Home >>Punjab

Panchayat Elections: ਸਮਰਾਲਾ ਹਲਕੇ ਵਿੱਚ ਰਿਕਾਰਡ ਤੋੜ ਸਰਬਸੰਮਤੀਆਂ ਰਾਹੀ ਪੰਚ ਅਤੇ ਸਰਪੰਚ ਬਣੇ

Panchayat Elections: ਸਬ ਡਿਵੀਜ਼ਨ ਸਮਰਾਲਾ ਦੀ ਗੱਲ ਕਰੀਏ ਤਾਂ 178 ਪਿੰਡਾ ਵਿੱਚੋ 124 ਪਿੰਡਾਂ ਵਿਚ ਚੋਣਾਂ ਲਈ ਮਾਹੌਲ ਭਖ ਗਿਆ ਹੈ ਅਤੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਹਨ। ਇਨ੍ਹਾਂ ਪਿੰਡਾਂ ਵਿਚ 328 ਉਮੀਦਵਾਰ ਸਰਪੰਚ ਦੀ ਚੋਣ ਲੜ ਰਹੇ ਹਨ। ਜਦਕਿ 1240 ਪੰਚਾਇਤ ਮੈਂਬਰ ਵਜੋਂ ਮੈਦਾਨ ਵਿਚ ਹਨ। ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਵੋਟਰ 15 ਅਕਤੂਬਰ ਨੂੰ ਕਰਨਗੇ।

Advertisement
Panchayat Elections: ਸਮਰਾਲਾ ਹਲਕੇ ਵਿੱਚ ਰਿਕਾਰਡ ਤੋੜ ਸਰਬਸੰਮਤੀਆਂ ਰਾਹੀ ਪੰਚ ਅਤੇ ਸਰਪੰਚ ਬਣੇ
Manpreet Singh|Updated: Oct 08, 2024, 07:43 PM IST
Share

Samrala News(Varun Kaushal): ਪੰਚਾਇਤ ਚੋਣਾਂ ਸਬੰਧੀ ਸਮਰਾਲਾ ਹਲਕੇ ਦੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਰਿਕਾਰਡ ਤੋੜ ਸਰਬਸੰਮਤੀ ਦੇਖ ਨੂੰ ਮਿਲੀਆਂ ਹਨ। ਜਿਸ ਤਹਿਤ 178 ਪਿੰਡਾਂ ’ਚੋਂ 54 ਪਿੰਡਾਂ ਵਿਚ ਸਰਬਸੰਮਤੀ ਨਾਲ ਪੰਚ, ਸਰਪੰਚ ਚੁਣੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਸਮਰਾਲਾ ਵਿੱਚ 62 ਪਿੰਡਾ ਵਿੱਚੋ 10 ਪਿੰਡਾਂ ਵਿੱਚ ਸਰਬ ਸੰਮਤੀ ਨਾਲ ਪੰਚਾਇਤ ਮੈਂਬਰ ਚੁਣੇ ਗਏ ਹਨ। ਓਥੇ ਹੀ 3 ਪਿੰਡਾਂ ਵਿੱਚ ਸਰਪੰਚ ਸਹਿਮਤੀ ਨਾਲ ਚੁਣ ਲਏ ਗਏ ਹਨ ਅਤੇ ਪੰਚੀ ਲਈ ਚੋਣਾਂ ਹੋਣਗੀਆਂ।

ਸਰਬ ਸੰਮਤੀ ਨਾਲ ਸਰਪੰਚਾਂ ਦੀ ਗੱਲ ਕਰੀਏ ਤਾਂ 57 ਦੇ ਕਰੀਬ ਪਿੰਡਾਂ ਦੇ ਸਰਪੰਚ ਚੁਣੇ ਗਏ । ਅਤੇ 52 ਪਿੰਡਾ ਵਿੱਚ ਚੋਣਾਂ ਲਈ ਮਾਹੌਲ ਬਣ ਗਿਆ ਹੈ 52 ਪਿੰਡਾ ਵਿੱਚ ਸਰਪੰਚੀ ਲਈ 123 ਵਿਅਕਤੀਆਂ ਵੱਲੋਂ ਫਾਰਮ ਭਰੇ ਗਏ ਹਨ ਅਤੇ ਪੰਚੀ ਲਈ 352 ਵਿਅਕਤੀਆਂ ਨੇ ਫਾਰਮ ਭਰੇ ਗਏ। ਉੱਥੇ ਹੀ ਮਾਛੀਵਾੜਾ ਸਾਹਿਬ ਵਿੱਚ 116 ਪਿੰਡਾਂ ਵਿੱਚੋ 44 ਪਿੰਡਾ ਵਿੱਚ ਸਰਬ ਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ। 72 ਪਿੰਡਾਂ ਵਿੱਚ ਚੋਣਾਂ ਲਈ ਤਿਆਰੀ ਖਿੱਚ ਲਈ ਹੈ।

ਸਬ ਡਿਵੀਜ਼ਨ ਸਮਰਾਲਾ ਦੀ ਗੱਲ ਕਰੀਏ ਤਾਂ 178 ਪਿੰਡਾ ਵਿੱਚੋ 124 ਪਿੰਡਾਂ ਵਿਚ ਚੋਣਾਂ ਲਈ ਮਾਹੌਲ ਭਖ ਗਿਆ ਹੈ ਅਤੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਹਨ। ਇਨ੍ਹਾਂ ਪਿੰਡਾਂ ਵਿਚ 328 ਉਮੀਦਵਾਰ ਸਰਪੰਚ ਦੀ ਚੋਣ ਲੜ ਰਹੇ ਹਨ। ਜਦਕਿ 1240 ਪੰਚਾਇਤ ਮੈਂਬਰ ਵਜੋਂ ਮੈਦਾਨ ਵਿਚ ਹਨ। ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਵੋਟਰ 15 ਅਕਤੂਬਰ ਨੂੰ ਕਰਨਗੇ।

ਸਮਰਾਲਾ ਹਲਕੇ ਦੀ ਗੱਲ ਕਰੀਏ ਤਾਂ ਹੁਣ ਤੱਕ ਪਿਛਲੇ ਇਤਿਹਾਸ ਵਿਚ ਨਜ਼ਰ ਮਾਰੀ ਜਾਵੇ ਤਾਂ ਅੱਜ ਤੱਕ ਕਦੇ ਵੀ ਐਨੀਆਂ ਸਰਬ ਸੰਮਤੀਆਂ ਨਹੀਂ ਹੋਈਆਂ। ਇਸ ਵਾਰ ਸਰਬ ਸੰਮਤੀਆਂ ਲਈ ਲੋਕਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ ਕਿਉਂਕਿ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਰਬ ਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਤੋਂ ਇਲਾਵਾ ਹੋਰ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਗਏ ਉੱਥੇ ਲੋਕਾਂ ਨੇ ਪਿੰਡਾਂ ਵਿਚ ਸਿਆਸੀ ਪੱਧਰ ਤੋਂ ਉੱਪਰ ਉੱਠ ਕੇ ਇਹ ਫੈਸਲਾ ਕੀਤਾ।

ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਪਿੰਡਾਂ ਵਿਚ ਸਰਬ ਸੰਮਤੀਆਂ ਹੋਈਆਂ ਰਹੀਮਾਬਾਦ ਕਲਾਂ, ਝੜੌਂਦੀ, ਉਧੋਵਾਲ ਖੁਰਦ, ਕਕਰਾਲਾ ਕਲਾਂ, ਕਕਰਾਲਾ ਖੁਰਦ, ਚੂਹਡ਼ਪੁਰ, ਮਾਛੀਵਾਡ਼ਾ ਖਾਮ, ਟੰਡੀ, ਕਮਾਲਪੁਰ, ਨੂਰਪੁਰ ਮੰਡ, ਭੌਰਲਾ ਬੇਟ, ਮੰਡ ਖਾਨਪੁਰ, ਮੰਡ ਸ਼ੇਰੀਆਂ, ਮਿੱਠੇਵਾਲ, ਮੁਗਲੇਵਾਲ, ਚਕਲੀ ਮੰਗਾ, ਚਕਲੀ ਆਦਲ, ਸਹਿਬਾਜਪੁਰ, ਬੋਹਾਪੁਰ, ਜਲਾਹ ਮਾਜਰਾ, ਹਰਿਓਂ ਕਲਾਂ, ਟੱਪਰੀਆਂ, ਊਰਨਾ, ਰਾਜੇਵਾਲ ਰਾਜਪੂਤਾਂ, ਮੁਬਾਰਕਪੁਰ, ਰੋਡ ਮਾਜਰੀ, ਪੂਨੀਆਂ, ਅਡਿਆਣਾ, ਰਾਣਵਾਂ, ਚੱਕੀ, ਢੰਡੇ, ਸ਼ਰਬਤਗੜ੍ਹ, ਕਾਉਂਕੇ, ਰਾਏਪੁਰ ਬੇਟ, ਸ਼ੇਰਪੁਰ ਬੇਟ, ਬੁਰਜ ਕੱਚਾ, ਗੜ੍ਹੀਆਂ ਸੈਣੀਆਂ, ਚੱਕ ਲੋਹਟ, ਸੈਂਸੋਵਾਲ ਕਲਾਂ, ਮਿਲਕੋਵਾਲ, ਈਸਾਪੁਰ, ਰੂੜੇਂਵਾਲ, ਮੰਡ ਜੋਧਵਾਲ, ਪੱਪੜੌਦੀ , ਬਰਧਾਲਾ , ਦਬਾਲਾ , ਨੌਲੜੀ ਕਲਾ, ਨੀਲੋ ਖੁਰਦ, ਸ਼ਾਮਗੜ੍ਹ, ਸੇਹ, ਬੌਂਦਲ ,ਬਗਲੀ ਖੁਰਦ ਸ਼ਾਮਲ ਹਨ।

Read More
{}{}