NHAI wrote letter to Chief Secretary: ਪੰਜਾਬ ਵਿੱਚ ਸੜਕਾਂ ਦੇ ਜਾਲ ਵਿਛਾਉਣ ਦੇ ਲਈ NHAI ਦੇ ਕਾਫੀ ਜ਼ਿਆਦਾ ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਜਦਕਿ ਕਈ ਪ੍ਰਾਜੈਕਟਾਂ ਤੇ ਹਾਲੇ ਤੱਕ ਕੰਮ ਸ਼ੁਰੂ ਹੀ ਨਹੀਂ ਹੋ ਸਕਿਆ। ਜਿਸ ਨੂੰ ਲੈ ਕੇ NHAI ਦੇ ਚੇਅਰਮੈਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਨਰਾਜ਼ਗੀ ਜਾਹਿਰ ਕੀਤੀ ਹੈ। ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਵੱਲੋਂ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਚਿੱਠੀ ਲਿਖ ਕੇ ਪੁੱਛਿਆ ਗਿਆ ਹੈ ਕਿ ਕਿਹਾ, ਕੀ ਅਸੀਂ ਬੰਦ ਸਾਰੇ ਪ੍ਰਾਜੈਕਟ ਕਰ ਦੇਈਏ ?
ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐਨਐਚਏਆਈ) ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਵੱਲੋਂ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਲਿਖੀ ਗਈ ਆਪਣੀ ਚਿੱਠੀ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਲਈ ਪੰਜਾਬ ਵੱਲੋਂ ਹੁਣ ਤੱਕ ਨਾ ਜ਼ਮੀਨ ਐਕਵਾਇਰ ਅਤੇ ਨਾ ਜ਼ਮੀਨ ਮਾਲਕਾਂ ਨੂੰ ਪੈਸਾ ਦੀ ਵੰਡ ਗਏ ਹਨ। ਪੰਜਾਬ ਵਿੱਚ ਸੱਤ ਪ੍ਰੋਜੈਕਟ ਵਿੱਚ 8245 ਕਰੋੜ ਰੁਪਏ ਦੀ ਲਾਗਤ ਨਾਲ 256 ਕਿਲੋਮੀਟਰ ਦਾ ਐਨਐਚਏਆਈ ਦੇ ਅਧੀਨ ਕੰਮ ਹੋਣਾ ਹੈ। ਇਨ੍ਹਾਂ 7 ਪ੍ਰਾਜੈਕਟਾਂ ਵਿੱਚੋਂ ਤਿੰਨ ਪ੍ਰਾਜੈਕਟ ਦਾ ਕੰਮ ਸਾਲ 2021 ਵਿੱਚ ਪੂਰਾ ਹੋ ਜਾਣਾ ਸੀ ਪਰ ਹਾਲੇ ਤੱਕ ਜ਼ਮੀਨ ਐਕਵਾਇਰ ਕਰਨ ਅਤੇ ਪੈਸੇ ਦੀ ਵੰਡ ਦਾ ਕੰਮ ਹੀ ਨਹੀਂ ਹੋਇਆ ਜਿਸ ਕਾਰਨ ਕੰਮ ਵਿੱਚ ਕਾਫੀ ਜ਼ਿਆਦਾ ਦੇਰ ਦਾ ਸਹਾਮਣਾ ਕਰਨਾ ਪੈ ਰਿਹਾ ਹੈ।