SKM Meeting: 27 ਫਰਵਰੀ ਨੂੰ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ (SKM), SKM (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ (KMM) ਵਿਚਕਾਰ ਹੋਈ ਮੀਟਿੰਗ ਵਿੱਚ SKM ਵੱਲੋਂ ਪ੍ਰਸਤਾਵ ਵਿੱਚ ਰੱਖੀਆਂ ਗਈਆਂ ਸ਼ਰਤਾਂ ਦਾ ਖੁਲਾਸਾ ਹੋਇਆ।
ਸਭ ਤੋਂ ਪਹਿਲੀ ਮੰਗ ਰੱਖੀ ਗਈ ਕਿ, msp ਗਰੰਟੀ ਕਾਨੂੰਨ ਤੋਂ ਪਹਿਲਾ ਭਾਵ 1 ਨੰਬਰ ਤੇ ਰੱਖੀ ਜਾਵੇ " ਕੌਮੀ ਖੇਤੀ ਮੰਡੀਕਰਨ ਨੀਤੀ ਚੋਖ਼ਟਾ" ਨੂੰ ਵਾਪਸ ਲੈਣ ਦੀ ਮੰਗ ਅਤੇ ਇਹ ਚੇਤਾਵਨੀ ਦਿਤੀ ਗਈ ਕਿ ਜੇਕਰ ਇਸਨੂੰ ਪਹਿਲਾ ਸਥਾਨ ਨਹੀਂ ਦਿੱਤਾ ਜਾਂਦਾ ਤਾਂ, ਏਕਤਾ ਲਈ ਮੰਗਾਂ ਸਾਂਝੀਆਂ ਹੋਣ ਦਾ ਅਧਾਰ ਖਾਰਜ ਹੋ ਜਾਂਦਾ ਹੈ।
ਇਹ ਵੀ ਪੜ੍ਹੋ-: ਫਿਰੋਜ਼ਪੁਰ ਬੀਐਸਐਫ ਵੱਲੋ ਸਤਲੁਜ ਦਰਿਆ ਨੇੜੇ 590 ਗ੍ਰਾਮ ਹੈਰੋਇਨ ਅਤੇ ਗਲੌਕ ਪਿਸਤੌਲ ਬਰਾਮਦ
ਦੂਸਰੀ ਮੰਗ ਇਹ ਵੀ ਕਹੀ ਗਈ ਹੈ ਕਿ ਸੰਯੁਕਤ ਕਿਸਾਨ ਮੋਰਚਾ ਸ਼ੰਭੂ ਅਤੇ ਖਨੌਰੀ ਲੱਗੇ ਮੋਰਚਿਆਂ ਵਿੱਚ "ਦਿੱਲੀ ਕੂਚ" ਅਤੇ "ਮਰਨ ਵਰਤ" ਦੇ ਫੈਸਲੇ ਨਾਲ ਸਹਿਮਤ ਨਹੀਂ ਹੈ ਅਤੇ ਸਾਨੂੰ ਇਨਾ ਮੋਰਚਿਆਂ ਦੇ ਵਿੱਚ ਸ਼ਾਮਿਲ ਕਰਨ ਲਈ ਮਾਰੀਆਂ ਜਾ ਰਹੀਆਂ ਸੈਨਤਾਂ ਨੂੰ ਸਿਰੇ ਤੋਂ ਖਾਰਜ ਕਰਦਾ, ਅਤੇ ਐਸਕੀਐਮ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੂੰ ਸਾਫ ਲਫਜ਼ਾਂ ਵਿੱਚ ਕਿਹਾ ਹੈ ਕਿ ਇਸ ਦੁਚਿੱਤੀ ਨੂੰ ਛੱਡ ਕੇ ਖਰੀ ਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਭਾਵ ਸੰਯੁਕਤ ਕਿਸਾਨ ਮੋਰਚੇ ਨੂੰ ਸ਼ੰਬੂ ਖਨੌਰੀ ਰਤਨਪੁਰਾ ਮੋਰਚਿਆਂ ਵਿੱਚ ਸ਼ਾਮਿਲ ਹੋਣ ਦੇ ਲਈ ਨਹੀਂ ਕਿਹਾ ਜਾਣਾ ਚਾਹੀਦਾ ਕਿਉਂਕਿ ਉਹ ਕਦੇ ਉਸਦਾ ਹਿੱਸਾ ਨਹੀਂ ਬਣਨਗੇ।
ਇਹ ਵੀ ਪੜ੍ਹੋ-: ਹਰਜੋਤ ਬੈਂਸ ਨੇ ਹੋਲਾ-ਮਹੱਲਾ ਸਬੰਧੀ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਮੰਗ ਇਹ ਵੀ ਰੱਖੀ ਗਈ ਕਿ ਦਿੱਲੀ ਵਿਚ ਅੰਦੋਲਨ ਨੂੰ ਸੰਪੂਰਨ ਅਤੇ ਇਟਹਿਸਿਕ ਜਿੱਤ ਮੰਨਿਆ ਜਾਵੇ।
ਇਸ ਤੋਂ ਬਾਅਦ ਇਹ ਕੇਹਾ ਗਿਆ ਕਿ 9 ਜਨਵਰੀ 2025 ਮੋਗਾ ਇਕਤੱਰਤਾ ਚ ਪਾਸ ਕੀਤਾ ਏਕਤਾ ਮਤਾ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਜੇਕਰ ਇਸ ਉਪਰ ਹਕੀਕੀ ਸਹਿਮਤੀ ਨਹੀਂ ਹੈ ਤਾਂ ਏਕਤਾ ਦਾ ਅਧਾਰ ਖਾਰਜ ਹੋਣ ਹੈ।