Home >>Punjab

Amritpal Singh News: ਜੇਲ੍ਹ 'ਚ ਬੰਦ ਨਵੇਂ ਚੁਣੇ ਗਏ MP ਅੰਮ੍ਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ!

Amritpal Singh News: ਲੋਕ ਸਭਾ ਚੋਣਾਂ 2024 ’ਚ MP ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਹਲਕੇ ਤੋਂ ਚੋਣ ਜਿੱਤੀ ਹੈ। ਉਸ ਨੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 1,97,120 ਵੋਟਾਂ ਦੇ ਫਰਕ ਨਾਲ ਹਰਾਇਆ। 

Advertisement
Amritpal Singh News: ਜੇਲ੍ਹ 'ਚ ਬੰਦ ਨਵੇਂ ਚੁਣੇ ਗਏ MP ਅੰਮ੍ਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ!
Manpreet Singh|Updated: Jun 10, 2024, 10:20 AM IST
Share

Amritpal Singh News: ਜੇਲ੍ਹ ’ਚ ਬੰਦ ‘ਵਾਰਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਤੇ ਨਵੇਂ ਚੁਣੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ। ਇਹ ਚਿੱਠੀ ਡੀਸੀ ਅੰਮ੍ਰਿਤਸਰ ਦੇ ਜ਼ਰੀਏ ਹੋਮ ਸੈਕਟਰੀ ਪੰਜਾਬ ਨੂੰ ਭੇਜੀ ਜਾਵੇਗੀ। ਇਸ ਚਿੱਠੀ ਵਿੱਚ ਅੰਮ੍ਰਿਤਪਾਲ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਜੇਲ੍ਹ ’ਚੋਂ ਆਰਜ਼ੀ ਤੌਰ ’ਤੇ ਰਿਹਾਅ ਕੀਤਾ ਜਾਵੇ ਜਾਂ ਪੁਲਿਸ ਕਸਟੱਡੀ ਚੋਂ ਹੀ ਲੋਕ ਸਭਾ ਮੈਂਬਰ ਦੀ ਸਹੁੰ ਚੁਕਵਾਈ ਜਾਵੇ। ਅੰਮ੍ਰਿਤਪਾਲ ਸਿੰਘ ਨੇ ਕੌਮੀ ਸੁਰੱਖਿਆ ਕਾਨੂੰਨ ਦੀ ਧਾਰਾ 15 ਤਹਿਤ ਜੇਲ੍ਹ ’ਚੋਂ ਆਰਜ਼ੀ ਰਿਹਾਈ ਲਈ ਲਿਖੀ ਹੈ।

’ਜ਼ਿਕਰਯੋਗ ਹੈ ਕਿ ‘ਵਾਰਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਇਸ ਸਮੇਂ ਆਪਣੇ ਨੌਂ ਸਾਥੀਆਂ ਨਾਲ ਐੱਨਐੱਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਹੈ। ਲੋਕ ਸਭਾ ਚੋਣਾਂ 2024 ’ਚ ਉਸ ਨੇ ਖਡੂਰ ਸਾਹਿਬ ਹਲਕੇ ਤੋਂ ਚੋਣ ਜਿੱਤੀ ਹੈ। ਉਸ ਨੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 1,97,120 ਵੋਟਾਂ ਦੇ ਫਰਕ ਨਾਲ ਹਰਾਇਆ। 

Read More
{}{}