Home >>Punjab

Mansa News: ਮਾਨਸਾ 'ਚ ਪੈਟਰੋਲ ਪੰਪ 'ਤੇ ਗ੍ਰੇਨੇਡ ਨਾਲ ਹਮਲਾ ਕਰਨ ਵਾਲਾ ਕਾਬੂ

Mansa News:   27 ਅਕਤੂਬਰ ਦੇਰ ਰਾਤ ਮਾਨਸਾ ਦੇ ਪੈਟਰੋਲ ਪੰਪ 'ਤੇ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਅਰਸ਼ ਡੱਲਾ ਗਿਰੋਹ ਦੇ ਗੁਰਗਿਆਂ ਨੇ ਪੈਟਰੋਲ ਪੰਪ ਮਾਲਕ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ।

Advertisement
Mansa News: ਮਾਨਸਾ 'ਚ ਪੈਟਰੋਲ ਪੰਪ 'ਤੇ ਗ੍ਰੇਨੇਡ ਨਾਲ ਹਮਲਾ ਕਰਨ ਵਾਲਾ ਕਾਬੂ
Ravinder Singh|Updated: Nov 12, 2024, 07:11 PM IST
Share

Mansa News:  27 ਅਕਤੂਬਰ ਦੇਰ ਰਾਤ ਮਾਨਸਾ ਦੇ ਪੈਟਰੋਲ ਪੰਪ 'ਤੇ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਅਰਸ਼ ਡੱਲਾ ਗਰੁੱਪ ਦੇ ਗੁਰਗਿਆਂ ਨੇ ਪੈਟਰੋਲ ਪੰਪ ਮਾਲਕ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਅਤੇ ਫਿਰੌਤੀ ਮੰਗਣ 'ਤੇ ਘਰ 'ਤੇ ਗ੍ਰਨੇਡ ਨਾਲ ਹਮਲਾ ਕਰਕੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਬਠਿੰਡਾ ਦੀ ਸੀਆਈਏ ਅਤੇ ਮਾਨਸਾ ਪੁਲਿਸ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਤੋਂ ਅਰਸ਼ ਡੱਲਾ ਗਿਰੋਹ ਦੇ ਗੁਰਗਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

ਮਾਨਸਾ ਪੁਲਿਸ ਦੇ ਐਸਪੀ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ 27 ਅਕਤੂਬਰ ਦੀ ਰਾਤ ਨੂੰ ਮਾਨਸਾ ਦੇ ਸਿਰਸਾ ਰੋਡ 'ਤੇ ਸਥਿਤ ਇੱਕ ਪੈਟਰੋਲ ਪੰਪ 'ਤੇ ਗ੍ਰੇਨੇਡ ਨਾਲ ਧਮਾਕਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਦੇ ਮਾਲਕ ਤੋਂ ਵਿਦੇਸ਼ੀ ਜ਼ਰੀਏ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।

ਇਸ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਖੁਸ਼ਵਿੰਦਰ ਸਿੰਘ ਵੱਲੋਂ ਮਾਨਸਾ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਇੰਟੈਲੀਜੈਂਸ ਤੇ ਮਾਨਸਾ ਪੁਲਿਸ ਨੇ ਇੱਕ ਅੱਤਵਾਦੀ ਸੰਗਠਨ ਦੀ ਸਾਜਿਸ਼ ਦਾ ਪਰਦਾਫਾਸ਼ ਕਰਦਿਆਂ ਮਾਨਸਾ ਪੈਟਰੋਲ ਪੰਪ 'ਤੇ ਹਮਲਾ ਕੈਨੇਡਾ 'ਚ ਮੌਜੂਦ ਅੱਤਵਾਦੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਵੱਲੋਂ ਕਰਵਾਇਆ ਗਿਆ ਸੀ ਅਤੇ ਅਰਸ਼ ਡੱਲਾ ਦੇ ਸਾਥੀ ਸ਼ਿਮਲਾ ਸਿੰਘ, ਜੋ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕਾਰਗਨ ਦਾ ਰਹਿਣ ਵਾਲਾ ਹੈ, ਜੋ ਕਿ ਮਾਨਸਾ ਜ਼ਿਲ੍ਹੇ ਦਾ ਨੰਬਰ ਅਪਰਾਧੀ ਹੈ ਅਤੇ ਲੰਬੇ ਸਮੇਂ ਤੋਂ ਡੱਲਾ ਦੇ ਸੰਪਰਕ ਵਿੱਚ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਵਿਅਕਤੀ ਦਾ ਅੱਤਵਾਦੀ ਗਤੀਵਿਧੀਆਂ ਵਿੱਚ ਵੱਡਾ ਨੈੱਟਵਰਕ ਹੈ।

ਐਸਪੀ ਮਾਨਸਾ ਨੇ ਦੱਸਿਆ ਕਿ ਸ਼ਿਮਲਾ ਸਿੰਘ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਤੋਂ ਹੈਂਡ ਗ੍ਰੇਨੇਡ ਲੈ ਕੇ ਆਇਆ ਸੀ, ਜਿਸ ਤੋਂ ਬਾਅਦ ਉਸ ਨੇ ਇਸ ਹੈਂਡ ਗ੍ਰੇਨੇਡ ਨਾਲ ਮਾਨਸਾ ਦੇ ਪੈਟਰੋਲ ਪੰਪ 'ਤੇ ਹਮਲਾ ਕੀਤਾ ਸੀ।

ਸ਼ਿਮਲਾ ਸਿੰਘ ਖਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ
ਐਸਐਸਪੀ ਮਾਨਸਾ ਨੇ ਦੱਸਿਆ ਕਿ ਅਰਸ਼ ਡੱਲਾ ਵੱਲੋਂ ਦਿੱਤੇ ਗਏ ਟਾਰਗੇਟ ਨੂੰ ਪੂਰਾ ਕਰਨ ਵਾਲੇ ਸ਼ਿਮਲਾ ਸਿੰਘ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਉਹ ਅਰਸ਼ ਡੱਲਾ ਵੱਲੋਂ ਦਿੱਤਾ ਗਿਆ ਟਾਰਗੇਟ ਮਡਿਊਲ ਕਰਦਾ ਸੀ। ਉਨ੍ਹਾਂ ਨੇ ਕਿਹਾ ਕਿ ਸਤੰਬਰ 2023 ਵਿੱਚ ਵੀ ਪਹਿਲਾਂ ਇਨ੍ਹਾਂ ਵੱਲੋਂ ਉਸ ਘਟਨਾ ਵਿੱਚ ਸ਼ਾਮਲ ਸ਼ਿਮਲਾ ਸਿੰਘ ਨੂੰ ਉੱਤਰਾਖੰਡ ਦੇ ਹਰਮਨ ਨਾਮ ਦੇ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਦਿੱਤਾ ਗਿਆ ਸੀ ਪਰ ਉਹ ਡੱਲਾ ਦੀ ਯੋਜਨਾ ਨੂੰ ਅੰਜਾਮ ਨਹੀਂ ਦੇ ਸਕਿਆ ਸੀ।

ਉਸ ਤੋਂ ਬਾਅਦ ਬਠਿੰਡਾ ਕਾਊਂਟਰ ਇੰਟੈਲੀਜੈਂਸੀ ਵੱਲੋਂ ਸ਼ਿਮਲਾ ਸਿੰਘ ਨੂੰ ਤਿੰਨ ਪਿਸਤੌਲ ਦੇ ਸਮੇਤ 20 ਅਪ੍ਰੈਲ 2013 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਨਸਾ ਪੁਲਿਸ ਵੱਲੋਂ ਦੱਸਿਆ ਗਿਆ ਕਿ ਸ਼ਿਮਲਾ ਸਿੰਘ ਨੇ ਫਰੀਦਕੋਟ ਜ਼ਿਲ੍ਹੇ ਵਿੱਚ ਗੁਰਪ੍ਰੀਤ ਸਿੰਘ ਦੇ ਕਤਲ ਕੇਸ ਵਿੱਚ ਗੋਲੀ ਚਲਾਉਣ ਵਾਲੇ ਨਵਜੋਤ ਸਿੰਘ ਅਤੇ ਅਨਮੋਲ ਸਿੰਘ ਨੂੰ ਸਮੱਗਰੀ ਮੁਹੱਈਆ ਕਰਵਾਉਣ ਵਿੱਚ ਵੀ ਮਦਦ ਕੀਤੀ ਸੀ।

Read More
{}{}