Holi 2024 News: ਅੱਜ ਪੂਰੇ ਭਾਰਤ ਦੇ ਵਿੱਚ ਹੋਲੀ ਦਾ ਪਾਵਨ ਤਿਉਹਾਰ ਮਨਾਇਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਵਿੱਚ ਵੀ ਵੱਡੇ ਤਦਾਦ ਵਿੱਚ ਸ਼ਰਧਾਲੂ ਪਹੁੰਚੇ ਤੇ ਠਾਕੁਰ ਜੀ ਨਾਲ ਹੋਲੀ ਮਨਾਈ। ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਵਿੱਚ ਵੀ ਅੱਜ ਵੱਖ-ਵੱਖ ਧਰਮਾਂ ਦੇ ਲੋਕ ਪਹੁੰਚੇ ਤੇ ਉਨ੍ਹਾਂ ਨੇ ਠਾਕੁਰ ਜੀ ਦੇ ਨਾਲ ਹੋਲੀ ਦਾ ਪਾਵਨ ਤਿਉਹਾਰ ਮਨਾਇਆ।
ਸ਼ਰਧਾਲੂਆ ਨੇ ਕਿਹਾ ਕਿ ਉਹ ਹਰ ਸਾਲ ਇੱਥੇ ਆਉਂਦੇ ਨੇ ਤੇ ਹੋਲੀ ਦਾ ਤਿਉਹਾਰ ਠਾਕੁਰ ਜੀ ਦੇ ਨਾਲ ਮਨਾਉਂਦੇ ਹਨ ਤਾਂ ਉਨ੍ਹਾਂ ਨੂੰ ਇੱਥੇ ਆ ਕੇ ਕਾਫੀ ਚੰਗਾ ਮਹਿਸੂਸ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਇੱਥੇ ਆ ਕੇ ਵਰਿੰਦਾਵਨ ਮਥੁਰਾ ਵਾਂਗ ਹੀ ਮਹਿਸੂਸ ਹੁੰਦਾ। ਰੂਸ ਤੋਂ ਆਏ ਵਿਦੇਸ਼ੀਆਂ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਇੱਥੇ ਆ ਕੇ ਕਾਫੀ ਚੰਗਾ ਮਹਿਸੂਸ ਹੋ ਰਿਹਾ ਹੈ।
ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਲ 1757 ਵਿੱਚ ਹੋਲੀ ਦੇ ਅਗਲੇ ਦਿਨ ਹੋਲਾ-ਮੁਹੱਲਾ ਨਾਮ ਦਾ ਤਿਉਹਾਰ ਮਨਾਉਣਾ ਸ਼ੁਰੂ ਕੀਤਾ। ਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਹੋਲਗੜ੍ਹ ਨਾਮਕ ਸਥਾਨ 'ਤੇ ਹੋਲੇ ਮੁਹੱਲੇ ਦੀ ਪਰੰਪਰਾ ਸ਼ੁਰੂ ਕੀਤੀ। ਹੋਲਾ ਮਹੱਲਾ ਇੱਕ ਨਕਲੀ ਹਮਲਾ ਹੈ, ਜਿਸ ਵਿੱਚ ਪੈਦਲ ਅਤੇ ਘੋੜੇ ਉੱਤੇ ਹਥਿਆਰਾਂ ਨਾਲ ਲੈਸ ਦੋ ਗਰੁੱਪ ਬਣਾ ਕੇ ਇੱਕ ਦੂਜੇ ਉੱਤੇ ਹਮਲਾ ਕਰਦੇ ਹਨ।
ਇਹ ਵੀ ਪੜ੍ਹੋ : Holi 2024 News: ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪੀਐਮ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ
ਹੋਲੇ ਮਹੱਲੇ ਦੀ ਸ਼ੁਰੂਆਤ ਵਿਸ਼ਾਲ ਨਗਰ ਕੀਰਤਨ ਨਾਲ ਹੋਈ। ਸਮੂਹ ਨਿਰਮਲ ਭੇਖ ਵੱਲੋਂ ਹੋਲੇ ਮੁਹੱਲੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਸੁੰਦਰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਨਿਰਮਲ ਭੇਖ ਦੇ ਸੰਤ ਮਹਾਂਪੁਰਸ਼ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦਾ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।
ਇਹ ਵੀ ਪੜ੍ਹੋ : Holi Celebrate News: ਹੋਲੀ ਖੇਡਦੇ ਸਮੇਂ ਛੋਟੇ ਬੱਚਿਆਂ ਦਾ ਰੱਖੋ ਖਾਸ ਧਿਆਨ; ਨਹੀਂ ਤਾਂ ਅੱਖਾਂ ਤੇ ਚਮੜੀ ਦਾ ਹੋ ਸਕਦਾ ਨੁਕਸਾਨ