Home >>Punjab

Gurdaspur News: ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਪੰਜਾਬ ਪੁਲਿਸ ਤੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ; ਗੈਂਗਸਟਰ ਲੋਕਾਂ ਨੂੰ ਧਮਕਾ ਰਿਹਾ

Gurdaspur News:  ਡੇਰਾ ਬਾਬਾ ਨਾਨਕ ਵਿੱਚ ਜ਼ਿਮਨੀ ਚੋਣ ਵਿਚਾਲੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। 

Advertisement
Gurdaspur News: ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਪੰਜਾਬ ਪੁਲਿਸ ਤੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ; ਗੈਂਗਸਟਰ ਲੋਕਾਂ ਨੂੰ ਧਮਕਾ ਰਿਹਾ
Ravinder Singh|Updated: Nov 08, 2024, 06:24 PM IST
Share

Gurdaspur News: ਡੇਰਾ ਬਾਬਾ ਨਾਨਕ ਵਿੱਚ ਜ਼ਿਮਨੀ ਚੋਣ ਵਿਚਾਲੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਰੰਧਾਵਾ ਨੇ ਇੱਕ ਵੀਡੀਓ ਜਾਰੀ ਕਰਕੇ ਖੁਲਾਸਾ ਕੀਤਾ ਕਿ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਹੁਣ ਦੋ ਸਿਆਸੀ ਪਾਰਟੀਆਂ ਦੀ ਨਹੀਂ ਸਗੋਂ ਗੈਂਗਸਟਰਾਂ ਦੀ ਬਣ ਗਈ ਹੈ।

ਕੁਰੂਕਸ਼ੇਤਰ ਵਿੱਚ ਇਸੇ ਇਲਾਕੇ ਦਾ ਇੱਕ ਗੈਂਗਸਟਰ ਬੰਦ ਹੈ ਉਸ ਦੀਆਂ ਵੀਡੀਓ ਕਾਲ ਆ ਰਹੀਆਂ ਹਨ ਅਤੇ ਉਸਦੀ ਮਾਤਾ ਜਾ ਕੇ ਲੋਕਾਂ ਨੂੰ ਧਮਕਾ ਰਹੀ ਹੈ। ਗੈਂਗਸਟਰ ਵੀਡੀਓ ਕਾਲ ਉਤੇ ਲੋਕਾਂ ਨੂੰ ਧਮਕਾ ਰਿਹਾ ਹੈ ਅਤੇ ਕਾਂਗਰਸ ਖਿਲਾਫ ਵੋਟਾਂ ਪਾਉਣ ਲਈ ਆਖ ਰਿਹਾ। ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇ ਕੋਈ ਇੱਥੇ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਡੇਰਾ ਬਾਬਾ ਨਾਨਕ ਦਾ ਡੀਐਸਪੀ ਸਿੱਧਾ-ਸਿੱਧਾ ਇਸ ਲਈ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ 'ਚ ਬ੍ਰਿਟੇਨ ਦੇ ਰਾਜਾ ਚਾਰਲਸ ਦਾ ਜਨਮ ਦਿਨ ਮਨਾਇਆ; ਵੱਖ-ਵੱਖ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

ਉਸ ਉਤੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਹਾਈ ਕੋਰਟ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਕੋਈ ਡੇਰਾ ਬਾਬਾ ਨਾਨਕ ਵਿੱਚ ਅਨਸੁਖਾਵੀ ਘਟਨਾ ਵਾਪਰੀ ਤੇ ਉਸ ਦਾ ਜ਼ਿੰਮੇਵਾਰ ਡੇਰਾ ਬਾਬਾ ਨਾਨਕ ਦਾ ਡੀਐਸਪੀ ਹੋਵੇਗਾ। 
ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਐਕਸ ਹੈਂਡਲ ਉਤੇ ਪੋਸਟ ਸਾਂਝੇ ਕਰਦੇ ਹੋਏ ਲਿਖਿਆ ਕਿ ਗੁਰਦੀਪ ਰੰਧਾਵਾ (ਡੇਰਾ ਬਾਬਾ ਨਾਨਕ) ਚੋਣ ਜਿੱਤਣ ਲਈ ਖਤਰਨਾਕ ਗੈਂਗਸਟਰਾਂ ਦੀ ਮਦਦ ਲੈ ਰਹੇ ਹਨ ਅਤੇ ਇਹ ਗੈਂਗਸਟਰ ਸੱਤਾਧਾਰੀ ਪਾਰਟੀ ਨੂੰ ਵੋਟ ਪਾਉਣ ਲਈ ਵੋਟਰਾਂ ਅਤੇ ਸਰਪੰਚਾਂ ਨੂੰ ਧਮਕੀਆਂ ਦੇ ਰਹੇ ਹਨ।  ਮੈਂ ਮਾਨਯੋਗ ਚੋਣ ਕਮਿਸ਼ਨ ਨੂੰ ਅਪੀਲ ਕਰਦਾ ਹਾਂ ਕਿ ਇਸ ਗੰਭੀਰ ਮੁੱਦੇ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਡੀ.ਐਸ.ਪੀ ਡੇਰਾ ਬਾਬਾ ਨਾਨਕ ਅਤੇ ਮੌਜੂਦਾ ਸਰਕਾਰ ਨੂੰ ਤਾੜਨਾ ਕੀਤੀ ਜਾਵੇ।

ਸੁਖਜਿੰਦਰ ਸਿੰਘ ਰੰਧਾਵਾ ਪਹਿਲਾਂ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸਨ ਪਰ ਉਨ੍ਹਾਂ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਚੋਣਾਂ ਲਈ ਸਿਰਫ਼ 12 ਦਿਨ ਬਾਕੀ ਰਹਿ ਗਏ ਹਨ। ਅਜਿਹੇ 'ਚ ਹੁਣ ਇਹ ਮਾਮਲਾ ਸਾਹਮਣੇ ਆਇਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਵੀ ਸਮਝ ਨਹੀਂ ਆ ਰਹੀ ਕਿ ਜੇਲ੍ਹ ਵਿੱਚੋਂ ਇਹ ਕਿਵੇਂ ਚੱਲ ਰਿਹਾ ਹੈ।

 

ਇਹ ਵੀ ਪੜ੍ਹੋ : Punjab Weather: ਪੰਜਾਬ 'ਚ ਧੂੰਏਂ ਦੇ ਗੁਬਾਰ ਤੋਂ ਨਹੀਂ ਮਿਲੇਗੀ ਰਾਹਤ! ਜਾਣੋ ਕਦੋਂ ਬਦਲੇਗਾ ਮੌਸਮ

 

Read More
{}{}