Home >>Punjab

Muktsar Sahib News: ਕਰਤੱਬ ਦਿਖਾਉਣ ਵਾਲੇ ਨੌਜਵਾਨ ਦੀ ਹੋਈ ਮੌਤ ਪਰ ਫਿਰ ਵੀ 'ਬਾਜੀਆਂ' ਦਾ ਦੌਰ ਜਾਰੀ

Sri Muktsar Sahib Crime News: ਥਾਨਾ ਸਿਟੀ ਪੁਲਿਸ ਦਾ ਰੁਕਵਾਇਆ "ਬਾਜੀਆਂ" ਪ੍ਰੋਗਰਾਮ ਪੀ.ਸੀ.ਆਰ. ਜਵਾਨਾਂ ਦੀ ਕਥਿੱਤ ਗੱਲਬਾਤ ਉਪਰੰਤ ਫ਼ਿਰ ਹੋਇਆ ਖੂਨੀਂ ਰੂਪ ਨਾਲ ਜਾਰੀ  

Advertisement
Muktsar Sahib News: ਕਰਤੱਬ ਦਿਖਾਉਣ ਵਾਲੇ ਨੌਜਵਾਨ ਦੀ ਹੋਈ ਮੌਤ ਪਰ ਫਿਰ ਵੀ 'ਬਾਜੀਆਂ' ਦਾ ਦੌਰ ਜਾਰੀ
Riya Bawa|Updated: Jun 28, 2024, 11:05 AM IST
Share

Sri Muktsar Sahib Crime News/ਅਨਮੋਲ ਸਿੰਘ ਵੜਿੰਗ:  ਦੋ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ 'ਚ 'ਬਾਜੀਆਂ' ਦੌਰਾਨ ਖ਼ਤਰਨਾਕ ਕਰਤੱਬ ਦਿਖਾਉਣ ਵਾਲੇ ਨੌਜਵਾਨ ਦੀ ਹੋਈ ਦਰਦਨਾਕ ਮੌਤ ਤੋਂ ਬਾਅਦ ਵੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਅਤੇ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ। ਸਥਾਨਕ ਸ਼ਹਿਰ ਦੇ ਬੂੜਾ ਗੁੱਜਰ ਰੋਡ ਉੱਤੇ ਬੀਤੇ ਛੇ ਦਿਨ ਤੋਂ ਹੁਣ ਤੱਕ ਲਗਾਤਾਰ ਅਜਿਹਾ ਹੀ ਮੌਤ ਦੀਆਂ "ਬਾਜੀਆਂ" ਦਾ ਦੌਰ ਲਗਾਤਾਰ ਜਾਰੀ ਹੈ।

ਵੱਡੀ ਹੈਰਾਨੀ ਦੀ ਗੱਲ ਤਾਂ ਉਸ ਵੇਲੇ ਸਾਹਮਣੇ ਆਈ ਜਦੋਂ ਥਾਣਾ ਸਿਟੀ ਦੀ ਪੁਲਿਸ ਨੇ ਦੇਰ ਸ਼ਾਮ ਪਹੁੰਚ ਕੇ ਇਹਨਾਂ "ਬਾਜੀਆਂ" ਨੂੰ ਰੁਕਵਾ ਦਿੱਤਾ ਪਰ ਪੁਲਿਸ ਤੋਂ ਪਹਿਲਾਂ ਹੀ ਬੁੱਲਟ ਮੋਟਰਸਾਈਕਲ 'ਤੇ ਪਹੁੰਚੇ, ਦੋ ਪੀਸੀਆਰ ਜਵਾਨਾਂ ਦੀ "ਬਾਜੀਆਂ" ਦੇ ਸੰਚਾਲਕ ਨਾਲ ਕਥਿਤ ਤੌਰ ਉੱਤੇ ਕੋਈ ਗੁਪਤ ਗੱਲਬਾਤ ਹੋਈ ਜਿਸ ਉਪਰੰਤ ਇਹ ਰੁਕਿਆ ਹੋਇਆ "ਬਾਜੀਆਂ" ਦਾ ਦੌਰ ਦੁਬਾਰਾ ਤੋਂ ਇੱਕ ਭਿਆਨਕ ਅਤੇ ਖੂਨੀ ਰੂਪ ਨਾਲ ਸ਼ੁਰੂ ਹੋ ਗਿਆ। ਜਿਸਨੇ ਪੀ.ਸੀ.ਆਰ. ਜਵਾਨਾਂ ਦੀ ਈਮਾਨਦਾਰੀ ਅਤੇ ਕਾਰਜਸ਼ੈਲੀ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ: Punjab Crime News: ਪੰਜਾਬ 'ਚ ਅੰਤਰਰਾਜੀ ਅਫ਼ੀਮ ਦੀ ਤਸਕਰੀ ਦਾ ਪਰਦਾਫਾਸ਼, 2 ਤਸਕਰ ਗ੍ਰਿਫ਼ਤਾਰ, 1.86 ਕਰੋੜ ਰੁਪਏ ਕੀਤੇ ਜ਼ਬਤ 

ਪੀਸੀਆਰ ਜਵਾਨਾਂ ਦੀ ਵਾਪਸੀ ਤੋਂ ਬਾਅਦ "ਬਾਜੀਆਂ" ਦੇ ਪ੍ਰਬੰਧਕਾਂ ਨੇ ਸ਼ਰੇਆਮ ਕੈਮਰੇ ਸਾਹਮਣੇ ਆ ਕੇ ਸਾਰੀ ਗੱਲਬਾਤ ਬਿਨ੍ਹਾਂ ਕਿਸੇ ਡਰ ਅਤੇ ਘਬਰਾਹਟ ਤੋਂ ਖੁੱਲੇ ਆਮ ਬਿਆਨ ਕਰ ਦਿੱਤੀ।

ਇਹ ਵੀ ਪੜ੍ਹੋ: Ludhiana Drug News: ਨਸ਼ੇੜੀਆਂ ਖਿਲਾਫ਼ ਚੁੱਕੀ ਗਈ ਸੀ ਆਵਾਜ਼, ਹੁਣ ਪੁਲਿਸ ਨੇ ਕੀਤੀ ਵੱਡੀ ਕਾਰਵਾਈ 

Read More
{}{}