Home >>Punjab

Nabha Accident: ਤੇਜ਼ ਰਫਤਾਰ ਗੱਡੀ ਨੇ ਐਕਟਿਵਾ ਚਾਲਕ ਨੂੰ ਮਾਰੀ ਟੱਕਰ, ਦਾਦਾ-ਪੋਤੀ ਦੀ ਦਰਦਨਾਕ ਮੌਤ, ਕਾਰ 'ਚ ਵੜ ਗਈ ਸਕੂਟਰੀ

Nabha Accident: ਤੇਜ਼ ਰਫਤਾਰ ਗੱਡੀ ਨੇ ਐਕਟਿਵਾ ਚਾਲਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਐਕਟਿਵਾ ਸਵਾਰ ਦਾਦਾ-ਪੋਤੀ ਦੀ ਦਰਦਨਾਕ ਮੌਤ ਹੋ ਗਈ ਹੈ।  

Advertisement
Nabha Accident: ਤੇਜ਼ ਰਫਤਾਰ ਗੱਡੀ ਨੇ ਐਕਟਿਵਾ ਚਾਲਕ ਨੂੰ ਮਾਰੀ ਟੱਕਰ, ਦਾਦਾ-ਪੋਤੀ ਦੀ ਦਰਦਨਾਕ ਮੌਤ, ਕਾਰ 'ਚ ਵੜ ਗਈ ਸਕੂਟਰੀ
Riya Bawa|Updated: Oct 27, 2024, 08:32 AM IST
Share

Nabha Accident/ਹਰਮੀਤ ਸਿੰਘ: ਸੂਬੇ ਵਿੱਚ ਲਗਾਤਾਰ ਸੜਕੀ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੇ ਸੜਕੀ ਹਾਦਸਿਆਂ ਦੇ ਕਾਰਨ ਕੀਮਤੀ ਜਾਨਾ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਇਸ ਤਰ੍ਹਾਂ ਦਾ ਹੀ ਦਰਦਨਾਕ ਸੜਕੀ ਹਾਦਸਾ ਵਾਪਰਿਆ ਨਾਭਾ ਬਲਾਕ ਦੇ ਪਿੰਡ ਬਹਿਬਲਪੁਰ ਨਜ਼ਦੀਕ ਭਿਆਨਕ ਸੜਕ ਹਾਦਸੇ 'ਚ ਦਾਦਾ-ਪੋਤੀ ਦੀ ਦਰਦਨਾਕ ਮੌਤ ਹੋ ਗਈ ਹੈ। ਦਾਦਾ ਆਪਣੀ ਸਾਢੇ ਤਿੰਨ ਸਾਲ ਦੀ ਪੋਤੀ ਨੂੰ ਸਕੂਲ ਤੋਂ ਵਾਪਸ ਘਰ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਫੋਰਡ ਫੀਗੋ ਤੇਜ਼ ਰਫਤਾਰ ਗੱਡੀ ਨੇ ਐਕਟਿਵਾ ਚਾਲਕ ਦਾਦਾ ਪੋਤੀ ਨੂੰ ਇੰਨੇ ਭਿਆਨਕ ਤਰੀਕੇ ਨਾਲ ਟੱਕਰ ਮਾਰੀ ਕੀ ਦਾਦਾ ਪੋਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਤਸਵੀਰਾਂ ਨੂੰ ਵੇਖ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ।

ਜਾਣਕਾਰੀ ਅਨੁਸਾਰ ਇਹ ਹਾਦਸਾ ਤੇਜ਼ ਰਫ਼ਤਾਰ ਕਾਰ ਨਾਲ ਉਸ ਸਮੇਂ ਵਾਪਰਿਆ, ਜਦੋਂ ਲਖਮੀਰ ਸਿੰਘ (50) ਤੇ ਉਸ ਦੀ ਪੋਤਰੀ ਰਹਿਮਤਜੋਤ ਕੌਰ ਸਾਢੇ ਤਿੰਨ ਸਾਲ ਦੀ ਜਦੋਂ ਸਕੂਟਰੀ 'ਤੇ ਵਾਪਸ ਆਪਣੇ ਘਰ ਵੱਲ ਆ ਰਹੇ ਸਨ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਲਖਮੀਰ ਸਿੰਘ ਆਪਣੀ ਪੋਤਰੀ ਰਹਿਮਤਜੋਤ ਕੌਰ ਨੂੰ ਸਕੂਲੋਂ ਲੈ ਕੇ ਆਪਣੇ ਘਰ ਪਿੰਡ ਹਕੀਮਪੁਰ ਜਾ ਰਹੇ ਸੀ। ਇਸ ਦੌਰਾਨ ਉਸ ਨੂੰ ਸਰਹਿੰਦ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਦਰੜ ਦਿੱਤਾ, ਜਿਸ ਕਾਰਨ ਉਨ੍ਹਾਂ ਦੋਵਾਂ ਦੀ ਮੌਕੇ ''ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ:  Punjab Chandigarh Weather: ਪੰਜਾਬ ਤੇ ਚੰਡੀਗੜ੍ਹ 'ਚ ਅੱਜ ਵਧੀ ਠੰਡ, ਅੰਮ੍ਰਿਤਸਰ ਦਾ AQI 260 ਤੱਕ ਪਹੁੰਚਿਆ

ਉਸਦੀ ਪੋਤੀ ਦੀ ਲਾਸ਼ ਵੀ ਬੁਰੀ ਤਰ੍ਹਾਂ ਬੇਪਛਾਣ ਹੋ ਗਈ। ਕਾਰ ਚਾਲਕ ਦੀ ਪਹਿਚਾਣ ਪਿੰਸ ਅਲੀ ਵਾਸੀ ਗੱਗੜਪੁਰ ਸੰਗਰੂਰ ਵਜੋਂ ਹੋਈ ਹੈ। ਮ੍ਰਿਤਕ ਲਖਮੀਰ ਸਿੰਘ ਦੇ ਭਰਾ ਗੁਰਜੰਟ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਨਸ਼ੇ ਵਿੱਚ ਜਾਪਦਾ ਸੀ ।

Read More
{}{}