Home >>Punjab

ਡਰੇਨ ਦੀ ਸਫਾਈ ਨਾ ਹੋਣ ਦੇ ਚਲਦੇ ਕਰੀਬ 300 ਏਕੜ ਫਸਲ ਪਾਣੀ ਵਿੱਚ ਡੁੱਬੀ

Faridkot News: ਦੋ ਢਾਈ ਮਹੀਨੇ ਪਹਿਲਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮਿਲ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਜੇਕਰ ਬਰਸਾਤ ਦੇ ਮੌਸਮ ਤੋਂ ਪਹਿਲਾਂ ਸੇਮਨਾਲ਼ੇ ਦੀ ਸਫਾਈ ਨਾ ਹੋਈ ਤਾਂ ਉਹਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ।

Advertisement
ਡਰੇਨ ਦੀ ਸਫਾਈ ਨਾ ਹੋਣ ਦੇ ਚਲਦੇ ਕਰੀਬ 300 ਏਕੜ ਫਸਲ ਪਾਣੀ ਵਿੱਚ ਡੁੱਬੀ
Manpreet Singh|Updated: Jul 16, 2025, 06:23 PM IST
Share

Faridkot News: ਫ਼ਰੀਦਕੋਟ ਦੇ ਪਿੰਡ ਕੋਨੀਵਾਲਾ ਵਿੱਚ ਸੇਮ ਨਾਲੇ ਦੀ ਸਫਾਈ ਨਾ ਹੋਣ ਦੇ ਚਲਦੇ ਆਸ ਪਾਸ ਦੇ ਪਿੰਡਾਂ ਦੇ ਕਰੀਬ 200 ਤੋਂ 300 ਏਕੜ ਦੀ ਫਸਲ ਪਾਣੀ ਵਿੱਚ ਡੁੱਬਣ ਦੀ ਕਗਾਰ ਉੱਤੇ ਹੈ। ਇਸ ਪਰੇਸ਼ਾਨੀ ਤੋਂ ਤੰਗ ਆ ਕੇ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਉੱਤੇ ਪੈਸੇ ਇਕੱਠੇ ਕੀਤੇ ਗਏ। ਜਿਸ ਦੀ ਮਦਦ ਦੇ ਨਾਲ ਡਰੇਨ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ। ਜਿਸ ਤੋਂ ਬਾਅਦ ਫਸਲਾਂ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਹਾਲੇ ਵੀ ਡਰੇਨ ਦੀ ਸਫਾਈ ਨਾ ਕੀਤੀ ਗਈ ਤਾਂ ਬਰਸਾਤ ਦੇ ਮੌਸਮ ਦੇ ਚੱਲਦੇ ਉਹਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ।

ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨਾਂ ਨੂੰ ਕਰੀਬ ਦੋ ਢਾਈ ਮਹੀਨੇ ਪਹਿਲਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮਿਲ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਜੇਕਰ ਬਰਸਾਤ ਦੇ ਮੌਸਮ ਤੋਂ ਪਹਿਲਾਂ ਸੇਮਨਾਲ਼ੇ ਦੀ ਸਫਾਈ ਨਾ ਹੋਈ ਤਾਂ ਉਹਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ ਪਰ ਹੁਣ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਸੇਮ ਨਾਲੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ। ਜਿਸ ਦੇ ਨਾਲ-ਨਾਲ ਸੇਮ ਨਾਲੇ ਦੇ ਵਿੱਚ ਉੱਗੀ ਕੇਲੀ ਅਤੇ ਘਾਹ ਫੂਸ ਕਾਰਨ ਉਹਨਾਂ ਦੇ ਪਿੰਡਾਂ ਦੇ ਆਸ ਪਾਸ ਬਣੀਆਂ ਪੁਲੀਆਂ ਬਿਲਕੁਲ ਜਾਮ ਹੋ ਗਈਆਂ ਹਨ।

ਜਿਨਾਂ ਵਿੱਚੋਂ ਪਾਣੀ ਨਿਕਲਣਾ ਮੁਸ਼ਕਿਲ ਹੈ ਜਿਸਦੇ ਚਲਦੇ ਹੁਣ ਇਹ ਪਾਣੀ ਓਵਰਫਲੋ ਹੋ ਕੇ ਉਹਨਾਂ ਦੇ ਖੇਤਾਂ ਵਿੱਚ ਜਾ ਵੜਿਆ। ਇਸ ਸਬੰਧੀ ਜਦ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪੁੱਛਿਆ ਤਾਂ ਉਹਨਾਂ ਵੱਲੋਂ ਜਵਾਬ ਦਿੱਤਾ ਗਿਆ ਕਿ ਹਾਲੇ ਤੱਕ ਜੇਸੀਬੀ ਦਾ ਇੰਤਜ਼ਾਮ ਨਹੀਂ ਹੋ ਸਕਿਆ। ਇਸ ਕਾਰਵਾਈ ਨੂੰ ਹਫਤਾ ਲੱਗ ਸਕਦਾ ਪਰ ਜੇਕਰ ਪ੍ਰਸ਼ਾਸਨ ਇਸੇ ਤਰਾਂ ਅੱਖਾਂ ਮੀਚ ਕੇ  ਸੁੱਤਾ ਰਿਹਾ ਤਾਂ ਉਹਨਾਂ ਦੀਆਂ ਫਸਲਾਂ ਦਾ ਤਾਂ ਨੁਕਸਾਨ ਹੋਵੇਗਾ ਹੀ ਨਾਲ ਹੀ ਉਹਨਾਂ ਦੇ ਘਰਾਂ ਤੱਕ ਵੀ ਇਹ ਪਾਣੀ ਪਹੁੰਚ ਕੇ ਮਾਰ ਕਰ ਸਕਦਾ।

ਉਨ੍ਹਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਤੇ ਪੈਸੇ ਇਕੱਠੇ ਕਰਕੇ ਡਰੇਨ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਜਿਸ ਨਾਲ ਫਿਲਹਾਲ ਉਹਨਾਂ ਦੇ ਖੇਤਾਂ ਵਿੱਚੋਂ ਪਾਣੀ ਦੀ ਨਿਕਾਸੀ ਸ਼ੁਰੂ ਤਾਂ ਹੋ ਗਈ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਜੇਕਰ ਬਾਰਿਸ਼ ਇਸੇ ਤਰ੍ਹਾਂ ਹੀ ਹੁੰਦੀ ਰਹੀ ਤਾਂ ਉਹਨਾਂ ਦੇ ਫਸਲ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ। ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਅਤੇ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਕਿਸਾਨਾਂ ਦੇ ਹਿੱਤਾਂ ਵਿੱਚ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਪੂਰਾ ਕਰਦਿਆਂ ਹੋਇਆਂ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇ।

ਉਧਰ ਐਸਡੀਐਮ ਕੁਲਵਿੰਦਰ ਕੌਰ ਮੁਤਾਬਕ ਜਿਲੇ ਦੇ 12 ਡਰੇਨਾਂ ਦੀ ਸਫਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਸਿਰਫ ਇਸੇ ਡਰੇਨ ਦੀ ਸਫਾਈ ਦਾ ਕੰਮ ਬਾਕੀ ਹੈ ਜਿਸ ਨੂੰ ਵੀ ਜਲਦ ਪੂਰਾ ਕਰ ਲਿਆ ਜਾਏਗਾ। ਇਹ ਜਾਣਕਾਰੀ ਉਹਨਾਂ ਵੱਲੋਂ ਟੈਲੀਫੋਨ ਉੱਤੇ ਸਾਂਝੀ ਕੀਤੀ ਗਈ।

 

Read More
{}{}