Punjab NIA Raid News: ਤਰਨਤਾਰਨ ਅਤੇ ਫਿਰੋਜ਼ਪੁਰ ਵਿੱਚ ਐਨਆਈਏ (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਦੀ ਟੀਮ ਨੇ ਛਾਪੇਮਾਰੀ ਕੀਤੀ। ਤਰਨਤਾਰਨ ਵਿੱਚ ਜਾਂਚ ਏਜੰਸੀ ਨੇ ਤਿੰਨ ਥਾਵਾਂ ਉਤੇ ਛਾਪੇਮਾਰੀ ਕੀਤੀ। ਦਰਿਆ ਦੇ ਨਜ਼ਦੀਕੀ ਪਿੰਡ ਘੜਕਾ ਵਾਸੀ ਸੋਹਣ ਸਿੰਘ, ਫਿਰੌਤੀ ਲਈ ਹੱਤਿਆ ਵਿੱਚ ਸ਼ਾਮਲ ਗੈਂਗਸਟਰ ਰਵੀਸ਼ੇਰ ਸਿੰਘ ਸੇਰੋਂ ਅਤੇ ਵਿਧਾਨ ਸਭਾ ਹਲਕਾ ਪੱਤੀਕੇ ਪਿੰਡ ਜੱਟਾ ਦੇ ਰਹਿਣ ਵਾਲੇ ਨੌਜਵਾਨ ਦਲਜੀਤ ਸਿੰਘ ਦੇ ਘਰ ਐਨਆਈਏ ਦੀ ਟੀਮ ਨੇ ਛਾਪੇਮਾਰੀ ਕੀਤੀ।
ਇਹ ਵੀ ਪੜ੍ਹੋ : Jalandhar Bypoll: ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਸੁਰਜੀਤ ਕੌਰ ਨੂੰ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ
ਦੋ ਘੰਟੇ ਦੀ ਪੁੱਛਗਿੱਛ ਤੋਂ ਵਾਪਸ ਜਾਂਚ ਏਜੰਸੀ ਦੀ ਟੀਮ ਵਾਪਸ ਪਰਤ ਗਈ। ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਕਸਬਾ ਮੱਖੂ ਵਿੱਚ ਅੱਜ ਐਨਆਈਏ ਦੀ ਟੀਮ ਨੇ ਜਸਪ੍ਰੀਤ ਸਿੰਘ ਵਾਸੀ ਵਾਰਡ ਨੰਬਰ 8 ਟਾਵਰ ਮੁਹੱਲਾ, ਮੱਖੂ ਦੇ ਘਰ ਉਤੇ ਛਾਪੇਮਾਰੀ ਕੀਤੀ।
ਇਹ ਵੀ ਪੜ੍ਹੋ : Punjab Drug News: ਪੰਜਾਬ 'ਚ ਨਸ਼ਾ ਬਣਿਆ ਨਸੂਰ; ਪੁਲਿਸ ਦੀ ਤਸਕਰਾਂ ਖ਼ਿਲਾਫ਼ ਮੁਹਿੰਮ 'ਤੇ ਸਵਾਲ ਹੋਏ ਖੜ੍ਹੇ