Home >>Punjab

Panchayat Elections: ਹਲਕਾ ਗਿੱਦੜਬਾਹਾ ਦੇ 20 ਪਿੰਡਾਂ ਵਿੱਚ 15 ਦਸੰਬਰ ਨੂੰ ਹੋਣਗੀਆਂ ਪੰਚਾਇਤੀ ਚੋਣਾਂ

 ਹਲਕਾ ਗਿੱਦੜਬਾਹਾ ਦੇ 20 ਪਿੰਡਾਂ ਵਿੱਚ ਪੰਚਾਇਤੀ ਚੋਣਾਂ 15 ਦਸੰਬਰ ਨੂੰ ਹੋਣਗੀਆਂ। ਪਿੰਡ ਦੌਲਾ ਦੇ ਵਿੱਚ ਸਰਪੰਚੀ ਦੀ ਤੇ ਬਾਕੀ ਦੇ ਪਿੰਡਾਂ ਵਿੱਚ ਪੰਚ ਦੀਆਂ ਚੋਣਾਂ ਹੋਣੀਆਂ ਹਨ। ਦੱਸ ਦਈਏ ਕਿ ਚੋਣ ਕਮਿਸ਼ਨ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ 20 ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਰੱਦ ਕਰ ਦਿੱਤੀਆਂ ਸੀ। ਇ

Advertisement
Panchayat Elections: ਹਲਕਾ ਗਿੱਦੜਬਾਹਾ ਦੇ 20 ਪਿੰਡਾਂ ਵਿੱਚ 15 ਦਸੰਬਰ ਨੂੰ ਹੋਣਗੀਆਂ ਪੰਚਾਇਤੀ ਚੋਣਾਂ
Riya Bawa|Updated: Dec 08, 2024, 03:13 PM IST
Share

Panchayat Elections: ਹਲਕਾ ਗਿੱਦੜਬਾਹਾ ਦੇ 20 ਪਿੰਡਾਂ ਵਿੱਚ ਪੰਚਾਇਤੀ ਚੋਣਾਂ 15 ਦਸੰਬਰ ਨੂੰ ਹੋਣਗੀਆਂ। ਪਿੰਡ ਦੌਲਾ ਦੇ ਵਿੱਚ ਸਰਪੰਚੀ ਦੀ ਤੇ ਬਾਕੀ ਦੇ ਪਿੰਡਾਂ ਵਿੱਚ ਪੰਚ ਦੀਆਂ ਚੋਣਾਂ ਹੋਣੀਆਂ ਹਨ। ਦੱਸ ਦਈਏ ਕਿ ਚੋਣ ਕਮਿਸ਼ਨ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ 20 ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਰੱਦ ਕਰ ਦਿੱਤੀਆਂ ਸੀ। ਇਸ ਦੇ ਨਾਲ ਹੀ ਕਿਹਾ ਸੀ ਕਿ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਲਈ ਬਾਅਦ ਵਿੱਚ ਨਵੀਆਂ ਤਰੀਕਾਂ ਜਾਰੀ ਕੀਤੀਆਂ ਜਾਣਗੀਆਂ।

ਗਿੱਦੜਬਾਹਾ ਦੇ ਇਹ ਪਿੰਡ ਆਸ਼ਾ ਬੁੱਟਰ, ਦਾਦੂ ਮੁਹੱਲਾ ਮੱਲਾਂ, ਖਿੜਕੀਆਂ ਵਾਲਾ, ਵਾੜਾ ਕਿਸ਼ਨਪੁਰਾ, ਲੋਹਾਰਾ, ਬੁੱਟਰ ਸਰੀਂਹ, ਕੋਠੇ ਹਜੂਰੇ ਵਾਲਾ, ਕੋਠੇ ਢਾਬਾ, ਕੋਠੇ ਕੇਸਰ ਸਿੰਘ ਵਾਲਾ, ਭਾਰੂ, ਦੌਲਾ, ਕੋਠੇ ਹਿੰਮਤਪੁਰਾ, ਭੂੰਦੜ, ਲੁੰਡੇਵਾਲਾ, ਸਮਾਘ, ਮਾਨਾਂ ਵਾਲਾ, ਸੇਖਾ ਖੁੰਨਣ ਖੁਰਦ, ਮਧੀਰ, ਬੁੱਟਰ ਬਖੂਆਣਾ ਦੇ ਚੋਣ 'ਤੇ ਰੋਕ ਲਗਾ ਦਿੱਤੀ ਗਈ ਸੀ। 

 

ਗ਼ੌਰਤਲਬ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਹਲਕੇ ਦੇ ਪਿੰਡ ਖਿੜਕੀਆਂ ਵਾਲਾ ਦੇ ਸਰਪੰਚ ਦੇ ਉਮੀਦਵਾਰ ਖੁਸ਼ਵਿੰਦਰ ਸਿੰਘ ਗਿੱਲ ਆਦਿ ਵੱਲੋਂ ਦਾਇਰ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਉਥੋਂ ਦੀ ਚੋਣ ਉਤੇ ਰੋਕ ਲਾ ਦਿੱਤੀ ਹੈ। ਇਸ ਪਟੀਸ਼ਨ ਦੀ ਸੁਣਵਾਈ 16 ਅਕਤੂਬਰ ਨੂੰ ਹੋਣੀ ਤੈਅ ਹੋਈ ਸੀ।

ਇਹ ਵੀ ਪੜ੍ਹੋ: Faridkot News: ਕਲਯੁਗੀ ਭੂਆ ਨੇ ਦੋ ਮਾਸੂਮ ਭਤੀਜਿਆਂ ਨੂੰ ਠੰਡ 'ਚ ਕੱਢਿਆ ਘਰੋਂ ਬਾਹਰ! ਜਾਣੋ ਕਾਰਨ

ਹੁਣ ਹਲਕਾ ਗਿੱਦੜਬਾਹਾ ਦੇ 20 ਪਿੰਡਾਂ ਵਿੱਚ ਪੰਚਾਇਤੀ ਚੋਣਾਂ 15 ਦਸੰਬਰ ਨੂੰ ਹੋਣਗੀਆਂ। ਪਿੰਡ ਦੌਲਾ ਦੇ ਵਿੱਚ ਸਰਪੰਚੀ ਦੀ ਤੇ ਬਾਕੀ ਦੇ ਪਿੰਡਾਂ ਵਿੱਚ ਪੰਚ ਦੀਆਂ ਚੋਣਾਂ ਹੋਣੀਆਂ ਹਨ। 

Read More
{}{}