Narayan Singh Chaura: ਸ੍ਰੀ ਹਰਿਮੰਦਰ ਸਾਹਿਬ ਵਿਖੇ ਧਾਰਮਿਕ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ 'ਤੇ ਗੋਲ਼ੀ ਚਲਾਉਣ ਦੇ ਮੁਲਜ਼ਮ ਨਾਰਾਇਣ ਸਿੰਘ ਚੌੜਾ ਨੂੰ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਉਹ ਲਗਪਗ ਤਿੰਨ ਮਹੀਨੇ 20 ਦਿਨ ਤਕ ਨਿਆਇਕ ਹਿਰਾਸਤ 'ਚ ਸੀ। ਜ਼ਿਕਰਯੋਗ ਹੈ ਕਿ ਨਾਰਾਇਣ ਸਿੰਘ ਚੌੜਾ ਨੇ ਹਰਿਮੰਦਰ ਸਾਹਿਬ ਦੇ ਗੇਟ 'ਤੇ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ।