Home >>Punjab

Amritsar News: ਅੰਮ੍ਰਿਤਸਰ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਜੋਰਾਂ 'ਤੇ, ਪਿੰਡ ਦੇ ਵਿਕਾਸ ਲਈ ਚੁਣਾਂਗੇ ਚੰਗਾ ਸਰਪੰਚ

Amritsar News: ਪਿੰਡ ਵਾਸੀਆਂ ਦਾ ਕਹਿਣਾ ਪਿੰਡ ਦੇ ਵਿਕਾਸ ਲਈ ਚੁਣਾਂਗੇ ਚੰਗਾ ਸਰਪੰਚ। ਪਿੰਡ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਨਾਂ ਦੇ ਹੱਲ ਦੀ ਆਸ ਹੈ।  

Advertisement
Amritsar News:  ਅੰਮ੍ਰਿਤਸਰ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਜੋਰਾਂ 'ਤੇ, ਪਿੰਡ ਦੇ ਵਿਕਾਸ ਲਈ ਚੁਣਾਂਗੇ ਚੰਗਾ ਸਰਪੰਚ
Riya Bawa|Updated: Oct 11, 2024, 09:26 AM IST
Share

Amritsar News/ਭਰਤ ਸ਼ਰਮਾ: ਪੰਜਾਬ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਅੰਦਰ ਸਰਗਰਮੀਆਂ ਉੱਤੇ ਚੱਲ ਰਹੀਆਂ ਹਨ। ਪਿੰਡਾਂ ਅੰਦਰ ਸ਼ਾਮ ਸਮੇਂ ਲੋਕ ਇਕੱਠੇ ਹੋ ਕੇ ਪਿੰਡ ਦੇ ਵਿਕਾਸ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ ਕਿ ਕਿਸ ਪਿੰਡ ਦਾ ਸਰਪੰਚ ਚੁਣਿਆ ਜਾਵੇ। ਉੱਥੇ ਹੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੱਤੇਨੰਗਲ ਅੰਦਰ ਸਰਪੰਚੀ ਦੀ ਚੋਣ ਲਈ ਨਿਰਮਲ ਸਿੰਘ ਖੜੇ ਹਨ ਜਿਨਾਂ ਦੇ ਪਰਿਵਾਰ ਵਿੱਚ ਦੋ ਬਜ਼ੁਰਗ ਆਜ਼ਾਦੀ ਘੁਲਾਟੀਏ ਹਨ ਜਿੰਨਾ ਵੱਲੋਂ ਦੇਸ਼ ਦੀ ਸੇਵਾ ਕੀਤੀ ਗਈ। ਉਥੇ ਹੀ ਆਪਣੇ ਬਜ਼ੁਰਗਾਂ ਦੀ ਸੇਵਾ ਨੂੰ ਅੱਗੇ ਤੋਰਦੇ ਹੋਏ ਨਿਰਮਲ ਸਿੰਘ ਪਿੰਡ ਦੇ ਸਰਪੰਚ ਵਜੋਂ ਚੋਣ ਲੜ ਰਹੇ ਹਨ ਤਾਂ ਜੋ ਪਿੰਡ ਦਾ ਸਰਪੰਚ ਚੁਣਿਆ ਜਾਣ ਤੇ ਉਹ ਆਪਣੇ ਪਿੰਡ ਦਾ ਹੋਰ ਜਿਆਦਾ ਵਿਕਾਸ ਕਰਵਾ ਸਕਣ ਅਤੇ ਆਪਣੇ ਪਿੰਡ ਨੂੰ ਸੁੰਦਰ ਪਿੰਡ ਬਣਾ ਸਕਣ ਅਤੇ ਪਿੰਡ ਅੰਦਰ ਹਰ ਉਹ ਸਹੂਲਤਾਂ ਲਿਆ ਸਕਣ ਜਿੰਨਾ ਸਹੂਲਤਾਂ ਦੀ ਪਿੰਡ ਨੂੰ ਜਰੂਰਤ ਹੈ

ਇਸ ਮੌਕੇ ਸਰਪੰਚੀ ਲਈ ਚੋਣ ਲੜ ਰਹੇ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਲੋਕਾਂ ਦੇ ਪਿਆਰ ਦੇ ਚਲਦੇ ਹੀ ਉਹ ਸਰਪੰਚੀ ਦੀ ਚੋਣ ਲੜ ਰਹੇ ਹਨ ਅਤੇ ਪਿੰਡ ਦੀਆਂ ਜੋ ਵੀ ਸਮੱਸਿਆਵਾਂ ਹਨ ਉਹਨਾਂ ਦਾ ਉਹ ਹੱਲ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਵਿੱਚ ਬਜ਼ੁਰਗ ਆਜ਼ਾਦੀ ਘੁਲਾਟੀਏ ਸਨ ਜਿਨਾਂ ਵੱਲੋਂ ਕੀਤੀ ਦੇਸ਼ ਦੀ ਸੇਵਾ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਵੀ ਪਿੰਡ ਦੇ ਵਿਕਾਸ ਅਤੇ ਸੇਵਾ ਕਰਨ ਦਾ ਜਜ਼ਬਾ ਹੈ ਜਿਸ ਤੇ ਚਲਦੇ ਹੀ ਉਹ ਪਿੰਡ ਅੰਦਰ ਸਮੱਸਿਆਵਾਂ ਦਾ ਹੱਲ ਕਰਨਗੇ

ਇਹ ਵੀ ਪੜ੍ਹੋ:  Weather Update: ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਸਵੇਰੇ-ਸ਼ਾਮ ਹੋਈ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
 

ਇਸ ਮੌਕੇ ਪਿੰਡ ਦੇ ਬਜ਼ੁਰਗ ਨੌਜਵਾਨ ਅਤੇ ਬੀਬੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਵਿਕਾਸ ਨੂੰ ਲੈ ਕੇ ਉਹ ਇੱਕ ਚੰਗੇ ਸਰਪੰਚ ਨੂੰ ਚੁਣਨਗੇ ਤਾਂ ਜੋ ਪਿੰਡ ਉਹਨਾਂ ਦੇ ਪਿੰਡ ਦੀਆਂ ਜੋ ਵੀ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਸਰਪੰਚ ਕਰਵਾ ਸਕੇ ਉਹਨਾਂ ਕਿਹਾ ਕਿ ਪਿੰਡ ਵਿੱਚ ਸਭ ਤੋਂ ਵੱਡੀ ਜਰੂਰਤ ਨੌਜਵਾਨਾਂ ਲਈ ਜਿਮ ਖੇਡ ਸਟੇਡੀਅਮ ਪੀਣ ਵਾਲੇ ਪਾਣੀ ਦੀ ਟੈਂਕੀ ਸੀਸ ਸਹੂਲਤਾਂ ਸਮੇਤ ਹੋਰ ਵੱਡੀਆਂ ਸਮੱਸਿਆਵਾਂ ਹਨ ਜਿਨਾਂ ਦੀ ਉਹ ਆਸ ਕਰਦੇ ਹਨ ਕਿ ਆਉਣ ਵਾਲਾ ਸਰਪੰਚ ਪਿੰਡ ਦੀਆਂ ਸਮੱਸਿਆਵਾਂ ਦਾ ਹੱਲ ਕਰੇਗਾ।

Read More
{}{}