Punjab News: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਬਨੂੜ ਦੇ ਨਜ਼ਦੀਕੀ ਪਿੰਡ ਜੰਗਪੁਰਾ ਦੇ ਨਿਵਾਸੀਆਂ ਨੇ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕੀਤਾ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਵੋਟ ਮੰਗਣ ਲਈ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਸਿਆਸੀ ਲੋਕਾਂ ਦੇ ਝੂਠੇ ਵਾਅਦਿਆਂ ਤੋਂ ਤੰਗ ਹੋਏ ਲੋਕ ਵੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਡਾ ਐਕਸ਼ਨ ਲੈਣ ਦੇ ਮੂਡ ਵਿੱਚ ਹੈ।
ਜ਼ਿਲ੍ਹਾ ਮੋਹਾਲੀ ਤਹਿਤ ਪੈਂਦੇ ਪਿੰਡ ਜੰਗਪੁਰਾ ਦੇ ਲੋਕਾਂ ਨੇ ਅੱਜ ਜਨਸਭਾ ਬੁਲਾ ਕੇ ਪ੍ਰਸਤਾਵ ਪਾਸ ਕੀਤਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਸਿਆਸੀ ਦਲ ਨੂੰ ਪਿੰਡ ਵਿੱਚ ਵੋਟ ਮੰਗਣ ਲਈ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਲੋਕਾਂ ਨੇ ਕਿਹਾ ਕਿ ਕਿਸਾਨ ਆਪਣੇ ਹੱਕ ਮੰਗਣ ਲਈ ਲਗਾਤਾਰ ਪ੍ਰੋਟੈਸਟ ਕਰ ਰਹੇ ਹਨ ਪਰ ਕਿਸੇ ਵੀ ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ।
ਅਜਿਹੇ ਵਿੱਚ ਪਿੰਡ ਜੰਗਪੁਰਾ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਵਿੱਚ ਜਨਸਭਾ ਬੁਲਾ ਕੇ ਇੱਕ ਪ੍ਰਸਤਾਵ ਪਾਸ ਕੀਤਾ ਹੈ ਕਿ ਉਹ ਵੋਟ ਆਪਣੀ ਮਰਜ਼ੀ ਨਾਲ ਪਾਉਣਗੇ ਪਰ ਕਿਸੇ ਵੀ ਸਿਆਸੀ ਪਾਰਟੀ ਨੂੰ ਵੋਟਿੰਗ ਮੰਗਣ ਲਈ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: Delhi Excise Policy: ਆਖਿਰ ਕਿੱਥੇ ਗਿਆ ਦਿੱਲੀ ਸ਼ਰਾਬ ਘੁਟਾਲੇ ਦਾ ਸਾਰਾ ਪੈਸਾ! ਅੱਜ ਅਰਵਿੰਦ ਕੇਜਰੀਵਾਲ ਕਰਨਗੇ ਖੁਲਾਸਾ
ਸਾਰੇ ਸਿਆਸੀ ਦਲਾਂ ਦੇ ਨੇਤਾਵਾਂ ਦੇ ਦਾਖ਼ਲਿਆਂ ਉਤੇ ਪਾਬੰਦੀ ਲਗਾ ਦਿੱਤੀ ਹੈ। ਕਾਂਗਰਸ, ਅਕਾਲੀ, ਭਾਜਪਾ ਤੇ ਚਾਹੇ ਆਮ ਆਮ ਆਦਮੀ ਪਾਰਟੀ ਦੇ ਨੇਤਾ ਪਿੰਡ ਵਿੱਚ ਵੋਟਾਂ ਦੀ ਰਾਜਨੀਤੀ ਕਰਨ ਲਈ ਪਿੰਡ ਵਿੱਚ ਦਾਖ਼ ਨਹੀਂ ਹੋਣ ਦਿੱਤਾ ਜਾਵੇਗਾ। ਪਿੰਡ ਦੇ ਲੋਕਾਂ ਨੇ ਕਿਹਾ ਕਿ ਇਸ ਸੰਦੇਸ਼ ਨੂੰ ਪਿੰਡ-ਪਿੰਡ ਤੱਕ ਪਹੁੰਚਾਇਆ ਜਾਵੇਗਾ।
ਇਹ ਵੀ ਪੜ੍ਹੋ: Sandeep Pathak: ਸੰਦੀਪ ਪਾਠਕ ਦਾ ਵੱਡਾ ਦਾਅਵਾ- ਬੀਜੇਪੀ 'AAP' ਵਿਧਾਇਕਾਂ ਨੂੰ ਦੇ ਰਹੀ ਕਰੋੜਾਂ ਦੇ ਆਫ਼ਰ