Home >>Punjab

Bharat Bandh: ਬੰਦ ਨੂੰ ਲੈ ਕੇ ਪੈਟਰੋਲੀਅਮ ਐਸੋਸੀਏਸ਼ਨ ਹੋਈਆਂ ਆਹਮੋ-ਸਾਹਮਣੇ !

Petroleum Association: ਇੱਕ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪੈਟਰੋਲ ਪੰਪ ਬੰਦ ਰੱਖੇਗੀ। ਜਦਕਿ ਦੂਜੀ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਪੈਟਰੋਲ ਪੰਪ ਬੰਦ ਨਹੀਂ ਕਰੇਗੀ।

Advertisement
Bharat Bandh: ਬੰਦ ਨੂੰ ਲੈ ਕੇ ਪੈਟਰੋਲੀਅਮ ਐਸੋਸੀਏਸ਼ਨ ਹੋਈਆਂ ਆਹਮੋ-ਸਾਹਮਣੇ !
Manpreet Singh|Updated: Feb 15, 2024, 04:52 PM IST
Share

Bharat Bandh: ਕਿਸਾਨ ਅੰਦੋਲਨ 2.0 ਦੇ ਕਾਰਨ ਕਿਸਾਨਾਂ ਦੇ ਸਮਰਥਨ ਵਿੱਚ ਭਲਕੇ (16 ਫਰਵਰੀ) ਨੂੰ ਪੈਟਰੋਲ ਪੰਪ ਬੰਦ ਕਰਨ ਦੇ ਨੂੰ ਫੈਸਲੇ ਨੂੰ ਲੈ ਕੇ ਪੈਟਰੋਲੀਅਮ ਐਸੋਸੀਏਸ਼ਨ ਆਹਮੋ-ਸਾਹਮਣੇ ਹੋ ਗਈਆਂ ਹਨ। ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਜਿੱਥੇ ਪੰਜਾਬ ਭਰ ਦੇ ਸਾਰੇ ਪੈਟਰੋਲ ਪੰਪ ਨੂੰ ਬੰਦ ਰੱਖਣ ਦੀ ਗੱਲ ਆਖੀ ਹੈ। ਉੱਥੇ ਹੀ ਦੂਜੀ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਪੈਟਰੋਲ ਪੰਪ ਬੰਦ ਨਹੀਂ ਕਰੇਗੀ।

ਪੈਟਰੋਲ ਪੰਪ ਡੀਜ਼ਲ ਐਸੋਸੀਏਸ਼ਨ ਪੰਜਾਬ ਦੇ ਬੁਲਾਰੇ ਮੌਂਟੀ ਸਹਿਗਲ ਨੇ ਦੱਸਿਆ ਕਿ ਕਿਸਾਨਾਂ ਦੇ ਸਮਰਥਨ ਵਿੱਚ ਉਨ੍ਹਾਂ ਦੀ ਜਥੇਬੰਦੀ ਭਲਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪੈਟਰੋਲ ਪੰਪ ਬੰਦ ਰੱਖੇਗੀ। ਉਨ੍ਹਾਂ ਕਿਹਾ ਕਿ ਲੋਕ ਸਵੇਰੇ 10 ਵਜੇ ਤੱਕ ਪੈਟਰੋਲ ਪੰਪਾਂ ਤੋਂ ਤੇਲ ਭਰਵਾ ਸਕਦੇ ਹਨ।ਉਨ੍ਹਾਂ ਕਿਹਾ ਕਿ ਤੇਲ ਕੰਪਨੀਆਂ ਵੱਲੋਂ ਤੇਲ ਦੀਆਂ ਕੀਮਤਾਂ ਵਿੱਚ ਸੋਧ ਨਾ ਕੀਤੇ ਜਾਣ ਕਾਰਨ ਅੱਜ ਉਹ ਤੇਲ ਕੰਪਨੀਆਂ ਤੋਂ ਤੇਲ ਨਹੀਂ ਲੈ ਰਹੇ ਹਨ ਅਤੇ ਉਹ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਮੌਂਟੀ ਸਹਿਗਲ ਨੇ ਦੱਸਿਆ ਕਿ ਬੀਤੀ 18 ਜਨਵਰੀ ਨੂੰ ਭਾਰਤ ਭਰ ਦੇ ਲਗਭਗ ਸਾਰੇ ਸੂਬਿਆਂ ਨੇ ਤੇਲ ਕੰਪਨੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਮਾਰਜਿਨ ਵਿੱਚ ਸੋਧ ਕੀਤੀ ਜਾਵੇਗੀ ਪਰ ਤੇਲ ਕੰਪਨੀਆਂ ਵੱਲੋਂ ਮਾਰਜਿਨ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ। ਇਸ ਕਾਰਨ 22 ਤਰੀਕ ਨੂੰ ਪੰਜਾਬ ਭਰ ਵਿੱਚ ਪੈਟਰੋਲ ਪੰਪ ਬੰਦ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 21 ਤਰੀਕ ਨੂੰ ਆਪਣੇ ਵਾਹਨ ਪੈਟਰੋਲ ਅਤੇ ਡੀਜ਼ਲ ਨਾਲ ਭਰ ਕੇ ਰੱਖਣ ਕਿਉਂਕਿ 22 ਨੂੰ ਉਨ੍ਹਾਂ ਦੀ ਐਸੋਸੀਏਸ਼ਨ ਦੇ ਸਾਰੇ ਪੈਟਰੋਲ ਪੰਪ ਬੰਦ ਰਹਿਣਗੇ।

ਉਧਰ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਸਕੱਤਰ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਕਿਸੇ ਨੇ ਆਪਣੇ ਸੰਗਠਨ ਦਾ ਨਾਮ ਵਰਤ ਕੇ 15 ਤੋਂ 22 ਦਿਨਾਂ ਤੱਕ ਹੜਤਾਲ ਦਾ ਐਲਾਨ ਕੀਤਾ ਹੈ। ਜਿਸ ਦੀ ਉਹ ਨਿਖੇਧੀ ਕਰਦੇ ਹਨ ਅਤੇ ਉਨ੍ਹਾਂ ਦੀ ਐਸੋਸੀਏਸ਼ਨ ਵੱਲੋਂ ਅਜਿਹਾ ਕੁੱਝ ਵੀ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਾਡੀ ਮੰਗਾਂ ਸਬੰਧੀ ਤੇਲ ਕੰਪਨੀਆਂ ਨਾਲ ਗੱਲਬਾਤ ਦਾ ਦੌਰ ਜਾਰੀ ਹੈ। ਆਉਣ ਵਾਲੀ 22 ਤਰੀਕ ਨੂੰ ਮੁੰਬਈ ਵਿੱਚ ਤੇਲ ਕੰਪਨੀਆਂ ਨਾਲ ਮੀਟਿੰਗ ਹੋਣ ਜਾ ਰਹੀ ਹੈ। ਇਸ ਲਈ ਹੜਤਾਲ 'ਤੇ ਜਾਣਾ ਸਹੀ ਕਦਮ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਪੈਟਰੋਲ ਪੰਪ ਚੱਲਦੇ ਰਹਿਣਗੇ ਅਤੇ ਪੈਟਰੋਲ ਪੰਪਾਂ 'ਤੇ ਤੇਲ ਸਬੰਧੀ ਕੋਈ ਦਿੱਕਤ ਜਾਂ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

Read More
{}{}