Home >>Punjab

Nabha News: ਇਸ਼ਕ 'ਚ ਅੰਨ੍ਹੀ ਹੋਈ ਕਲਯੁੱਗੀ ਮਾਂ ਨੇ ਆਸ਼ਿਕ ਨਾਲ ਮਿਲ ਕੇ ਧੀ ਦੀ ਕੀਤੀ ਹੱਤਿਆ

Nabha News: ਨਾਭਾ ਸ਼ਹਿਰ ਦੀ ਵਿਕਾਸ ਕਲੋਨੀ ਵਿਖੇ ਇੱਕ ਵਾਰਦਾਤ ਵਾਪਰੀ ਹੈ। ਜਿਥੇ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ 25 ਸਾਲਾਂ ਦੀ ਕੁੜੀ ਦਾ ਕਤਲ ਕਰ ਦਿੱਤਾ ਹੈ।   

Advertisement
Nabha News: ਇਸ਼ਕ 'ਚ ਅੰਨ੍ਹੀ ਹੋਈ ਕਲਯੁੱਗੀ ਮਾਂ ਨੇ ਆਸ਼ਿਕ ਨਾਲ ਮਿਲ ਕੇ ਧੀ ਦੀ ਕੀਤੀ ਹੱਤਿਆ
Ravinder Singh|Updated: Dec 05, 2024, 02:21 PM IST
Share

Nabha News: ਨਾਭਾ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੋਈ ਖਬਰ ਸਾਹਮਣੇ ਆਈ ਹੈ। ਇਸ਼ਕ ਵਿੱਚ ਅੰਨ੍ਹੀ ਹੋਈ ਕਲਯੁੱਗੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਉਨ੍ਹਾਂ ਦੇ ਨਾਜਾਇਜ਼ ਰਿਸ਼ਤੇ ਵਿੱਚ ਅੜਿੱਕਾ ਬਣ ਰਹੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੁਲਿਸ ਨੇ ਕਲਯੁੱਗੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਐਸਐਚਓ ਕਤਵਾਲੀ ਜਸਵਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਾਂ ਵੱਲੋਂ ਆਪਣੀ ਧੀ ਦਾ ਕਤਲ ਕੀਤਾ ਗਿਆ ਹੈ।

ਪੁਲਿਸ ਨੇ ਤਿੰਨ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਪ੍ਰੇਮੀਆਂ ਸਮੇਤ ਮਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮ੍ਰਿਤਕ ਲੜਕੀ ਆਪਣੀ ਮਾਂ ਨੂੰ ਗਲਤ ਕੰਮ ਤੋਂ ਰੋਕਦੀ ਸੀ। ਜਿਸ ਕਰਕੇ ਆਪਣੇ ਆਸ਼ਕਾਂ ਨਾਲ ਮਿਲ ਕੇ ਕਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ ਦੇ ਮਕਬੂਲਪੁਰਾ 'ਚ ਰੰਜ਼ਿਸ਼ਨ ਚੱਲੀ ਗੋਲ਼ੀ, ਨੌਜਵਾਨ ਦੀ ਹਾਲਤ ਨਾਜ਼ੁਕ

ਦੇਰ ਰਾਤ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਨਾਭਾ ਦੀ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ। ਪ੍ਰਤੱਖਦਰਸ਼ੀਆ ਨੇ ਦੱਸਿਆ ਕਿ ਬੀਤੀ ਰਾਤ 7 ਵਜੇ ਇਨ੍ਹਾਂ ਦੇ ਘਰ ਅੰਦਰੋਂ ਚੀਕਣ ਦੀ ਆਵਾਜ਼ ਆ ਰਹੀ ਸੀ। ਜਦੋਂ ਗੇਟ ਖੜਕਾਇਆ ਤਾਂ ਕਿਸੇ ਨੇ ਗੇਟ ਨਹੀਂ ਖੋਲ੍ਹਿਆ ਕਿਉਂਕਿ ਜਦੋਂ ਲੜਕੀ ਦਾ ਕਤਲ ਹੋਇਆ ਤਾਂ ਘਰ 'ਚ ਉਹ ਇਕੱਲੀ ਸੀ ਅਤੇ ਉਸ ਦੀ ਮਾਤਾ ਆਪਣੀ ਬੇਟੀ ਦੇ ਘਰ ਗਈ ਹੋਈ ਸੀ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਕਿ ਮ੍ਰਿਤਕ ਲੜਕੀ ਦੀ ਮਾਤਾ ਦੇ ਨਾਜਾਇਜ਼ ਸਬੰਧ ਕਿਸੇ ਵਿਅਕਤੀ ਨਾਲ ਸਨ ਤੇ ਲੜਕੀ ਅਕਸਰ ਹੀ ਆਪਣੀ ਮਾਤਾ ਅਤੇ ਉਸ ਵਿਅਕਤੀ ਨੂੰ ਰੋਕਦੀ ਸੀ।

ਲੜਕੀ ਨੂੰ ਪ੍ਰੇਮ ਸਬੰਧਾਂ 'ਚ ਰੋੜਾ ਸਮਝਦੇ ਹੋਏ ਮਾਂ ਦਾ ਆਸ਼ਕ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਰਾਤ ਨੂੰ ਰਫੂ ਚੱਕਰ ਹੋ ਗਿਆ। ਗੁਆਂਢੀਆਂ ਨੇ ਹੀ ਰਾਤ ਨੂੰ ਪੁਲਿਸ ਨੂੰ ਸੂਚਿਤ ਕੀਤਾ ਅਤੇ ਜਦੋਂ ਪੁਲਿਸ ਗੇਟ ਤੋੜ ਕੇ ਘਰ ਅੰਦਰ ਦਾਖਲ ਹੋਈ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਕਿਉਂਕਿ ਲੜਕੀ ਅਨੂ ਦੀ ਲਾਸ਼ ਘਰ ਦੇ ਅੰਦਰ ਖੂਨ ਨਾਲ ਲਥਪਥ ਪਈ ਸੀ। ਇਸ ਘਟਨਾ ਤੋਂ ਬਾਅਦ ਤੜਕਸਾਰ ਮ੍ਰਿਤਕ ਅਨੂ ਦੀ ਮਾਤਾ ਅਰੁਣਾ ਦੇਵੀ ਗੁਆਂਢੀਆਂ ਦੇ ਘਰ ਆ ਕੇ ਇੰਝ ਅਣਜਾਣ ਬਣ ਕੇ ਬੈਠ ਗਈ ਜਿਵੇਂ ਉਸ ਨੂੰ ਕੁਝ ਪਤਾ ਹੀ ਨਹੀਂ, ਪਰ ਸੂਤਰ ਦੱਸਦੇ ਹਨ ਕਿ ਉਸ ਨੂੰ ਇਸ ਘਟਨਾਕ੍ਰਮ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ।

ਇਹ ਵੀ ਪੜ੍ਹੋ: Mansa Clash News: ਮਾਨਸਾ 'ਚ ਕਿਸਾਨ ਤੇ ਪੁਲਿਸ ਵਿਚਾਲੇ ਟਕਰਾਅ; ਕਈ ਕਿਸਾਨ ਜ਼ਖ਼ਮੀ, ਐਸਐਚਓ ਦੇ ਦੋਵੇਂ ਹੱਥ ਟੁੱਟੇ

 

 

 

Read More
{}{}