਇਸ ਦੌਰਾਨ ਕੰਗਨਾ ਰਣੌਤ ਨੇ ਕਿਹਾ ਕਿ ਮੈਂ ਸਾਰਿਆਂ ਦਾ ਪਸੰਦੀਦਾ ਨਿਸ਼ਾਨਾ ਬਣ ਗਈ ਹਾਂ। ਇਹ ਉਹ ਕੀਮਤ ਹੈ ਜੋ ਸੁੱਤੇ ਹੋਏ ਦੇਸ਼ ਨੂੰ ਜਗਾਉਣ ਲਈ ਚੁਕਾਉਣੀ ਪੈਂਦੀ ਹੈ। ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ 'ਚ ਕਿਹਾ, ''ਅੱਜ ਮੈਂ ਸਾਰਿਆਂ ਦੀ ਪਸੰਦੀਦਾ ਨਿਸ਼ਾਨਾ ਬਣ ਗਈ ਹਾਂ। ਇਸ ਸੁੱਤੇ ਪਏ ਦੇਸ਼ ਨੂੰ ਜਗਾਉਣ ਦੀ ਇਹ ਕੀਮਤ ਚੁਕਾਉਣੀ ਪਵੇਗੀ।
ਇਹ ਵੀ ਪੜ੍ਹੋ : Hemp Plants News: ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਭੰਗ ਦੇ ਪੌਦਿਆਂ ਨਸ਼ਟ ਕਰਨ ਲਈ ਮੰਗੀ ਰਿਪੋਰਟ