Home >>Punjab

Mansa Double Murder News: ਅਹਿਮਦਪੁਰ 'ਚ ਬਜ਼ੁਰਗ ਦਿਓਰ-ਭਰਜਾਈ ਦਾ ਬੇਰਹਿਮੀ ਨਾਲ ਕਤਲ, ਪੁਲਿਸ ਇਸ ਐਂਗਲ ਤੋਂ ਕਰ ਰਹੀ ਜਾਂਚ

Mansa Double Murder News: ਅਹਿਮਦਪੁਰ ਵਿੱਚ ਬਜ਼ੁਰਗ ਦਿਓਰ ਭਰਜਾਈ ਦੇ ਕਤਲ ਮਗਰੋਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

Advertisement
Mansa Double Murder News: ਅਹਿਮਦਪੁਰ 'ਚ ਬਜ਼ੁਰਗ ਦਿਓਰ-ਭਰਜਾਈ ਦਾ ਬੇਰਹਿਮੀ ਨਾਲ ਕਤਲ, ਪੁਲਿਸ ਇਸ ਐਂਗਲ ਤੋਂ ਕਰ ਰਹੀ ਜਾਂਚ
Ravinder Singh|Updated: Jan 11, 2024, 02:53 PM IST
Share

Mansa Double Murder News (ਸੰਜੀਵ ਲੱਕੀ) : ਮਾਨਸਾ ਜ਼ਿਲ੍ਹੇ ਦੇ ਪਿੰਡ ਅਹਿਮਦਪੁਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦ ਇੱਕ ਪਿੰਡ ਵਿੱਚ ਅਣਪਛਾਤਿਆਂ ਨੇ ਘਰ ਵਿੱਚ ਵੜ੍ਹ ਕੇ ਬਜ਼ੁਰਗ ਵਿਅਕਤੀ ਅਤੇ ਔਰਤ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਹੱਤਿਆ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਮ੍ਰਿਤਕਾਂ ਦੀ ਪਛਾਣ ਕੇਹਰ ਸਿੰਘ (70) ਅਤੇ ਰਣਜੀਤ ਕੌਰ ਵਜੋਂ ਹੋਈ ਹੈ।

ਅਣਪਛਾਤਿਆਂ ਨੇ ਅਹਿਮਦਪੁਰ ਪਿੰਡ ਵਿੱਚ ਇੱਕ ਬਜ਼ੁਰਗ ਵਿਅਕਤੀ ਤੇ ਔਰਤ ਦੀ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਹੈ। ਇਹ ਦੋਵੇਂ ਬਜ਼ੁਰਗ ਦਿਓਰ-ਭਰਜਾਈ ਸਨ। ਇਸ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਇਹ ਵੀ ਪੜ੍ਹੋ : Bathinda NIA Raid News: ਐਨਆਈਏ ਟੀਮ ਦੀ ਬਠਿੰਡਾ ਦੇ ਮੌੜ 'ਚ ਛਾਪੇਮਾਰੀ, ਗੈਂਗਸਟਰ ਦਾ ਘਰ ਕੀਤਾ ਸੀਲ

ਰਾਤ ਸਮੇਂ ਕਿਸੇ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਪਰ ਮਾਮਲੇ ਵਿੱਚ ਅਜੇ ਤੱਕ ਕੁਝ ਪਤਾ ਨਹੀਂ ਪਤਾ ਚੱਲ ਸਕਿਆ ਕਿ ਇਸ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ ਗਿਆ ਹੈ। ਪਰਿਵਾਰ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਕਮਰਿਆਂ ਵਿੱਚ ਸੌਂ ਰਹੇ ਸਨ। ਉਨ੍ਹਾਂ ਨੂੰ ਸਵੇਰੇ ਪਤਾ ਲੱਗਾ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਕਤਲ ਕਰ ਦਿੱਤਾ ਹੈ। ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।

ਇਸ ਮਾਮਲੇ ਸਬੰਧੀ ਥਾਣਾ ਬੁਢਲਾਡਾ ਦੇ ਡੀ.ਐਸ.ਪੀ ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸਵੇਰੇ ਇਸ ਦੋਹਰੇ ਕਤਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਡਾਗ ਸਕੁਐਡ ਅਤੇ ਫੋਰੈਂਸਿਕ ਟੀਮ ਨੂੰ ਨਾਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਕੋਈ ਅਣਪਛਾਤਾ ਵਿਅਕਤੀ ਘਰ ਵਿੱਚ ਦਾਖਲ ਹੋ ਗਿਆ ਸੀ।

ਰਾਤ ਨੂੰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਏ ਹਨ ਪਰ ਉਹ ਡੌਗ ਸਕੁਐਡ ਅਤੇ ਫੋਰੈਂਸਿਕ ਟੀਮ ਅਤੇ ਸੀ.ਆਈ.ਏ ਸਟਾਫ ਦੀ ਟੀਮ ਨਾਲ ਜਾਂਚ ਕਰ ਰਹੇ ਹਨ। ਜਲਦੀ ਹੀ ਦੋਸ਼ੀ ਫੜ ਲਏ ਜਾਣਗੇ। ਬੁਢਲਾਡਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : DSGMC News: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਦੀ 31ਵੀਂ ਬਰਸੀ ਮਨਾਈ

Read More
{}{}