Home >>Punjab

Sultanpur Lodhi: ਭੇਦਭਰੇ ਹਾਲਾਤ ਨੌਜਵਾਨ ਨੇ ਕਾਲੀ ਵੇਈਂ ਨਦੀ 'ਚ ਮਾਰੀ ਛਾਲ; ਭਾਲ ਜਾਰੀ

Sultanpur Lodhi : ਅੱਜ ਤੜਕਸਾਰ ਸੁਲਤਾਨਪੁਰ ਲੋਧੀ ਤੋਂ ਇੱਕ ਮੰਦਭਾਗੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਇਕ ਨੌਜਵਾਨ ਵੱਲੋਂ ਭੇਦਭਰੇ ਹਾਲਾਤ ਵਿੱਚ ਪਵਿੱਤਰ ਕਾਲੀ ਵੇਈਂ ਨਦੀ ਵਿੱਚ ਛਾਲ ਮਾਰ ਦਿੱਤੀ ਗਈ।

Advertisement
 Sultanpur Lodhi: ਭੇਦਭਰੇ ਹਾਲਾਤ ਨੌਜਵਾਨ ਨੇ ਕਾਲੀ ਵੇਈਂ ਨਦੀ 'ਚ ਮਾਰੀ ਛਾਲ; ਭਾਲ ਜਾਰੀ
Ravinder Singh|Updated: Jun 16, 2025, 01:26 PM IST
Share

Sultanpur Lodhi (ਚੰਦਰ ਮੜੀਆ): ਅੱਜ ਤੜਕਸਾਰ ਸੁਲਤਾਨਪੁਰ ਲੋਧੀ ਤੋਂ ਇੱਕ ਮੰਦਭਾਗੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਇਕ ਨੌਜਵਾਨ ਵੱਲੋਂ ਭੇਦਭਰੇ ਹਾਲਾਤ ਵਿੱਚ ਪਵਿੱਤਰ ਕਾਲੀ ਵੇਈਂ ਨਦੀ ਵਿੱਚ ਛਾਲ ਮਾਰ ਦਿੱਤੀ ਗਈ। ਜਿਸ ਦੀ ਭਾਲ ਲਗਾਤਾਰ ਜਾਰੀ ਹੈ।

ਜਾਣਕਾਰੀ ਮੁਤਾਬਕ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਨੂੰ ਮਿਲਦੀ ਹੈ ਤਾਂ ਉਹ ਮੌਕੇ ਉਤੇ ਪਹੁੰਚੇ ਅਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਿਸਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਕਿ ਇੱਕ ਦੁਕਾਨ ਉਤੇ ਬਤੌਰ ਡਰਾਈਵਰ ਦਾ ਕੰਮ ਕਰਦਾ ਹੈ ਅਤੇ ਸ਼ੁਰੂ ਤੋਂ ਹੀ ਹਸਮੁੱਖ ਸੁਭਾਅ ਦਾ ਰਿਹਾ ਹੈ। ਜਿਸ ਨੂੰ ਕਦੇ ਵੀ ਕਿਸੇ ਕਿਸਮ ਦੀ ਕੋਈ ਵੱਡੀ ਪਰੇਸ਼ਾਨੀ ਨਹੀਂ ਰਹੀ ਪਰ ਛੋਟੀਆਂ ਮੋਟੀਆਂ ਪਰੇਸ਼ਾਨੀਆਂ ਅਕਸਰ ਜ਼ਿੰਦਗੀ ਵਿੱਚ ਬਣੀਆਂ ਰਹਿੰਦੀਆਂ ਸੀ।

ਪਰਿਵਾਰਕ ਮੈਂਬਰਾਂ ਨੂੰ ਅਜੇ ਤੱਕ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਬੇਟੇ ਗੁਰਪ੍ਰੀਤ ਸਿੰਘ ਵੱਲੋਂ ਵੇਈਂ ਵਿੱਚ ਛਾਲ ਕਿਉਂ ਮਾਰੀ ਗਈ ਹੈ ਕਿਉਂਕਿ ਉਨ੍ਹਾਂ ਦੇ ਮੁਤਾਬਕ ਗੁਰਪ੍ਰੀਤ ਸਿੰਘ ਜਦੋਂ ਘਰੋਂ ਕੰਮ ਉਤੇ ਗਿਆ ਤਾਂ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਉਸਦੇ ਚਿਹਰੇ ਉਤੇ ਦਿਖਾਈ ਨਹੀਂ ਦਿੱਤੀ ਅਤੇ ਨਾ ਹੀ ਕਿਸੇ ਕਿਸਮ ਦੀ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਉਸ ਦੀ ਕੋਈ ਗੱਲਬਾਤ ਹੋ ਸਕੀ।

ਫਿਲਹਾਲ ਗੋਤਾਖੋਰਾਂ ਵੱਲੋਂ ਨੌਜਵਾਨ ਗੁਰਪ੍ਰੀਤ ਸਿੰਘ ਦੀ ਭਾਲ ਲਗਾਤਾਰ ਜਾਰੀ ਹੈ ਪਰ ਅਜੇ ਤੱਕ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਵੇਈਂ ਨਦੀ ਵਿੱਚ ਛਲਾਂਗ ਲਗਾਉਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਦਾ ਵੇਈਂ ਦੇ ਕਿਨਾਰੇ ਮੋਟਰਸਾਈਕਲ ਅਤੇ ਚੱਪਲਾਂ ਬਰਾਮਦ ਕੀਤੀਆਂ ਗਈਆਂ ਹਨ। ਜਿਸ ਦੁਕਾਨ ਉਤੇ ਗੁਰਪ੍ਰੀਤ ਬਤੌਰ ਡਰਾਈਵਰ ਕੰਮ ਕਰਦਾ ਹੈ ਉਸ ਦੁਕਾਨਦਾਰ ਦਾ ਕਹਿਣਾ ਹੈ ਕਿ ਗੁਰਪ੍ਰੀਤ ਨੂੰ ਕਦੇ ਵੀ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੋਈ ਹਾਲਾਂਕਿ ਉਸ ਵੱਲੋਂ ਜ਼ਰੂਰ ਪੁੱਛਿਆ ਜਾਂਦਾ ਸੀ ਕਿ ਜੇਕਰ ਉਸਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਹੈ ਤਾਂ ਉਹ ਉਸਨੂੰ ਜਦੋਂ ਮਰਜ਼ੀ ਦੱਸ ਸਕਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਵੀ ਯਕੀਨ ਨਹੀਂ ਆ ਰਿਹਾ ਕਿ ਗੁਰਪ੍ਰੀਤ ਅਜਿਹਾ ਕਰ ਸਕਦਾ ਹੈ।

ਮੌਕੇ ਉਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਜਿਸ ਵੇਲੇ ਉਨ੍ਹਾਂ ਨੂੰ ਨੌਜਵਾਨ ਦੇ ਵੇਈਂ ਨਦੀ ਵਿੱਚ ਛਲਾਂਗ ਮਾਰਨ ਦੀ ਸੂਚਨਾ ਪ੍ਰਾਪਤ ਹੋਈ ਤਾਂ ਉਹ ਮੌਕੇ ਉਤੇ ਪਹੁੰਚ ਗਏ ਅਤੇ ਮੌਕੇ ਉਤੇ ਜੋ ਬਣਦੀ ਕਾਰਵਾਈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਭਾਲ ਲਗਾਤਾਰ ਜਾਰੀ ਹੈ।

Read More
{}{}