Home >>Punjab

Navjot Singh Sidhu News: ਸ਼ਾਇਰਾਨਾ ਢੰਗ 'ਚ ਤੰਜ਼ ਕੱਸਣ ਮਗਰੋਂ ਸਿੱਧੂ ਦੇਵੇਂਦਰ ਯਾਦਵ ਨਾਲ ਮੀਟਿੰਗ ਲਈ ਪੁੱਜੇ

Navjot Singh Sidhu News: ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਦੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਪੁੱਜ ਗਏ ਹਨ।

Advertisement
Navjot Singh Sidhu News: ਸ਼ਾਇਰਾਨਾ ਢੰਗ 'ਚ ਤੰਜ਼ ਕੱਸਣ ਮਗਰੋਂ ਸਿੱਧੂ ਦੇਵੇਂਦਰ ਯਾਦਵ ਨਾਲ ਮੀਟਿੰਗ ਲਈ ਪੁੱਜੇ
Ravinder Singh|Updated: Jan 11, 2024, 12:25 PM IST
Share

Navjot Singh Sidhu News: ਪੰਜਾਬ ਕਾਂਗਰਸ ਇਕਾਈ ਵਿੱਚ ਚੱਲ ਰਹੀ ਖਾਨਾਜੰਗੀ ਜ਼ੋਰਾਂ ਉਪਰ ਚੱਲਦੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਬਗਾਵਤੀ ਸੁਰ ਦਿਖਾ ਰਹੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੰਚਾਰਜ ਦੇਵੇਂਦਰ ਯਾਦਵ ਤੇ ਸੀਨੀਅਰ ਕਾਂਗਰਸੀ ਆਗੂਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪੁੱਜ ਗਏ ਹਨ।

 

ਸ਼ਾਇਰਾਨਾ ਅੰਦਾਜ ਵਿੱਚ ਵੀਡੀਓ ਵਾਇਰਲ ਕਰਨ ਮਗਰੋਂ ਨਵਜੋਤ ਸਿੰਘ ਸਿੱਧੂ ਮੀਟਿੰਗ ਵਿੱਚ ਪੁੱਜ ਗਏ ਹਨ। ਇਸ ਵੀਡੀਓ ਵਿੱਚ ਸਿੱਧੂ ਸ਼ਾਇਰਾਨਾ ਢੰਗ ਨਾਲ ਤੰਜ਼ ਕੱਸਦੇ ਨਜ਼ਰ ਆ ਰਹੇ ਹਨ। ਉਥੇ ਇੰਚਾਰਜ ਦੇਵੇਂਦਰ ਨਾਲ ਮੁਲਾਕਾਤ ਤੋਂ ਪਹਿਲਾਂ ਸਿੱਧੂ ਨੇ ਸੋਸ਼ਲ ਮੀਡੀਆ ਉਪਰ ਸ਼ਾਇਰੀ ਦੀ ਵੀਡੀਏ ਸਾਂਝੀ ਕਰ ਕੇ ਕਿਹਾ ਕਿ ਕੌੜੀ-ਕੌੜੀ ਮੇਂ ਵਿਕੇ ਹੂਏ ਲੋਗ, ਸਮਝੌਤਾ ਕਰ ਘੁਟਨੋਂ ਪਰ ਟਿਕੇ ਹੂਏ ਲੋਗ, ਬਰਗਦ ਦੀ ਬਾਤ ਕਰਤੇ ਹੈਂ ਗਮਲੋਂ ਮੇਂ ਉਗੇ ਹੂਏ ਲੋਗ। ਸਿੱਧੂ ਦੀ ਇਸ ਸ਼ਾਇਰੀ ਦੇ ਸਿਆਸੀ ਗਲਿਆਰਿਆਂ ਵਿੱਚ ਕਈ ਮਾਇਨੇ ਲਗਾ ਜਾ ਰਹੇ ਹਨ। ਇਸ ਸ਼ਾਇਰੀ ਨੂੰ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਵੀ ਜੋੜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : DSGMC News: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਦੀ 31ਵੀਂ ਬਰਸੀ ਮਨਾਈ
ਵੜਿੰਗ ਨੇ ਕੱਲ੍ਹ ਕਿਹਾ ਸੀ ਕਿ "ਮੈਂ ਭਾਵੇਂ ਕੱਦ ਵਿੱਚ ਛੋਟਾ ਹਾਂ ਪਰ ਮੇਰਾ ਦਿਲ ਵੱਡਾ ਹੈ।" ਮੈਨੂੰ ਕਿਸੇ ਨਾਲ ਵੀ ਅਸੁਰੱਖਿਆ ਦੀ ਭਾਵਨਾ ਨਹੀਂ ਹੈ। ਕਈ ਲੋਕ ਕੱਦ ਵਿਚ ਵੱਡੇ ਹੁੰਦੇ ਹਨ ਪਰ ਦਿਲ ਛੋਟੇ ਹੁੰਦੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਿੱਧੂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ ਪਰ ਉਹ ਮੀਟਿੰਗ ਛੱਡ ਕੇ ਹੁਸ਼ਿਆਰਪੁਰ ਰੈਲੀ ਵਿੱਚ ਚਲੇ ਗਏ। ਬਲਾਕ ਪ੍ਰਧਾਨ ਤੋਂ ਲੈ ਕੇ ਸਾਰੇ ਵੱਡੇ ਆਗੂਆਂ ਨੇ ਸਿੱਧੂ ਦੇ ਇਸ ਰਵੱਈਏ ਦੀ ਸ਼ਿਕਾਇਤ ਕੀਤੀ ਸੀ।
ਇਸ ਦੌਰਾਨ ਸਿੱਧੂ ਨੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਰੋਧ ਦੇ ਬਾਵਜੂਦ 21 ਜਨਵਰੀ ਨੂੰ ਮੋਗਾ ਵਿਖੇ ਰੈਲੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਰੋਧੀਆਂ ਨੂੰ ਵੀ ਕਰਾਰਾ ਜਵਾਬ ਦਿੱਤਾ ਹੈ।

ਇਹ ਵੀ ਪੜ੍ਹੋ : ED Raid News: ਨਾਜਾਇਜ਼ ਮਾਈਨਿੰਗ ਮਾਮਲੇ 'ਚ ਚੰਡੀਗੜ੍ਹ, ਹਰਿਆਣਾ ਤੇ ਝਾਰਖੰਡ 'ਚ ਛਾਪੇਮਾਰੀ, ਕਰੋੜਾਂ ਰੁਪਏ ਜ਼ਬਤ

 

Read More
{}{}