Home >>Punjab

ਫਗਵਾੜਾ ਪੁਲਿਸ ਨੇ CIA ਸਟਾਫ ਦੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

Phagwara News: ਸੀਆਈਏ ਇੰਚਾਰਜ ਫਗਵਾੜਾ ਐਸਆਈ ਬਿਸ਼ਮਨ ਸਾਹੀ ਅਤੇ ਉਸਦੇ ਤਿੰਨ ਸਾਥੀ ਏਐਸਆਈ ਜਸਵਿੰਦਰ ਸਿੰਘ ਏਐਸਆਈ ਨਿਰਮਲ ਸਿੰਘ ਅਤੇ ਹੈਡ ਕਾਨਸਟੇਬਲ ਜਗਰੂਪ ਸਿੰਘ ਇਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਡਰੱਗ ਸਪਲਾਇਰ ਨੂੰ ਫੜਿਆ ਅਤੇ ਉਸ ਦੇ ਫਰਾਰ ਹੋਣ ਵਿਚ ਮਦਦ ਕੀਤੀ। 

Advertisement
ਫਗਵਾੜਾ ਪੁਲਿਸ ਨੇ CIA ਸਟਾਫ ਦੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Manpreet Singh|Updated: May 24, 2025, 10:11 AM IST
Share

Phagwara News: ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਫਗਵਾੜਾ ਪੁਲਿਸ ਵੱਲੋਂ ਆਪਣੇ ਹੀ ਅਧੀਨ ਆਉਂਦੇ ਸੀਆਈਏ ਸਟਾਫ ਫਗਵਾੜਾ ਦੇ ਮੁਖੀ ਐਸਆਈ ਬਿਸਮਨ ਸਾਹੀ, ਏਐਸਆਈ ਜਸਵਿੰਦਰ ਸਿੰਘ ਏਐਸਆਈ ਨਿਰਮਲ ਸਿੰਘ ਅਤੇ ਹੈਡ ਕਾਨਸਟੇਬਲ ਜਗਰੂਪ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਮਾਮਲੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਰਪਸ਼ਨ ਲਈ ਜ਼ੀਰੋ ਟੋਲਰੈਂਸ ਪਾਲਿਸੀ ਅਪਨਾਈ ਜਾ ਰਹੀ ਹੈ। ਡੀਐਈਜੀ ਸਿੰਗਲਾ ਨੇ ਅਹਿਮ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਅੱਜ ਸਾਡੇ ਧਿਆਨ ਵਿੱਚ ਆਇਆ ਕਿ ਸੀਆਈਏ ਇੰਚਾਰਜ ਫਗਵਾੜਾ ਐਸਆਈ ਬਿਸ਼ਮਨ ਸਾਹੀ ਅਤੇ ਉਸਦੇ ਤਿੰਨ ਸਾਥੀ ਏਐਸਆਈ ਜਸਵਿੰਦਰ ਸਿੰਘ ਏਐਸਆਈ ਨਿਰਮਲ ਸਿੰਘ ਅਤੇ ਹੈਡ ਕਾਨਸਟੇਬਲ ਜਗਰੂਪ ਸਿੰਘ ਇਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਡਰੱਗ ਸਪਲਾਇਰ ਨੂੰ ਫੜਿਆ ਅਤੇ ਉਸ ਦੇ ਫਰਾਰ ਹੋਣ ਵਿਚ ਮਦਦ ਕੀਤੀ। ਅਤੇ ਇਸ ਦੇ ਬਦਲੇ ਇਹਨਾਂ ਨੇ ਉਸਦੇ ਪਰਿਵਾਰ ਤੋਂ ਢਾਈ ਲੱਖ ਰੁਪਏ ਰਿਸ਼ਵਤ ਵਜੋਂ ਲਈ। ਇਸਦੇ ਨਾਲ ਹੀ ਅੱਜ ਅਸੀਂ ਚਾਰੋਂ ਪੁਲਿਸ ਅਧਿਕਾਰੀਆਂ ਨੂੰ ਕਾਬੂ ਕੀਤਾ। ਅਤੇ ਇਨ੍ਹਾਂ ਦੇ ਖਿਲਾਫ 7 ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਤਹਿਤ ਪਰਚਾ ਦਰਜ ਕੀਤਾ।

ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ ਨੇ ਕਿਹਾ ਕਿ ਅੱਜ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਲੈ ਕੇ ਫਰਦਰ ਪੁਛਤਾਛ ਕਰਾਂਗੇ। ਇਸਦੇ ਨਾਲ ਹੀ ਅਗਰ ਕਿਸੇ ਸੀਨੀਅਰ ਪੁਲਸ ਆਫੀਸ਼ੀਅਲ ਦਾ ਵੀ ਰੋਲ ਸਾਹਮਣੇ ਆਵੇਗਾ ਤਾਂ ਉਸ ਨੂੰ ਵੀ ਬਿਲਕੁਲ ਬਖਸ਼ਿਆ ਨਹੀਂ ਜਵੇਗਾ ਅਤੇ ਜਿਹੜੀ ਵੀ ਬਲੈਕਸ਼ੀਪ ਜੇਕਰ ਹੋਰ ਡਿਪਾਰਟਮੈਂਟ ਦੇ ਵਿੱਚ ਹੋਵੇਗੀ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।

Read More
{}{}