Patiala News: ਪੰਜਾਬ ਵਿੱਚ ਦੇਰ ਰਾਤ ਗੋਲੀ ਮਾਰ ਕੇ ਇੱਕ ਵਿਅਕਤੀ ਦੀ ਹੱਤਿਆ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਪਟਿਆਲਾ ਪੁਰਾਣੇ ਬੱਸ ਅੱਡੇ ਕੋਲ 2 ਵਿਅਕਤੀਆਂ ਵਿੱਚ ਬਹਿਸ ਹੋ ਗਈ। ਦੋਵਾਂ ਕੋਲ ਰਿਵਾਲਵਰ ਸਨ। ਝਗੜੇ ਦੌਰਾਨ ਇੱਕ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ। ਮ੍ਰਿਤਕ ਦੀ ਪਛਾਣ ਮਹਿੰਦਰ ਕੁਮਾਰ ਉਰਫ ਵਜੋਂ ਹੋਈ ਹੈ। ਮ੍ਰਿਤਕ ਦਾ ਰਿਵਾਲਵਰ ਬਰਾਮਦ ਵੀ ਬਰਾਮਦ ਹੋਇਆ ਹੈ ਪਰ ਦੋਸ਼ੀ ਹਥਿਆਰ ਸਮੇਤ ਫਰਾਰ ਹੋ ਗਿਆ ਹੈ। ਲਾਸ਼ ਨੂੰ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਐੱਸ. ਪੀ. ਸਿਟੀ ਵਨ ਸਤਨਾਮ ਸਿੰਘ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਜਸਪ੍ਰੀਤ ਸਿੰਘ ਕਾਹਲੋਂ ਅਤੇ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਅੰਮ੍ਰਿਤ ਬੀਰ ਸਿੰਘ ਚਹਿਲ ਮੌਕੇ 'ਤੇ ਪਹੁੰਚੇ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਤਲ ਕਰਨ ਵਾਲਿਆਂ ਖ਼ਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਲਾਸ਼ ਕੁਰਸੀ ’ਤੇ ਹੀ ਪਈ ਸੀ, ਜਿਸ ਦੇ ਸਿਰ ਤੇ ਸਰੀਰ ’ਤੇ ਕੁੱਲ ਤਿੰਨ ਗੋਲ਼ੀਆਂ ਲੱਗੀਆਂ ਹੋਈਆਂ ਸਨ। ਗੋਲ਼ੀ ਚਲਾਉਣ ਵਾਲੇ ਦਾ ਨਾਂ ਹਨੀ ਦੱਸਿਆ ਜਾ ਰਿਹਾ ਹੈ, ਜੋ ਮੌਕੇ ਤੋਂ ਹਥਿਆਰ ਸਣੇ ਫ਼ਰਾਰ ਹੋ ਗਿਆ। ਮ੍ਰਿਤਕ ਕੋਲ ਵੀ .32 ਬੋਰ ਦਾ ਲਾਇਸੈਂਸੀ ਰਿਵਾਲਵਰ ਸੀ ਪਰ ਉਸ ਨੂੰ ਆਪਣਾ ਬਚਾਅ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਡੀਐੱਸਪੀ ਅਨੁਸਾਰ ਹਮਲਾ ਕਰਨ ਵਾਲਾ ਤੇ ਮ੍ਰਿਤਕ ਦੋਵੇਂ ਹੀ ਦਫ਼ਤਰ ’ਚ ਬੈਠ ਕੇ ਸ਼ਰਾਬ ਪੀ ਰਹੇ ਸਨ।
ਇਹ ਦਫ਼ਤਰ ਮਹਿੰਦਰ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਦੋਵਾਂ ਵਿਚਾਲੇ ਤਕਰਾਰ ਹੋ ਗਈ। ਤਕਰਾਰ ਮਗਰੋਂ ਹਨੀ ਨਾਂ ਦੇ ਨੌਜਵਾਨ ਨੇ ਫਾਇਰਿੰਗ ਕਰ ਦਿੱਤੀ। ਤਿੰਨ ਗੋਲ਼ੀਆਂ ਲੱਗਣ ਕਾਰਨ ਮਹਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਲਾਸ਼ ਨੂੰ ਕਬਜ਼ੇ ’ਚ ਲੈਣ ਮਗਰੋਂ ਹਸਪਤਾਲ ’ਚ ਭਿਜਵਾ ਦਿੱਤਾ ਹੈ। ਡੀਐੱਸਪੀ ਸਤਨਾਮ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਲਾਸ਼ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Amritsar News: ਅੰਮ੍ਰਿਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਨੂੰ ਪੰਜਾਬ ਲਿਆਂਦਾ, ਅਜਨਾਲਾ ਅਦਾਲਤ ਵਿੱਚ ਹੋਵੇਗੀ ਪੇਸ਼ੀ