Home >>Punjab

Pathankot News: ਪਠਾਨਕੋਟ 'ਚ 6 ਸਾਲਾ ਸਕੂਲੀ ਬੱਚੇ ਨੂੰ ਕੀਤਾ ਗਿਆ ਅਗਵਾ, ਘਟਨਾ CCTV ਵਿੱਚ ਕੈਦ

Pathankot Child Kidnap News: ਪਠਾਨਕੋਟ ਵਿੱਚ ਸਕੂਲੀ ਬੱਚੇ ਨੂੰ ਅਗਵਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ ਸਵਿਫਟ ਕਾਰ 'ਚ ਆਏ ਵਿਅਕਤੀਆਂ ਨੇ 6 ਸਾਲਾ ਸਕੂਲੀ ਬੱਚੇ ਨੂੰ ਅਗਵਾ ਕੀਤਾ ਹੈ।  

Advertisement
Pathankot News: ਪਠਾਨਕੋਟ 'ਚ 6 ਸਾਲਾ ਸਕੂਲੀ ਬੱਚੇ ਨੂੰ ਕੀਤਾ ਗਿਆ ਅਗਵਾ, ਘਟਨਾ CCTV ਵਿੱਚ ਕੈਦ
Riya Bawa|Updated: Aug 31, 2024, 07:04 AM IST
Share

Pathankot Child Kidnap News/ਅਜੇ ਮਹਾਜਨ: ਪਠਾਨਕੋਟ ਦੇ ਪਾਸ਼ ਇਲਾਕੇ ਦੀ ਸ਼ਾਹ ਕਾਲੋਨੀ ਤੋਂ ਸਕੂਲੀ ਬੱਚੇ ਨੂੰ ਅਗਵਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਸਵਿਫਟ ਕਾਰ 'ਚ ਆਏ ਅਗਵਾਕਾਰਾਂ ਨੇ 6 ਸਾਲਾ ਸਕੂਲੀ ਬੱਚੇ ਨੂੰ ਅਗਵਾ ਕੀਤਾ ਹੈ। ਬੱਚੇ ਨੂੰ ਅਗਵਾ ਕਰਨ ਦੀ ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪਠਾਨਕੋਟ ਪੁਲਿਸ ਐਕਟਿਵ ਹੋਈ ਅਤੇ ਇਸ ਤੋਂ ਬਾਅਦ  ਅਗਵਾ ਹੋਏ ਬੱਚੇ ਨੂੰ ਬਰਾਮਦ ਕਰ ਲਿਆ। ਪੁਲਿਸ ਨੇ 6 ਘੰਟਿਆਂ ਦੇ ਅੰਦਰ ਅਗਵਾ ਵਿੱਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ।

ਪੁਲਿਸ ਨੂੰ ਸਕੂਲੀ ਬੱਚੇ ਨੂੰ ਅਗਵਾ ਕਰਨ ਦੀ ਸੂਚਨਾ ਮਿਲੀ ਸੀ  ਜਿਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਪੁਲਿਸ ਨਾਲ ਤਾਲਮੇਲ ਕਰਕੇ ਅਗਵਾ ਹੋਏ ਬੱਚੇ ਨੂੰ 6 ਘੰਟੇ ਦੇ ਅੰਦਰ ਬਰਾਮਦ ਕਰ ਲਿਆ। ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ ਪੁਲਿਸ ਦੀ ਟੀਮ ਨੇ ਹਿਮਾਚਲ ਪ੍ਰਦੇਸ਼ ਪੁਲਿਸ ਦੇ ਨਾਲ ਮਿਲ ਕੇ ਬੱਚੇ ਨੂੰ ਬਰਾਮਦ ਕਰ ਲਿਆ ਹੈ। ਅਗਵਾਕਾਰ ਦਾ ਪਹਿਲਾਂ ਤੋਂ ਹੀ ਅਪਰਾਧਿਕ ਪਿਛੋਕੜ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: Punjab News: ਐਡਵੋਕੇਟ ਧਾਮੀ ਨੇ 1984 ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ’ਚ ਜਗਦੀਸ਼ ਟਾਈਟਲਰ ’ਤੇ ਦੋਸ਼ ਆਇਦ ਕਰਨ ਦਾ ਕੀਤਾ ਸਵਾਗਤ

ਗੌਰਤਲਬ ਹੈ ਕਿ ਪੰਜਾਬ ਵਿੱਚ ਦਿਨ ਦਿਹਾੜੇ ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹੈ। ਬੀਤੇ ਦਿਨੀ ਲੁਧਿਆਣਾ ਤੋਂ 9 ਸਾਲਾ ਵਿਦਿਆਰਥੀ ਨੂੰ ਅਗਵਾ ਕਰਨ ਦੀ ਘਟਨਾ ਉਸ ਸਮੇਂ ਫੇਲ੍ਹ ਹੋ ਗਈ ਜਦੋਂ ਵਿਦਿਆਰਥੀ ਨੇ ਚੌਕਸੀ ਦਿਖਾਉਂਦੇ ਹੋਏ ਦੁਕਾਨਦਾਰ ਦੀਆਂ ਲੱਤਾਂ ਫੜ ਕੇ ਰੌਲਾ ਪਾ ਦਿੱਤਾ ਅਤੇ ਉਹ ਦੁਕਾਨਦਾਰ ਨੂੰ ਉਸ ਨੂੰ ਬਚਾਉਣ ਲਈ ਤਰਲੇ ਕਰਨ ਲੱਗੀ। ਇਹ ਘਟਨਾ ਦਰੇਸੀ ਥਾਣਾ ਖੇਤਰ ਦੇ ਸਕੂਲ ਨੇੜੇ ਦੁਪਹਿਰ ਕਰੀਬ ਡੇਢ ਵਜੇ ਵਾਪਰੀ। ਦੁਕਾਨਦਾਰਾਂ ਅਤੇ ਲੋਕਾਂ ਦੀ ਮਦਦ ਨਾਲ ਮੁਲਜ਼ਮਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਬੱਚੀ ਦੇ ਪਿਤਾ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਈ-ਰਿਕਸ਼ਾ ਚਾਲਕ ਵਜੋਂ ਕੰਮ ਕਰਦਾ ਹੈ।

ਉਸ ਦੀ ਬੇਟੀ ਅਰਪਿਤਾ ਨਿੱਜੀ ਸਕੂਲ ਦੀ ਵਿਦਿਆਰਥਣ ਹੈ ਜੋ ਪਹਿਲੀ ਜਮਾਤ ਵਿੱਚ ਪੜ੍ਹਦੀ ਹੈ। ਕਰੀਬ 1:30 ਵਜੇ ਸਕੂਲ ਤੋਂ ਛੁੱਟੀ ਹੋਈ ਸੀ ਅਤੇ ਉਹ ਮੇਰੀ ਉਡੀਕ ਕਰ ਰਹੀ ਸੀ । ਇਸ ਦੌਰਾਨ ਨਸ਼ੇ ਦੇ ਆਦੀ ਦੋ ਮੁਲਜ਼ਮਾਂ ਨੇ ਧੀ ਦਾ ਹੱਥ ਫੜ ਕੇ ਉੱਥੋਂ ਦੀ ਲਿਜਾਉਣ ਦੀ ਕੋਸ਼ਿਸ਼ ਕੀਤੀ। ਉਸ ਦੀ ਬੇਟੀ ਅਰਪਿਤਾ ਡਰ ਗਈ ਅਤੇ ਸਕੂਲ ਦੇ ਸਾਹਮਣੇ ਦੁਕਾਨਦਾਰ ਕੋਲ ਦੌੜ ਗਈ।

Read More
{}{}