Home >>Punjab

ਪਾਕਿਸਤਾਨ ਤੋਂ ਭਾਰਤ ਯਾਤਰਾ 'ਤੇ ਆਈ ਔਰਤ ਨੇ ਬੱਚੀ ਨੂੰ ਦਿੱਤਾ ਜਨਮ, ਨਾਂ ਰੱਖਿਆ ਗੰਗਾ ਭਾਰਤੀ

Punjab News: ਪਾਕਿਸਤਾਨ ਤੋਂ 49 ਹਿੰਦੂ ਸ਼ਰਧਾਲੂਆਂ ਦਾ ਇੱਕ ਸਮੂਹ ਭਾਰਤ ਆਉਣ ਲਈ ਆਇਆ ਹੈ। ਇਸ ਸਮੂਹ ਵਿੱਚੋਂ ਇੱਕ ਔਰਤ ਨੇ ਅਟਾਰੀ ਦੇ ਹਸਪਤਾਲ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ, ਜਿਸਦਾ ਨਾਮ ਗੰਗਾ ਭਾਰਤੀ ਰੱਖਿਆ ਗਿਆ। ਇਹ ਕੁੜੀ ਭਾਰਤ ਵਿੱਚ ਪੈਦਾ ਹੋਈ ਪਾਕਿਸਤਾਨੀ ਨਾਗਰਿਕ ਹੈ।

Advertisement
ਪਾਕਿਸਤਾਨ ਤੋਂ ਭਾਰਤ ਯਾਤਰਾ 'ਤੇ ਆਈ ਔਰਤ ਨੇ ਬੱਚੀ ਨੂੰ ਦਿੱਤਾ ਜਨਮ, ਨਾਂ ਰੱਖਿਆ ਗੰਗਾ ਭਾਰਤੀ
Raj Rani|Updated: Apr 04, 2025, 09:17 AM IST
Share

Amritsar News(Bharat Sharma): ਅੱਜ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਸਾਂਗੜ ਪਿੰਡ ਵਿੱਚੋਂ ਇੱਕ 49 ਦੇ ਕਰੀਬ ਹਿੰਦੂ ਯਾਤਰੀਆਂ ਦਾ ਜੱਥਾ ਭਾਰਤ ਦੀ ਵਾਘਾ ਸਰਹਦ ਤੇ ਪੁੱਜਾ ਇਸ ਜਥੇ ਵਿੱਚ ਕਈ ਮਹਿਲਾਵਾਂ ਤੇ ਬੱਚੇ ਵੀ ਸ਼ਾਮਿਲ ਸਨ। ਉੱਥੇ ਹੀ ਇੱਕ ਮਹਿਲਾ ਜਿਸਦਾ ਨਾਮ ਮਾਇਆ ਹੈ ਜਿਸ ਤਰ੍ਹਾਂ ਹੀ ਉਹ ਉਸ ਨੇ ਭਾਰਤ ਦੀ ਧਰਤੀ ਤੇ ਕਦਮ ਰੱਖਿਆ ਤਾਂ ਉਸ ਨੂੰ ਦਰਦ ਹੋਣ ਲੱਗ ਪਈ ਤੇ ਮੌਕੇ ਤੇ ਹੀ ਬੀਐਸਐਫ ਅਧਿਕਾਰੀਆਂ ਵੱਲੋਂ ਉਸ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਜਿੱਥੇ ਉਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਇਸ ਪਰਿਵਾਰ ਵੱਲੋਂ ਉਸ ਬੱਚੀ ਦਾ ਨਾਂ ਗੰਗਾ ਭਾਰਤੀ ਰੱਖਿਆ ਗਿਆ। 

ਇਸ ਮੌਕੇ ਮੀਡੀਏ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ ਤੋਂ ਆਏ ਪਰਿਵਾਰ ਨੇ ਦੱਸਿਆ ਕਿ ਅਸੀਂ 49 ਦੇ ਕਰੀਬ ਲੋਕ ਭਾਰਤ ਘੁੰਮਣ ਦੇ ਲਈ ਆਏ ਸਾਂ ਅਸੀਂ ਜੋਧਪੁਰ ਤੇ ਹਰਿਦੁਆਰ ਘੁੰਮਣ ਜਾਣਾ ਸੀ ਪਰ ਹੁਣ ਅਸੀਂ 50 ਲੋਕ ਹੋ ਚੁੱਕੇ ਹਾਂ। 25 ਦਿਨ ਦੇ ਵਿਜੇ ਤੇ ਭਾਰਤ ਆਏ ਹਾਂ ਕਿਉਂਕਿ ਸਾਡੇ ਘਰ ਅੱਜ ਇੱਕ ਬੱਚੀ ਨੇ ਜਨਮ ਲਿਆ ਹੈ ਜਿਸਦਾ ਨਾਂ ਅਸੀਂ ਗੰਗਾ ਭਾਰਤੀ ਰੱਖਿਆ ਹੈ ਕਿਉਂਕਿ ਅਸੀਂ ਗੰਗਾ ਮਈਆ ਦੇ ਦਰਸ਼ਨ ਹਰਿਦਵਾਰ ਜਾ ਰਹੇ ਜਿਸ ਦੇ ਚਲਦੇ ਅਸੀਂ ਗੰਗਾ ਭਾਰਤੀ ਨਾ ਰੱਖਿਆ ਹੈ। 

ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਡੇ ਸੱਤ ਬੱਚੇ ਹਨ ਤੇ ਹੁਣ ਇਸ ਬੱਚੀ ਨੂੰ ਪਾ ਕੇ ਸਾਡੇ ਅੱਠ ਬੱਚੇ ਹੋ ਗਏ ਹਨ। ਜਿਨਾਂ ਵਿੱਚੋਂ ਛੇ ਲੜਕੀਆਂ ਹਨ ਤੇ ਦੋ ਲੜਕੇ ਹਨ ਇੱਕ ਲੜਕੀ ਦੀ ਸ਼ਾਦੀ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਅਸੀਂ ਹੁਣ ਭਾਰਤ ਵਿੱਚ ਹੀ ਰਹਿਣਾ ਚਾਹੁੰਦੇ ਹਾਂ ਸਾਨੂੰ ਭਾਰਤ ਬਹੁਤ ਵਧੀਆ ਦੇਸ਼ ਲੱਗਦਾ ਹੈ ਇਥੋਂ ਦੇ ਲੋਕ ਵੀ ਸਾਡੇ ਨਾਲ ਪਿਆਰ ਕਰ ਰਹੇ ਹਨ। ਇਸ ਮੌਕੇ ਖਾਨੂ ਜੋ ਕਿ ਗੰਗਾ ਭਾਰਤੀ ਦਾ ਪਿਤਾ ਹੈ ਉਸਦੇ ਪਰਿਵਾਰਿਕ ਮੈਂਬਰ ਅਤੇ ਉਸਦੇ ਸਾਲੇ ਨੇ ਵੀ ਖੁਸ਼ੀ ਜਾਹਿਰ ਕੀਤੀ ਕਿ ਉਹਨਾਂ ਦੇ ਘਰ ਭਾਰਤ ਦੀ ਸਰਦ ਤੇ ਬੱਚੀ ਨੇ ਜਨਮ ਲਿਆ ਹੈ ਜਿਸਦਾ ਨਾਲ ਗੰਗਾ ਭਾਰਤੀ ਰੱਖਿਆ ਹੈ।

ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਅਟਾਰੀ ਪਿੰਡ ਦੇ ਕੋਲ ਇੱਕ ਰੈਸਟੋਰੈਂਟ ਦੇ ਮਾਲਕ ਨੇ ਇਨਸਾਨੀਅਤ ਫਰਜ ਅਦਾ ਕਰਦੇ ਹੋਏ ਇਸ ਮਾਇਆ ਨਾਂ ਦੀ ਪੀੜਿਤ ਮਹਿਲਾ ਨੂੰ ਆਪਣੀ ਗੱਡੀ ਦੇ ਵਿੱਚ ਹਸਪਤਾਲ ਪਹੁੰਚਾਇਆ ਤੇ ਉਸਦੀ ਦੇਖਭਾਲ ਵੀ ਕੀਤੀ ਹੁਣ ਉਸ ਨ ਦੱਸਿਆ ਕਿ ਮਾਂ ਪਿਓ ਤੇ ਬੱਚਾ ਤਿੰਨੋ ਠੀਕ ਠਾਕ ਹਨ ਜੋ ਕਿ ਸਾਡੇ ਰੈਸਟੋਰੈਂਟ ਚੋਂ ਰੋਟੀ ਖਾ ਕੇ ਹੁਣ ਹਰਦੁਆਰ ਨੂੰ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਨਾਲ ਰਵਾਨਾ ਹੋ ਰਹੇ ਹਨ।

 

Read More
{}{}